ਨਵੀਂ ਦਿੱਲੀ, ਟੈਕ ਡੈਸਕ : ਸ਼ਾਰਟ ਵੀਡੀਓ ਸ਼ੇਅਰਿੰਗ ਪਲੇਟਫਾਰਮ TikTok ਨੇ ਕੋਰੋਨਾ ਵਾਇਰਸ ਸਬੰਧੀ ਖ਼ਬਰਾਂ ਅਤੇ ਅਫ਼ਵਾਹਾਂ 'ਤੇ ਲਗਾਮ ਲਾਉਣ ਲਈ ਨਵਾਂ ਇਨ-ਐਪ ਰਿਪੋਰਟਿੰਗ ਫੀਚਰ ਜੋੜਿਆ ਹੈ। ਇਸ ਫੀਚਰ ਦਾ ਪ੍ਰਯੋਗ ਕਰਕੇ ਯੂਜ਼ਰਜ਼ ਕਿਸੇ ਵੀ ਫ਼ਰਜ਼ੀ ਵੀਡੀਓ ਨੂੰ ਰਿਪੋਰਟ ਕਰ ਸਕਣਗੇ। ਜਿਸ ਤੋਂ ਬਾਅਦ TikTok ਨਾਲ ਉਨ੍ਹਾਂ ਫ਼ਰਜ਼ੀ ਵੀਡੀਓ ਜਾਂ ਖ਼ਬਰਾਂ ਨੂੰ ਹਟਾਇਆ ਜਾ ਸਕੇਗਾ। TikTok ਤੋਂ ਇਲਾਵਾ ਫੇਸਬੁੱਕ ਅਤੇ ਗੂਗਲ ਪਹਿਲਾਂ ਤੋਂ ਹੀ ਫ਼ਰਜ਼ੀ ਖ਼ਬਰਾਂ ਅਤੇ ਅਫ਼ਵਾਹਾਂ ਨੂੰ ਲਗਾਮ ਲਾਉਣ ਲਈ ਕੰਮ ਕਰ ਸਕਣਗੇ। TikTok ਨੇ ਇਸ ਫੀਚਰ ਨੂੰ ਐਪ ਅੰਦਰ ਹੀ ਇੰਸਟਾਗ੍ਰਾਮ ਕੀਤਾ ਹੈ ਤਾਂਕਿ ਯੂਜ਼ਰਜ਼ ਕਿਸੇ ਵੀ ਵੀਡੀਓ ਨੂੰ ਦੇਖਦੇ ਸਮੇਂ ਹੀ ਰਿਪੋਰਟ ਕਰ ਸਕੇ।

TikTok ਨੇ ਆਪਣੇ ਬਲਾਗ ਪੋਸਟ 'ਚ ਦੱਸਿਆ ਕਿ ਕੰਪਨੀ ਨੇ ਇਸਦੇ ਲਈ ਜਾਗਰਣ ਨਿਊ ਮੀਡੀਆ ਦੇ ਫੈਕਟ ਚੈਕਿੰਗ ਵਿੰਗ ਵਿਸ਼ਵਾਸ ਨਿਊਜ਼ ਜੋ ਕਿ ਆਈਐੱਫਸੀਐੱਨ ਸਰਟੀਫਾਈਡ ਹੈ, ਦੇ ਨਾਲ ਸਾਂਝੇਦਾਰੀ ਕੀਤੀ ਹੈ ਇਸ ਨਵੇਂ ਇਨ-ਐਪ ਕੋਵਿਡ 19 ਮਿਸਈਂਫਾਰਮੇਸ਼ਨ ਕੈਟੇਗਰੀ 'ਚ ਰਿਪੋਰਟ ਕੀਤੇ ਗਏ ਵੀਡੀਓ ਨੂੰ ਮੋਡਰੇਡ ਕਰਨਗੇ ਅਤੇ ਇਸਨੂੰ ਇੰਟਨਨਲੀ ਥਰਡ-ਪਾਰਟੀ ਚੈਕਰਸ ਨੂੰ ਐੱਸਕਲੇਟ ਕਰਨਗੇ, ਤਾਂਕਿ ਫ਼ਰਜ਼ੀ ਖ਼ਬਰਾਂ ਅਤੇ ਅਫ਼ਵਾਹਾਂ 'ਤੇ ਤੇਜ਼ੀ ਨਾਲ ਲਗਾਮ ਲਗਾਈ ਜਾ ਸਕੇ। TikTok ਦੁਆਰਾ ਕੋਰੋਨਾ ਵਾਇਰਸ ਨਾਲ ਸਬੰਧਿਤ ਫ਼ਰਜ਼ੀ ਖ਼ਬਰਾਂ ਰੋਕਣ ਲਈ ਹੋਰ ਪ੍ਰੋਐਕਟਿਵ ਕਦਮ ਵੀ ਚੁੱਕੇ ਜਾ ਰਹੇ ਹਨ।

Posted By: Susheel Khanna