ਜੇਐੱਨਐੱਨ, ਨਵੀਂ ਦਿੱਲੀ : ਸ਼ੋਰਟ ਵੀਡੀਓ ਐਪ Tiktok ਦੇਸ਼ਭਰ 'ਚ ਕਾਫ਼ੀ ਹਰਮਨਪਿਆਰਾ ਹੋ ਬਣ ਗਿਆ ਹੈ। ਅਨੇਕਾਂ ਲੋਕ ਇਸ ਐਪ ਦਾ ਇਸਤੇਮਾਲ ਕਰਦੇ ਹਨ। ਜੇ ਤੁਸੀਂ ਵੀ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। Tiktok ਯੂਜ਼ਰਜ਼ ਦਾ ਨਿੱਜੀ ਡਾਟਾ ਖ਼ਤਰੇ 'ਚ ਹੈ। ਇਹ ਖ਼ਤਰਾ ਇਕ ਬਗ ਦੇ ਜ਼ਰੀਏ ਆਉਂਦਾ ਹੈ। ਸਾਈਬਰ ਰਿਸਰਚ ਫਰਮ ਚੈੱਕਪੁਆਇਟ ਦੀ ਇਕ ਰਿਸਰਚ ਦੇ ਅਨੁਸਾਰTiktok 'ਚ ਆਏ ਇਸ ਬਗ ਦੇ ਚੱਲਦੇ ਯੂਜ਼ਰਜ਼ ਦਾ ਨਿੱਜੀ ਡਾਟਾ ਹੈਕਰਜ਼ ਦੇ ਨਿਸ਼ਾਨੇ 'ਤੇ ਆ ਗਿਆ ਹੈ।

ਜਾਣੋ ਇਸ ਬਗ ਦੇ ਬਾਰੇ 'ਚ

Tiktok 'ਚ ਆਇਆ ਇਹ ਬਗ, ਯੂਜ਼ਰਜ਼ ਨੂੰ ਟੈਕਸਟ ਮੈਸੇਜ ਦੇ ਜ਼ਰੀਏ ਯੂਜ਼ਰਜ਼ ਨੂੰ ਮਾਲਵੇਅਰ ਤੋਂ ਪ੍ਰਭਾਵਿਤ ਲਿੰਕ ਭੇਜਦਾ ਸੀ। ਜੇ ਯੂਜ਼ਰਜ਼ ਇਸ ਲਿੰਗ 'ਤੇ ਕਲਿਕ ਕਰਦੇ ਹਨ ਤਾਂ ਉਨ੍ਹਾਂ ਦਾ ਅਕਾਊਂਟ ਹੈਕਰਜ਼ ਦੇ ਕੋਲ ਚੱਲਾ ਜਾਂਦਾ ਹੈ। ਹੈਕਰਜ਼ ਆਪਣੇ ਅਕਾਊਂਟ ਤੋਂ ਵੀਡੀਓ ਅਪਲੋਡ ਕਰ ਸਕਦੇ ਹਨ। ਨਾਲ ਹੀ ਪਹਿਲਾ ਤੋਂ ਮੌਜੂਦ ਵੀਡੀਓ ਨੂੰ ਵੀ ਅਕਸੈਸ ਕਰ ਸਕਦੇ ਹਨ। ਰਿਸਰਚ ਦੀ ਮੰਨੀਏ ਤਾਂ Tiktok ਨੇ ਇਸ ਬਗ ਨੂੰ ਫਿਕਸ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਰਿਸਰਚ ਫਰਮ ਨੇ ਇਹ ਰਿਪੋਰਟ 20 ਨਵੰਬਰ ਨੂੰ ਪੇਸ਼ ਕੀਤੀ ਸੀ। Tiktok ਨੇ ਇਸ ਬਗ ਨੂੰ 15 ਨਵੰਬਰ ਨੂੰ ਫਿਕਸ ਕੀਤਾ ਸੀ।

ਇਸ ਤਰ੍ਹਾਂ ਡਾਟਾ ਰੱਖੋ ਸੁਰੱਖਿਅਤ

ਰਿਸਰਚ ਨੇ ਇਹ ਕੰਫਰਮ ਕੀਤਾ ਹੈ ਕਿ ਐਪ ਦੇ ਲੇਟੈਸਟ ਵਰਜ਼ਨ 'ਚ ਸਾਰੇ ਬਗਸ ਫਿਕਸ ਕੀਤੇ ਗਏ ਹਨ। ਜੇ ਯੂਜ਼ਰਜ਼ ਨੇ ਆਪਣਾ ਅਕਾਊਂਟ ਸੇਫ ਰੱਖਣਾ ਹੈ ਤਾਂ ਤੁਹਾਨੂੰ TikTok ਦਾ ਨਵਾਂ ਵਰਜ਼ਨ ਅਪਡੇਟ ਕਰਨਾ ਪਵੇਗਾ। ਇਸ ਦੇ ਨਾਲ ਹੀ ਜੇ ਤੁਹਾਡੇ ਕੋਲ ਕੋਈ ਵੀ ਲਿੰਕ ਆਉਂਦਾ ਹੈ ਤਾਂ ਗ਼ਲਤੀ ਨਾਲ ਵੀ ਉਸ 'ਤੇ ਕਲਿਕ ਨਾ ਕਰੋ।


ਬਹੁਤ ਹਰਮਨਪਿਆਰਾ ਹੈ TikTok

ਇਹ ਵੀਡੀਓ ਸ਼ੇਅਰਿੰਗ ਐਪ ਨੌਜਵਾਨਾਂ ਦੇ ਵਿਚਕਾਰ ਹਰਮਨਪਿਆਰਾ ਹੈ। ਅਮਰੀਕਾ 'ਚ TikTok ਯੂਜ਼ਰਜ਼ 60 ਫ਼ੀਸਦੀ ਹੈ। ਇਸ 'ਚ 16 ਤੋਂ 24 ਸਾਲ ਦੇ ਲੋਕ ਸ਼ਾਮਲ ਹਨ। ਇਸ 'ਤੇ ਲਗਪਗ 26.5 ਮਿਲੀਅਨ ਮਾਸਿਕ ਐਕਟਿਵ ਯੂਜ਼ਰਜ਼ ਹਨ।

Posted By: Sarabjeet Kaur