ਨਵੀਂ ਦਿੱਲੀ, ਟੇਕ ਡੈਸਕ : ਜਰਮਨ ਕੰਪਨੀ Thomson ਨੇ ਭਾਰਤੀ ਬਾਜ਼ਾਰ 'ਚ ਪਿਛਲੇ ਮਹੀਨੇ ਦੀ ਸ਼ੁਰੂਆਤ 'ਚ ਆਪਣੇ Oath Pro ਸੀਰੀਜ਼ ਦੇ Android Smart TV ਨੂੰ ਲਾਂਚ ਕੀਤਾ ਸੀ। ਜਿਸ 'ਚ ਕੰਪਨੀ ਨੇ 43 ਇੰਚ, 55 ਇੰਚ ਤੇ 65 ਇੰਚ ਵਾਲੇ ਮਾਡਲਜ਼ ਪੇਸ਼ ਕੀਤੇ ਸੀ ਜਿਸ ਦੀ ਸ਼ੁਰੂਆਤੀ ਕੀਮਤ 24,999 ਰੁਪਏ ਸੀ। ਕੰਪਨੀ ਨੇ ਆਪਣੀ ਇਸ ਸੀਰੀਜ਼ 'ਚ ਦੋ ਤੇ ਸਕ੍ਰੀਨ ਸਾਈਜ਼ ਨੂੰ ਜੋੜਿਆ ਹੈ। ਇਸ ਸੀਰੀਜ਼ 'ਚ ਕੰਪਨੀ ਨੇ 50 ਇੰਚ ਤੇ 75 ਇੰਚ ਤੇ 75 ਇੰਚ ਸਕ੍ਰੀਨ ਸਾਈਜ ਵਾਲਾ ਟੀਵੀ ਲਾਂਚ ਕੀਤਾ ਹੈ। 50 ਇੰਚ ਸਕ੍ਰੀਨ ਸਾਈਜ ਵਾਲੇ ਸਮਾਰਟ ਟੀਵੀ ਦੀ ਕੀਮਤ 28,999 ਰੁਪਏ ਹੈ ਜਦਕਿ 75 ਇੰਚ ਵਾਲੇ ਟੀਵੀ ਦੀ ਸਕ੍ਰੀਨ ਸਾਈਜ 99,999 ਰੁਪਏ ਹੈ। ਇਸ ਸੀਰੀਜ਼ ਤੋਂ ਇਲਾਵਾ ਕੰਪਨੀ ਨੇ 9A ਤੇ 9R ਮੈਕ ਇਨ ਇੰਡੀਆ ਲਾਈਸੈਂਸਡ ਐਂਡਰਾਈਡ ਟੀਵੀ ਵੀ ਪੇਸ਼ ਕੀਤਾ ਹੈ। ਇਨ੍ਹਾਂ ਸਮਾਰਟ ਟੀਵੀ ਨੂੰ ਬਜਟ ਰੇਂਜ 'ਚ ਪੇਸ਼ ਕੀਤਾ ਗਿਆ ਹੈ।

ਕੀਮਤ ਤੇ ਉਪਲਬਧਤਾ

Thomson TV 9A ਤੇ 9R ਸੀਰੀਜ਼ ਦੇ ਮੈਕ ਇਨ ਇੰਡੀਆ ਮਾਡਲਸ ਨੂੰ 6 ਅਗਸਤ ਤੋਂ ਸੈਲ ਦੇ ਲਈ ਉਪਲਬਧ ਕਰਵਾਇਆ ਜਾਵੇਗਾ। ਇਸ ਦੀ ਸ਼ੁਰੂਆਤੀ ਕੀਮਤ 10,999 ਰੁਪਏ ਹੈ। ਦੂਜੇ ਪਾਸੇ Oath Pro ਸੀਰੀਜ਼ ਦੇ ਹੋਰ ਦੋ ਮਾਡਲਜ਼ ਨੂੰ ਵੀ 6 ਅਗਸਤ ਤੋਂ ਈ-ਕਾਮਰਸ ਵੈੱਬਸਾਈਟ Flipkart 'ਤੇ ਐਕਸਕਲੂਸਿਵਿਲੀ ਸੈਲ ਲਈ ਉਪਲਬਧ ਕਰਵਾਇਆ ਜਾਵੇਗਾ। Thomson 9A ਸੀਰੀਜ ਦੇ HD PATH 32 ਇੰਚ ਵਾਲੇ ਮਾਡਲ ਦੀ ਕੀਮਤ 10,999 ਰੁਪਏ ਹੈ। ਇਸ ਤੋਂ ਇਲਾਵਾ ਇਸ ਸੀਰੀਜ਼ ਦੇ 40 ਇੰਚ ਤੇ 43 ਇੰਚ ਵਾਲੇ ਮਾਡਲਸ ਦੀ ਕੀਮਤ 16,499 ਰੁਪਏ ਹੈ। Thomson 9A ਬੇਜਲ ਲੈਸ ਟੀਵੀ ਦੇ 32 ਇੰਚ ਵਾਲੇ ਮਾਡਲ ਦੀ ਕੀਮਤ 11,499 ਰੁਪਏ ਹੈ। Thomson 9R ਸੀਰੀਜ਼ ਦੇ 4k PATH ਸੀਰੀਜ਼ ਦੇ 43 ਇੰਚ ਵਾਲੇ ਮਾਡਲ ਦੀ ਕੀਮਤ 21,999 ਰੁਪਏ ਹੈ। ਦੂਜੇ ਪਾਸੇ 50 ਇੰਚ ਤੇ 55 ਇੰਚ ਵਾਲੇ ਮਾਡਲ ਦੀ ਕੀਮਤ 25,999 ਰੁਪਏ ਤੇ 29,999 ਰੁਪਏ ਹੈ।

ਕੰਪਨੀ ਦੇ ਪਿਛਲੇ ਮਹੀਨੇ ਲਾਂਚ ਹੋਏ Oath Pro ਸੀਰੀਜ਼ ਨੇ ਨਵੇਂ ਮਾਡਲਜ਼ ਨੂੰ ਵੀ ਬੇਜਲ ਲੈੱਸ ਡਿਜ਼ਾਈਨ ਤੇ 4K HDR ਕੁਆਲਿਟੀ ਦੇ ਡਿਸਪੇਲਅ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ 'ਚ ਯੂਜ਼ਰਜ਼ ਨੂੰ ਗੂਗਲ ਵਾਇਸ ਅਸਿਸਟੈਂਸ, ਅਮੇਜ਼ਨ ਪ੍ਰਾਈਮ ਵੀਡੀਓ, ਨੈੱਟਫਿਲਕਸ, ਯੂਟਿਊਬ ਜਿਵੇਂ ਆਨਲਾਈਨ ਸਟ੍ਰੀਮਿੰਗ ਐਪਸ ਲਈ ਡੈਡੀਕੇਟਿਡ ਬਟਨਸ ਰਿਮੋਟ 'ਚ ਦਿੱਤੇ ਗਏ ਹਨ। ਇਸ 'ਚ ਕਈ ਪ੍ਰੀ-ਇੰਸਟਾਲਡ ਐਪਸ ਵੀ ਦਿੱਤੇ ਗਏ ਹਨ। ਨਾਲ ਹੀ ਇਹ ਟੀਵੀ ਤੁਹਾਨੂੰ ਬਿਹਤਰ ਸਾਇੰਡ ਕੁਆਲਿਟੀ ਨਾਲ ਵੀ ਆਉਂਦਾ ਹੈ।

Posted By: Ravneet Kaur