Technology news ਜੇਐੱਨਐੱਨ, ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ Whatsapp ਆਪਣੇ ਯੂਜ਼ਰਜ਼ ਨੂੰ ਵਧੀਆ ਚੈਟਿੰਗ ਤਜਰਬਾ ਮੁਹੱਇਆ ਕਰਵਾਉਣ ਲਈ ਨਵੇਂ-ਨਵੇਂ ਫੀਚਰਜ਼ ਪੇਸ਼ ਕਰਦਾ ਹੈ। ਇਨ੍ਹਾਂ 'ਚ ਡਾਰਕ ਮੋਡ ਤੋਂ ਲੈ ਕੇ ਡਿਸਅਪੀਅਰਿੰਗ ਮੈਸੇਜ ਫੀਚਰ ਤਕ ਸ਼ਾਮਲ ਹੈ। ਇਸ ਦੇ ਇਲਾਵਾ ਹੁਣ ਕੰਪਨੀ ਕਈ ਹੋਰ ਫੀਚਰਜ਼ 'ਤੇ ਕੰਮ ਕਰ ਰਹੀ ਹੈ, ਜਿਨ੍ਹਾਂ ਨੂੰ ਜਲਦੀ ਹੀ ਯੂਜ਼ਰਜ਼ ਲਈ ਜਾਰੀ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ Whatsapp ਦੇ ਅਪਕਮਿੰਗ ਫੀਚਰ ਦੇ ਬਾਰੇ 'ਚ ...


Read Later ਫੀਚਰ

Whatsapp ਜਲਦ ਆਪਣੇ ਸਭ ਤੋਂ ਖ਼ਾਸ ਤੇ ਪੁਰਾਣੇ ਫੀਚਰ Archived Chats ਦਾ ਨਾਂ ਬਦਲ ਕੇ Read Later ਰੱਖਣ ਜਾ ਰਿਹਾ ਹੈ। ਇਹ ਫੀਚਰ Vacation ਮੋਡ ਦੀ ਤਰ੍ਹਾਂ ਕੰਮ ਕਰੇਗਾ। ਇਸ ਫੀਚਰ ਦੇ ਐਕਟੀਵੇਟ ਹੋ ਜਾਣ ਦੇ ਬਾਅਦ ਯੂਜ਼ਰਜ਼ ਨੂੰ ਚੁਨਿੰਦਾ ਕਾਨਟੈਕਟ ਨਾਲ ਮੈਸੇਜ ਜਾਂ ਕਾਲ ਦੀ ਨੋਟੀਫਿਕੇਸ਼ਨ ਨਹੀਂ ਮਿਲੇਗਾ। ਯੂਜ਼ਰਜ਼ ਆਪਣੇ ਹਿਸਾਬ ਨਾਲ ਇਸ ਫੀਚਰ ਨੂੰ ਐਕਟੀਵੇਟ ਤੇ ਡੀ-ਐਕਟੀਵੇਟ ਕਰ ਸਕਦੇ ਹਨ।


Mute videos ਫੀਚਰ

ਮਿਊਟ ਵੀਡੀਓ Whatsapp ਦੇ ਖ਼ਾਸ ਫੀਚਰਜ਼ 'ਚੋ ਇਕ ਹੈ। ਯੂਜ਼ਰਜ਼ ਇਸ ਫੀਚਰ ਦੇ ਜ਼ਰੀਏ ਕਿਸੇ ਵੀ ਵੀਡੀਓ ਨੂੰ ਭੇਜਣ ਤੋਂ ਪਹਿਲਾਂ ਮਿਊਟ ਕਰ ਸਕਦੇ ਹਾਂ। ਫ਼ਿਲਹਾਲ ਇਸ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਮਿਊਟ ਵੀਡੀਓ ਫੀਚਰ ਨੂੰ ਜਲਦ ਹੀ ਯੂਜ਼ਰਜ਼ ਲਈ ਜਾਰੀ ਕੀਤਾ ਜਾਵੇਗਾ।


Whatsapp Multi Device ਫੀਚਰ

Whatsapp ਆਪਣੇ ਯੂਜ਼ਰਜ਼ ਲਈ ਨਵਾਂ ਫੀਚਰ ਪੇਸ਼ ਕਰਨ ਵਾਲਾ ਹੈ, ਜਿਸ ਦਾ ਨਾਂ ਮਲਟੀ-ਡਿਵਾਈਸ ਫੀਚਰ ਹੈ। ਇਸ ਫੀਚਰ ਦੇ ਜ਼ਰੀਏ ਯੂਜ਼ਰਜ਼ ਇਕ ਅਕਾਊਂਟ ਨੂੰ ਚਾਰ ਵੱਖ-ਵੱਖ ਹੈਂਡਸੈੱਟ 'ਚ ਚੱਲਾ ਸਕੇਗਾ। ਹਾਲਾਂਕਿ ਡਾਟਾ ਸਿੰਕ ਕਰਨ ਲਈ ਵਾਈ-ਫਾਈ ਦਾ ਇਸਤੇਮਾਲ ਕਰਨਾ ਪਵੇਗਾ।


Whatsapp ਵੀਡੀਓ ਕਾਲ ਬਟਨ

Whatsapp ਵੀਡੀਓ ਕਾਲਿੰਗ ਨੂੰ ਵਧੀਆ ਬਣਾਉਣ ਲਈ ਆਪਣੇ ਪਲੇਟਫਾਰਮ 'ਤੇ ਇਕ ਵੱਖ ਤੋਂ ਬਟਨ ਜੁੜਨ ਵਾਲਾ ਹੈ। ਇਸ ਬਟਨ ਦੇ ਜ਼ਰੀਏ ਯੂਜ਼ਰਜ਼ ਆਸਾਨੀ ਨਾਲ ਗਰੁੱਪ ਚ ਵੀਡੀਓ ਕਾਲ ਕਰ ਸਕਣਗੇ। ਫਿਲਹਾਲ ਕੰਪਨੀ ਵੱਲੋ ਇਸ ਫੀਚਰ ਦੀ ਲਾਂਚਿੰਗ ਨਾਲ ਜੁੜੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

Posted By: Sarabjeet Kaur