ਨਵੀਂ ਦਿੱਲੀ : Porsche 718 Boxster ਦੇ ਮਾਲਿਕ ਨੇ ਇਸਨੂੰ 1.2 ਕਰੋੜ ਰੁਪਏ ਦੀ ਕੀਮਤ 'ਚ ਖਰੀਦਣ ਦੇ ਬਾਅਦ ਇਸਦੇ ਫੈਂਸੀ ਵਾਹਨ ਰਜਿਸਟ੍ਰੇਸ਼ਨ ਲਈ 31 ਲੱਖ ਰੁਪਏ ਹੋਰ ਖਰਚ ਕੀਤੇ। ਇਸ ਕਾਰ ਦੇ ਮਾਲਿਕ ਕੇ ਐੱਸ ਬਾਲਾਗੋਪਾਲ, ਜੋ ਕਿ ਕੋਵੀਆਰ, ਤਿਰੁਵਨੰਤਪੁਰਮ ਦੇ ਰਹਿਣ ਵਾਲੇ ਹਨ, ਨੇ ਆਪਣੇ ਬਰਾਂਡ ਨਿਊ ਮਿਆਮੀ ਬਲਿਊ ਸਪੋਰਟਸ ਕਾਰ ਲਈ 30 ਲੱਖ ਰੁਪਏ 'ਚ ‘KL-01-CK-1’ ਰਜਿਸਟ੍ਰੇਸ਼ਨ ਨੰਬਰ ਲਿਆ, ਇਸਦੇ ਇਲਾਵਾ ਉਨ੍ਹਾਂ ਨੇ ਹੋਰ ਫੈਂਸੀ ਨੰਬਰ ਲਈ ਇਕ ਲੱਖ ਰੁਪਏ ਵਾਧੂ ਰਿਜ਼ਰਵੇਸ਼ਨ ਫੀਸ ਦਿੱਤੀ ਹੈ। ਦੱਸਣਯੋਗ ਹੈ ਕਿ ਇਹ ਨੰਬਰ ਉਨ੍ਹਾਂ ਨੇ ਖੇਤਰੀ ਟਰਾਂਸਪੋਰਟ ਅਧਿਕਾਰੀ ਵਲੋਂ ਸੋਮਵਾਰ ਨੂੰ ਹੋਈ ਖੁੱਲ੍ਹੀ ਨਿਲਾਮੀ 'ਚ ਜਿੱਤਿਆ ਹੈ। ਦੱਸਣਯੋਗ ਹੈ ਕਿ ਇਹ ਨੰਬਰ ਪਲੇਟ Toyota ਦੀ Fortuner ਤੋਂ ਵੀ ਜ਼ਿਆਦਾ ਮਹਿੰਗੀ ਪੈ ਗਈ ਹੈ, ਜਿਸਦੀ ਕੀਮਤ 27.58 ਲੱਖ ਰੁਪਏ (ਐਕਸ ਸ਼ੋਅਰੂਮ) ਤੋਂ ਸ਼ੁਰੂ ਹੁੰਦੀ ਹੈ।

ਨਿਲਾਮੀ 500 ਰੁਪਏ ਦੀ ਬੋਲੀ ਤੋਂ ਸ਼ੁਰੂ ਹੋਈ ਅਤੇ ਸੱਤ ਪੜਾਵਾਂ 'ਚ ਹੋਈ ਜਿਸ ਵਿਚ ਸ਼੍ਰੀ ਬਾਲਗੋਪਾਲ ਨੇ ਦੁਬਈ ਦੇ ਦੋ ਗੈਰ ਰੈਜ਼ੀਡੈਂਟ ਕੇਰਲ ਕਾਰੋਬਾਰੀਆਂ ਨੂੰ ਸਖਤ ਟੱਕਰ ਦਿੱਤੀ ਸੀ। ਸ਼੍ਰੀ ਆਨੰਦ ਗਣੇਸ਼ 10 ਲੱਖ ਰੁਪਏਦੀ ਬੋਲੀ ਲਗਾ ਕੇ ਨਿਲਾਮੀ ਛੱਡਣ ਵਾਲੇ ਪਹਿਲੇ ਵਿਅਕਤੀ ਸਨ। ਤੀਜੇ ਬੋਲੀਦਾਤਾ ਸ਼ਾਇਨ ਯੂਸਫ ਨੇ 25.5 ਲੱਖ ਰੁਪਏ ਤਕ ਦੀ ਬੋਲੀ ਲਗਾਈ ਸੀ। ਇਸਦੇ ਬਾਅਦ ਸ਼੍ਰੀ ਬਾਲਗੋਪਾਲ ਨੇ 30 ਲੱਖ ਰੁਪਏ ਦੀ ਬੋਲੀ ਲਗਾ ਕੇ ਕੀਮਤੀ ਰਜਿਸਟ੍ਰੇਸ਼ਨ ਨੰਬਰ ਹਾਸਲ ਕੀਤਾ, ਜਿਸ ਵਿਚ ਅਰਜ਼ੀ ਲਈ ਇਕ ਲੱਖ ਸ਼ਾਮਲ ਹਨ।

ਬਾਲਾਗੋਪਾਲ ਕਹਿੰਦੇ ਹਨ ਕਿ ਸੱਤ ਸਾਲ ਪਹਿਲਾਂ ਹਰਿਆਣਾ 'ਚ ਰਜਿਸਟ੍ਰੇਸ਼ਨ ਲਈ ਦੇਸ਼ 'ਚ ਹੁਣ ਤਕ ਦੀ ਸਭ ਤੋਂ ਜ਼ਿਆਦਾ ਰਕਮ 26 ਲੱਖ ਰੁਪਏਸੀ। ਕੇਰਲ 'ਚ ਇਹ 19 ਲੱਖ ਰੁਪਏ ਸੀ ਕਿ ਬਾਲਾਗੋਪਾਲ ਨੇ 2017 'ਚ ਆਪਣੀ ਟਯੋਟਾ ਲੈਂਡ ਕ੍ਰੂਜ਼ਰ ਲਈ ਨੰਬਰ KL-01CB-1 ਲਈ 19 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ।

ਉਨ੍ਹਾਂ ਅੱਗੇ ਕਿਹਾ ਕਿ ਸਪੋਰਟਸ ਕਾਰ ਦੀ ਸੁੰਦਰਤਾ ਅਤੇ ਇਸਦੇ ਅਨੂਠੇ ਰੰਗ ਮਿਆਮੀ ਬਲਿਊ ਨੇ ਮੈਨੂੰ ਕਾਰ ਇੰਪੋਰਟ ਕਰਨ ਲਈ ਆਕਰਸ਼ਿਤ ਕੀਤਾ। ਇਹ ਇਕ ਦੁਰਲੱਭ ਕਾਰ ਹੈ। ਸਿਨੇ ਅਦਾਕਾਰ ਮਮੂਟੀ ਕੋਲ ਚੇਨਈ 'ਚ ਆਪਣਏ ਨਿੱਜੀ ਇਸਤੇਮਾਲ ਲਈ ਬਰਾਬਰ ਕਾਰ ਸੀ ਅਤੇ ਮੈਨੂੰ ਇਸ ਸਪੋਰਟਸ ਕਾਰ ਲਈ ਜਾਣਿਆ ਜਾਂਦਾ ਹੈ।

Posted By: Seema Anand