ਨਵੀਂ ਦਿੱਲੀ, ਆਟੋ ਡੈਸਕ : ਕੀ ਤੁਸੀਂ ਕਦੇ ਸੁਣਿਆ ਹੈ ਕਿ ਕੋਈ ਕੰਪਨੀ ਤੁਹਾਨੂੰ ਆਪਣੇ ਵਾਹਨ ਦੀ ਬੁਕਿੰਗ ਰੱਦ ਕਰਨ ਦੇ ਬਦਲੇ ਪੈਸੇ ਦੇ ਰਹੀ ਹੋਵੇ? ਕਾਰ ਨਿਰਮਾਤਾ ਕੰਪਨੀ ਫੋਰਡ ਅਜਿਹਾ ਕਰ ਰਹੀ ਹੈ। ਦਰਅਸਲ, ਅਮਰੀਕਾ ਵਿੱਚ ਫੋਰਡ ਬ੍ਰੋਂਕੋ ਕਾਰ ਦੀ ਭਾਰੀ ਮੰਗ ਕਾਰਨ ਕੰਪਨੀ ਸਮੇਂ ਸਿਰ ਵਾਹਨ ਦੀ ਡਿਲੀਵਰੀ ਨਹੀਂ ਕਰ ਪਾ ਰਹੀ ਹੈ। ਕੰਪਨੀ ਇਸ ਵਾਹਨ ਦੀ ਬੁਕਿੰਗ ਰੱਦ ਕਰਨ ਲਈ 2 ਲੱਖ ਰੁਪਏ ਦੇ ਰਹੀ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

Ford Bronco

ਦਰਅਸਲ, Ford Bronco SUV ਕਾਰ ਨੂੰ ਅਮਰੀਕੀ ਇੰਨਾ ਪਸੰਦ ਕਰ ਰਹੇ ਹਨ ਕਿ ਦਿਨੋਂ-ਦਿਨ ਇਸ ਦੇ ਵੇਟਿੰਗ ਪੀਰੀਅਡ 'ਚ ਇਜ਼ਾਫ਼ਾ ਦੇਖਣ ਨੂੰ ਮਿਲ ਰਿਹਾ ਹੈ। ਭਾਰੀ ਬੁਕਿੰਗ ਕਾਰਨ ਕੰਪਨੀ ਇਸ ਕਾਰ ਨੂੰ ਗਾਹਕਾਂ ਤਕ ਪਹੁੰਚਾਉਣ 'ਚ ਅਸਮਰੱਥ ਹੈ ਇਸ ਲਈ ਕੰਪਨੀ ਨੇ ਅਨੋਖਾ ਆਫਰ ਦੇਣਾ ਸ਼ੁਰੂ ਕਰ ਦਿੱਤਾ ਹੈ। Ford Bronco ਦੀ ਬੁਕਿੰਗ ਰੱਦ ਕਰਨ 'ਤੇ ਗਾਹਕਾਂ ਨੂੰ 2 ਲੱਖ ਰੁਪਏ ਕੈਸ਼ ਮਿਲਣ ਵਾਲੇ ਹਨ। ਹਾਲਾਂਕਿ ਇਸ ਵਿਚ ਕੁਝ ਟਰਮ ਐਂਡ ਕੰਡੀਸ਼ਨਜ਼ ਵੀ ਅਪਲਾਈ ਕੀਤੀਆਂ ਗਈਆਂ ਹਨ।

ਕੰਪਨੀ ਨੇ ਦਿੱਤਾ ਇਹ ਆਫਰ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਫੋਰਡ ਮੋਟਰ ਉਨ੍ਹਾਂ ਲੋਕਾਂ ਨੂੰ ਕੈਸ਼ ਆਫਰ ਕਰ ਰਹੀ ਹੈ ਜੋ ਲੰਬੇ ਵੇਟਿੰਗ ਪੀਰੀਅਡ ਕਾਰਨ ਆਪਣੀ ਬੁਕਿੰਗ ਰੱਦ ਕਰਵਾਉਣੀ ਚਾਹੁੰਦੇ ਹਨ। ਬੁਕਿੰਗ ਕੈਂਸਲ ਹੋਣ 'ਤੇ ਨਕਦੀ ਸਿਰਫ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ ਜੋ ਕੰਪਨੀ ਦਾ ਕੋਈ ਹੋਰ ਮਾਡਲ ਖਰੀਦਣ ਦੇ ਚਾਹਵਾਨ ਹਨ। ਹੁਣ ਫੋਰਡ ਗਾਹਕਾਂ ਨੂੰ ਬ੍ਰੋਂਕੋ ਦੀ ਬਜਾਏ Maverick, Mustang ਅਤੇ F-150 Tremor ਵਰਗੀਆਂ SUV ਖਰੀਦਣ ਲਈ ਕਹਿ ਰਹੀ ਹੈ।

ਇਹ ਖਬਰ ਪੜ੍ਹ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ, ਕਾਸ਼ ਭਾਰਤ ਵਿੱਚ ਵੀ ਅਜਿਹਾ ਹੁੰਦਾ ਤਾਂ ਮਜ਼ਾ ਹੀ ਆ ਜਾਂਦਾ।

Posted By: Seema Anand