ਨਵੀਂ ਦਿੱਲੀ : Kia Seltos ਤੇ Hyundai Grand i10 Nios ਇਹ ਦੋਵੇ ਕਾਰਾਂ ਇਸ ਮਹੀਨੇ ਹੋਣ ਵਾਲੀ ਸਭ ਤੋਂ ਵੱਡੀ ਲਾਂਚਿੰਗ 'ਚੋਂ ਇਕ ਹੈ। Kia Seltos ਇਹ ਭਾਰਤ 'ਚ Kia Motors ਦੀ ਸਭ ਤੋਂ ਪਹਿਲੀ SUV ਹੈ ਤੇ Grand i10 Nios ਕੰਪਨੀ ਦੇ ਸਭ ਤੋਂ ਹਰਮਨਪਿਆਰੇ ਹੈਚਬੈਕ ਦਾ ਤੀਸਰਾ ਜਨਰੇਸ਼ਨ ਹੈ। ਅੱਜ ਅਸੀਂ ਤੁਹਾਨੂੰ ਹੈਚਬੈਕ ਤੇ SUV ਨਾਲ ਜੁੜੀਆਂ ਛੋਟੀਆਂ ਤੇ ਵੱਡੀਆਂ ਗੱਲਾਂ ਬਾਰੇ ਦਸਾਂਗੇ। ਇਸ ਦੇ ਇਲਾਵਾ ਭਾਰਤ 'ਚ ਇਨ੍ਹਾਂ ਦੀ ਕੀ ਕੀਮਤ ਹੋ ਸਕਦੀ ਹੈ।

Kia Motors ਤੇ Kia Seltos ਨੂੰ ਭਾਰਤ 'ਚ 22 ਅਗਸਤ ਨੂੰ ਲਾਂਚ ਹੋ ਰਹੀਆਂ ਹਨ। ਕੰਪਨੀ ਦੀ ਸਭ ਤੋਂ ਪਹਿਲੀ SUV ਦਾ ਮਾਡਲ 2018 Auto Expo 'ਚ ਪੇਸ਼ ਕੀਤਾ ਗਿਆ ਹੈ। ਇਸ ਦੇ ਬਾਅਦ ਵੀ Kia Seltos ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ।

ਇਸ ਨਾਲ ਤੁਹਾਨੂੰ Normal, Eco ਤੇ Sports ਵਰਗੇ ਤਿੰਨ ਡਰਾਈਵਿੰਗ ਮਾਡਲ ਮਿਲਣਗੇ। ਇਸ SUV 'ਚ BS6 ਮਿਆਰ ਵਾਲਾ ਇੰਜਣ ਦਿੱਤਾ ਗਿਆ ਹੈ। Kia Seltos ਇਸ ਸੈਗਮੈਂਟ 'ਚ ਪਹਿਲਾਂ 1.4-L ਟਰਬੋ GDI ਇੰਜਣ ਦੇ ਨਾਲ ਆਵੇਗੀ। ਇਸ 'ਚ IVT, 6AT, 7DCT ਤੇ 6-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਮਿਲੇਗਾ। ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਦੀ ਕੋਈ ਵੀ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ, ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਨੂੰ 11 ਤੋਂ 18 ਲੱਖ ਰੁਪਏ ਦੇ ਕਰੀਬ ਲਾਂਚ ਕਰ ਸਕਦੀ ਹੈ।

Hyundai Grand i10 Nios ਭਾਰਤੀ ਬਾਜ਼ਾਰ 'ਚ 20 ਅਗਸਤ ਨੂੰ ਲਾਂਚ ਹੋਵੇਗੀ। ਕੰਪਨੀ ਨੇ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ, ਗਾਹਕ ਇਸ ਨੂੰ 11,000 ਰੁਪਏ ਟੋਕਨ ਰਾਸ਼ੀ ਦੇ ਕੇ ਬੁੱਕ ਕਰ ਸਕਦੇ ਹਨ।

Posted By: Sarabjeet Kaur