ਆਟੋ ਡੈਸਕ, ਨਵੀਂ ਦਿੱਲੀ : ਹਿੰਮਤ ਅਤੇ ਹੌਂਸਲੇ ਨੂੰ ਲੈ ਕੇ ਅਸੀਂ ਲੋਕਾਂ ਨੇ ਨਾ ਜਾਣੇ ਕਿੰਨੀਆਂ ਹੀ ਕਹਾਣੀਆਂ ਸੁਣੀਆਂ ਹੋਣਗੀਆਂ। ਕਈ ਵਾਰ ਅਸੀਂ ਉਨ੍ਹਾਂ ’ਤੇ ਯਕੀਨ ਕਰਦੇ ਹਾਂ ਕਈ ਵਾਰ ਅਜਿਹੀਆਂ ਕਹਾਣੀਆਂ ਸੁਣ ਕੇ ਹੈਰਤ ’ਚ ਪੈ ਜਾਂਦੇ ਹਨ। ਅਜਿਹੀ ਹੀ ਇਕ ਕਹਾਣੀ ਹੈ ਪੱਛਮੀ ਅਫਰੀਕਾ ਦੇ Ghana ’ਚ ਰਹਿਣ ਵਾਲੇ 18 ਸਾਲ ਦੇ ਲੜਕੇ ਕੈਲਵਿਨ ਦੀ, ਜਿਸਨੇ ਸਿਰਫ਼ ਛੋਟੀ ਉਮਰ ’ਚ ਸਕਰੈਪ ਦਾ ਇਸਤੇਮਾਲ ਕਰਕੇ ਇਕ ਕਾਰ ਦਾ ਨਿਰਮਾਣ ਕੀਤਾ। ਜਿਸਨੂੰ ਉਹ ਹੁਣ ਆਪਣੇ ਲੋਕਲ ਏਰੀਏ ’ਚ ਡਰਾਈਵ ਵੀ ਕਰਦਾ ਹੈ। ਸੁਣਨ ’ਚ ਇਹ ਕਾਫੀ ਆਸਾਨ ਲੱਗ ਰਿਹਾ ਹੋਵੇਗਾ, ਪਰ ਸੋਚ ਦੇ ਦੇਖੋ ਕਿ ਕਿਵੇਂ ਕੋਈ ਕਬਾੜ ਇਕੱਠਾ ਕਰਕੇ ਕਾਰ ਬਣਾ ਸਕਦਾ ਹੈ। ਪਰ ਇਸ ਨੌਜਵਾਨ ਨੇ ਅਜਿਹਾ ਕਰ ਦਿਖਾਇਆ ਹੈ ਉਹ ਵੀ ਬਿਨਾਂ ਕਿਸੀ ਵੀ ਤਰ੍ਹਾਂ ਦੀ ਇੰਜੀਨੀਅਰਿੰਗ ਪੜ੍ਹਾਈ ਅਤੇ ਡਿਗਰੀ ਤੋਂ ਬਗੈਰ। ਕੈਲਵਿਨ ਅਨੁਸਾਰ ਲੋਕਲ ਏਰੀਏ ’ਚ ਲੋਕ ਉਸਨੂੰ ਐਲਨ ਮਸਕ ਦੇ ਨਾਮ ਨਾਲ ਪੁਕਾਰਦੇ ਹਨ।

ਬਿਨਾਂ ਕਿਸੀ ਪੜ੍ਹਾਈ ਅਤੇ ਪੇਰੈਂਟਸ ਦੀ ਬਿਨਾਂ ਮਦਦ ਲਈ ਜੰਕ ਯਾਰਡ, ਕੰਸਟ੍ਰਕਸ਼ਨ ਸਾਈਡਸ ਅਤੇ ਹਰ ਥਾਂ ਤੋਂ ਆਪਣੀ ਕਾਰ ਲਈ ਕਬਾੜ ਇਕੱਠਾ ਕੀਤਾ, ਤਾਂਕਿ ਕਾਰ ਦੀ ਬਾਡੀ ਨੂੰ ਬਣਾਇਆ ਜਾ ਸਕੇ, ਬਾਵਜੂਦ ਇਸਦੇ ਕੈਲਵਿਨ ਦੀ ਰਾਹ ਆਸਾਨ ਨਹੀਂ ਸੀ, ਹਾਲੇ ਕਾਰ ’ਚ ਇੰਜਨ ਲੱਗਣਾ ਬਾਕੀ ਸੀ। ਜੋ ਕਿ ਉਸਦੇ ਪੂਰੇ ਪਰਿਵਾਰ ਦੀ ਕਮਾਈ ਤੋਂ ਵੀ ਮਹਿੰਗਾ ਸੀ ਤਾਂ ਇਸ ਲਈ ਕੈਲਵਿਨ ਨੇ ਪਾਰਟ ਟਾਈਮ ਜਾਬ ਕੀਤੀ। ਜਿਸਦੇ ਬਾਅਦ ਉਸਨੇ ਆਪਣੀ ਕਾਰ ਲਈ ਇੰਜਣ ਖ਼ਰੀਦਿਆ ਅਤੇ ਉਸਨੂੰ ਫਿਟ ਕਰਵਾਇਆ ਅਤੇ ਹੁਣ ਕੈਲਵਿਨ ਘਾਨਾ ਦੇ ਜਿਸ ਇਲਾਕੇ ’ਚ ਰਹਿੰਦਾ ਹੈ, ਉਸਦੀ ਕਾਰ ਉਥੋਂ ਦੀ ਸ਼ਾਨ ਹੈ।

ਇਨ੍ਹੀਂ ਦਿਨੀਂ ਇਸ ਪ੍ਰਤਿਭਾਸ਼ਾਲੀ ਯੁਵਾ ਦੀ ਕਾਰ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ’ਚ ਇਹ ਸਖ਼ਸ਼ ਦੱਸ ਰਿਹਾ ਹੈ ਕਿ ਕਿਵੇਂ ਉਸਨੇ ਬਚਪਨ ਤੋਂ ਹੀ ਇੰਜੀਨੀਅਰ ਬਣਨਾ ਸੀ ਪਰ ਗ਼ਰੀਬੀ ਦੇ ਚੱਲਦਿਆਂ ਉਹ ਅਜਿਹਾ ਕਰਨ ’ਚ ਸਮਰੱਥ ਨਹੀਂ ਸੀ। ਕੈਲਵਿਨ ਦੱਸਦਾ ਹੈ ਕਿ ਜਦੋਂ ਉਸਨੇ ਆਪਣੀ ਇਸ ਕਾਰ ਨੂੰ ਬਣਾਉਣਾ ਸ਼ੁਰੂ ਕੀਤਾ ਸੀ ਤਾਂ ਪਰਿਵਾਰ ’ਚ ਉਸਦਾ ਪੜ੍ਹਾਈ ਨੂੰ ਲੈ ਕੇ ਖ਼ੂਬ ਝਗੜਾ ਹੁੰਦਾ ਸੀ, ਪਰ ਉਸਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ।

ਕੈਲਵਿਨ ਨੇ ਸਿਰਫ਼ 15 ਸਾਲ ਦੀ ਉਮਰ ’ਚ ਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ, ਇਸਤੋਂ ਪਹਿਲਾਂ ਚਾਰ ਸਾਲਾਂ ਤਕ ਉਹ ਕਾਰ ਦੀਆਂ ਦੁਕਾਨਾਂ ’ਤੇ ਜਾਂਦਾ ਰਿਹਾ ਤਾਂਕਿ ਕਾਰ ਦੇ ਡਿਜ਼ਾਈਨ ਦੀਆਂ ਬਾਰੀਕੀਆਂ ਸਿੱਖ ਸਕੇ।

ਖ਼ਾਸ ਗੱਲ ਇਹ ਹੈ ਕਿ ਕੈਲਵਿਨ ਦੀ ਕਾਰ ਦੇ ਦਰਵਾਜ਼ੇ ਫਰਾਰੀ ਦੀ ਤਰ੍ਹਾਂ ਹੀ ਉੱਪਰ ਵੱਲ ਖੁੱਲ੍ਹਦੇ ਹਨ। ਇਸਤੋਂ ਇਲਾਵਾ ਇਹ ਕਾਰ ਚੰਗੀ ਸਪੀਡ ’ਚ ਚੱਲ ਸਕਦੀ ਹੈ ਅਤੇ ਅੱਜ ਜਦੋਂ ਵੀ ਉਹ ਆਪਣੀ ਕਾਰ ਲੈ ਕੇ ਇਲਾਕੇ ’ਚੋਂ ਨਿਕਲਦਾ ਹੈ ਤਾਂ ਲੋਕ ਉਸਦੀ ਕਾਰ ਨਾਲ ਫੋਟੋ ਖਿਚਵਾਉਂਦੇ ਹਨ। ਇਸ ਨੌਜਵਾਨ ਦਾ ਸੁਪਨਾ ਹੈ ਕਿ ਉਹ ਆਉਣ ਵਾਲੇ ਸਮੇਂ ’ਚ ਚੀਪੈਸਟ ਇਲੈਕਟਰਿੱਕ ਕਾਰਾਂ ਦਾ ਨਿਰਮਾਣ ਕਰੇ।

Posted By: Ramanjit Kaur