ਨਵੀਂ ਦਿੱਲੀ, ਟੈੱਕ ਡੈਸਕ : Infinix ਦੇ ਲੇਟੈਸਟ ਸਮਾਰਟਫੋਨ Smart HD 2021 ਨੂੰ ਅੱਜ ਫਲੈਸ਼ ਸੇਲ ਲਈ ਉਪਲੱਬਧ ਹੋਵੇਗਾ। ਇਸ ਫੋਨ ਦੀ ਫਲੈਸ਼ ਸੇਲ ਈ-ਕਾਮਰਸ ਵੈੱਬਸਾਈਟ FlipKart ’ਤੇ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਗਾਹਕਾਂ ਨੂੰ Smart HD 2021 ਸਮਾਰਟਫੋਨ ਦੀ ਖਰੀਦਦਾਰੀ ਕਰਨ ’ਤੇ ਸ਼ਾਨਦਾਰ ਆਫਰ ਮਿਲਣਗੇ। ਆਓ ਜਾਣਦੇ ਹਾਂ Infinix Smart HD 2021 ਦੀ ਸਪੈਸੀਫਿਕੇਸ਼ਨ, ਕੀਮਤ ਤੇ ਇਸ ’ਤੇ ਮਿਲਣ ਵਾਲੀ ਡੀਲ ਬਾਰੇ...


Infinix Smart HD 2021 ਦੀ ਸਪੈਸੀਫਿਕੇਸ਼ਨ


Infinix Smart HD 2021 ’ਚ 6.1 ਇੰਚ ਆਈਪੀਐੱਸ ਐੱਚਡੀ + ਡਿਸਪਲੇਅ ਦਿੱਤਾ ਗਿਆ ਹੈ। ਜਿਸ ਦਾ ਸਕਰੀਨ ਰੇਜੋਲਿਊਸ਼ਨ 720x1560 ਪਿਕਸਲ ਹੈ। ਇਸ ’ਚ ਸੈਲਫੀ ਲਈ ਨਾਚ ਤੇ 500nits ਬ੍ਰਾਈਟਨੈੱਸ ਦਾ ਵਰਤੋਂ ਕੀਤਾ ਗਿਆ ਹੈ। ਇਹ ਸਮਾਰਟਫੋਨ quad core Mediatek Helio A20 ਪੋ੍ਰਸੈਸਰ ’ਤੇ ਕੰਮ ਕਰਦਾ ਹੈ। ਇਸ ’ਚ ਸਿਕਓਰਿਟੀ ਲਈ ਇਸ ’ਚ ਰੀਅਰ ਮਾਊਂਟਿਡ ਫਿੰਗਰਪਿ੍ਰੰਟ ਸੈਂਸਰ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੈਸ ਅਨਲਾਕ ਫੀਚਰ ਵੀ ਉਪਲਬਧ ਹੈ।

Infinix Smart HD 2021 ’ਚ ਫੋਟੋਗ੍ਰਾਫੀ ਲਈ ਯੂਜ਼ਰਜ਼ ਨੂੰ ਐੱਲਈਡੀ ਫਲੈਸ ਨਾਲ 8MP ਸਿੰਗਲ ਰੀਅਰ ਕੈਮਰਾ ਦਿੱਤਾ ਗਿਆ ਹੈ। ਜਦਕਿ ਸੈਲਫੀ ਲਈ ਡਿਊਲ ਐੱਲਈਡੀ ਫਲੈਸ ਨਾਲ 5MP ਦਾ ਫਰੰਟ ਕੈਮਰਾ ਉਪਲਬਧ ਹੋਵੇਗਾ। ਫੋਨ ਦਾ ਕੈਮਰਾ 1080p ਵੀਡੀਓ ਰਿਕਾਰਡਿੰਗ ਕਰਨ ’ਚ ਸਮਰਥ ਹੈ। ਇਸ ’ਚ 2GB ਰੈਮ ਤੇ 32GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਜਿਸ ਮਾਈ¬ਕ੍ਰੋਐੱਸਡੀ ਕਾਰਡ ਦਾ ਇਸਤੇਮਾਲ ਕਰਕੇ 256GB ਤਕ ਐਕਸਪੈਂਡ ਕੀਤਾ ਜਾ ਸਕਦਾ ਹੈ। ਪਾਵਰ ਬੈਕਅਪ ਲਈ ਇਸ ਸਮਾਰਟਫੋਨ ’ਚ 5W ਚਾਰਜਿੰਗ ਸਪੋਰਟ ਨਾਲ 5,000mAh ਦੀ ਬੈਟਰੀ ਉਪਲਬਧ ਹੈ। ਇਹ ਸਮਾਰਟਫੋਨ ਐਂਡਰਾਈਡ 10 ਓਐੱਸ ’ਤੇ ਆਧਾਰਿਤ ਹੈ।


Infinix Smart HD 2021 ਦੀ ਕੀਮਤ


Infinix Smart HD 2021 ਸਮਾਰਟਫੋਨ ਦੀ ਕੀਮਤ 5,999 ਰੁਪਏ ਹਨ। ਇਸ ਕੀਮਤ ’ਚ 2GB ਰੈਮ+ 32GB ਸਟੋਰੇਜ ਵੈਰੀਐਂਟ ਮਿਲੇਗਾ। Infinix Smart HD 2021 ’ਤੇ ਮਿਲਣ ਵਾਲੇ ਆਫਰ ਦੀ ਗੱਲ ਕਰੋ ਤਾਂ AU ਬੈਂਕ ਵੱਲੋਂ ਡੈਬਿਟ ਕਾਰਡ ਹੋਲਡਰਜ਼ ਨੂੰ 10 ਫੀਸਦੀ ਦਾ ਡਿਸਕਾਊਂਟ ਦਿੱਤਾ ਜਾਵੇਗਾ। ਨਾਲ ਹੀ Axis ਬੈਂਕ ਵੱਲੋਂ 5 ਫੀਸਦੀ ਦਾ ਕੈਸ਼ਬੈਕ ਮਿਲੇਗਾ। ਇਸ ਤੋਂ ਇਲਾਵਾ ਫੋਨ ਨੂੰ 1000 ਰੁਪਏ ਦੀ ਨੋ-ਕਾਸਟ EMI ’ਤੇ ਖਰੀਦਿਆ ਜਾ ਸਕੇਗਾ।

Posted By: Ravneet Kaur