ਟੈਕ ਡੈਸਕ, ਨਵੀਂ ਦਿੱਲੀ : ਗੂਗਲ ਨੇ ਆਪਣੇ ਵੀਡੀਓ ਕਾਨਫਰੰਸਿੰਗ ਪਲੇਟਫਾਰਮ ਗੂਗਲ ਮੀਟ ਲਈ ਇਕ ਕੰਮ ਆਉਣ ਵਾਲਾ ਆਟੋਮੈਟਿਕ ਬ੍ਰਾਈਟਨੈੱਸ ਫੀਚਰ ਜਾਰੀ ਕੀਤਾ ਹੈ। ਇਸ ਫੀਚਰ ਦੇ ਆਉਣ ਨਾਲ ਹੁਣ ਵੀਡੀਓ ਕਾਲ ਦੌਰਾਨ ਵਿਜ਼ੀਬਿਲਟੀ ਭਾਵ ਦ੍ਰਿਸ਼ਟਤਾ ਬਿਹਤਰ ਹੋਵੇਗੀ। ਯੂਜ਼ਰਜ਼ ਕਾਲ ਦੌਰਾਨ ਇਕ-ਦੂਸਰੇ ਨੂੰ ਠੀਕ ਤਰੀਕੇ ਨਾਲ ਦੇਖ ਸਕਣਗੇ। ਕੰਪਨੀ ਦਾ ਕਹਿਣਾ ਹੈ ਕਿ ਇਸ ਫੀਚਰ ਦਾ ਇਸਤੇਮਾਲ ਸਿਰਫ਼ ਐਡਮਿਨ ਹੀ ਨਹੀਂ ਬਲਕਿ ਸਾਰੇ ਯੂਜ਼ਰ ਕਰ ਸਕਣਗੇ। ਇਹ ਫੀਚਰ ਯੂਜ਼ਰਜ਼ ਦੇ ਬਹੁਤ ਕੰਮ ਆਵੇਗਾ।

ਗੂਗਲ ਦੇ ਬਲਾਗ ਪੋਸਟ ਅਨੁਸਾਰ, ਗੂਗਲ ਮੀਟ ਦੇ ਨਵੇਂ ਫੀਚਰ ਦਾ ਉਪਯੋਗ ਡੈਸਕਟਾਪ ਯੂਜ਼ਰਜ਼ ਹੀ ਕਰ ਸਕਣਗੇ। ਮੋਬਾਈਲ ਯੂਜ਼ਰਜ਼ ਨੂੰ ਇਸ ਫੀਚਰ ਲਈ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ। ਇਸ ਫੀਚਰ ਦਾ ਉਪਯੋਗ ਕਰਨ ਲਈ ਵੈਬ ਯੂਜ਼ਰਜ਼ ਸਭ ਤੋਂ ਪਹਿਲਾਂ ਸੈਟਿੰਗ ਸੈਕਸ਼ਨ ’ਚ ਜਾਣ। ਇਥੇ ਐਡਜਸਟ ਵੀਡੀਓ ਲਾਈਟਿੰਗ ਆਪਸ਼ਨ ਮਿਲੇਗੀ। ਇਥੇ ਯੂਜ਼ਰਜ਼ ਨੂੰ ਇਸ ਵਿਕੱਲਪ ਨੂੰ ਆਨ ਕਰਨਾ ਹੋਵੇਗਾ। ਇਸਤੋਂ ਬਾਅਦ ਹੁਣ ਜੇਕਰ ਘੱਟ ਲਾਈਟ ਹੋਵੇਗੀ ਤਾਂ ਇਹ ਫੀਚਰ ਖ਼ੁਦ-ਬ-ਖ਼ੁਦ ਬ੍ਰਾਈਟਨੈੱਸ ਨੂੰ ਵਧਾ ਦੇਵੇਗਾ, ਜਿਸ ਨਾਲ ਵਿਜ਼ੀਬਿਲਟੀ ਚੰਗੀ ਹੋ ਜਾਵੇਗੀ।

ਯੂਜ਼ਰਜ਼ ਨੂੰ ਗੂਗਲ ਮੀਟ ’ਚ ਨਵੇਂ ਫੀਚਰ ਨੂੰ ਆਫ ਕਰਨ ਦੀ ਸੁਵਿਧਾ ਮਿਲੇਗੀ। ਗੂਗਲ ਦਾ ਕਹਿਣਾ ਹੈ ਕਿ ਆਟੋਮੈਟਿਕ ਬ੍ਰਾਈਟਨੈੱਸ ਫੀਚਰ ਦੇ ਐਕਟਿਵ ਹੋਣ ’ਤੇ ਕੰਪਿਊਟਰ ਜਾਂ ਲੈਪਟਾਪ ਸਲੋਅ ਚੱਲੇਗਾ ਪਰ ਇਸਦੇ ਆਫ ਹੋਣ ਨਾਲ ਹੋਰ ਐਪ ਤੇਜ਼ੀ ਨਾਲ ਕੰਮ ਕਰਨਗੇ।

ਇਹ ਫੀਚਰ ਵਰਕ ਫਰਾਮ ਹੋਮ ਕਰ ਰਹੇ ਲੋਕਾਂ ਲਈ ਕਾਫੀ ਕਾਰਗਰ ਸਾਬਿਤ ਹੋ ਸਕਦਾ ਹੈ। ਇਸਤੋਂ ਇਲਾਵਾ ਗੂਗਲ ਮੀਟ ’ਚ ਇਕ ਹੋਰ ਫੀਚਰ Meeting Truned Off ਰੋਲਆਊਟ ਕੀਤਾ ਗਿਆ ਹੈ, ਜਿਸ ’ਚ ਤੁਸੀਂ ਗੂਗਲ ਮੀਟ ਦੀ ਸੈਟਿੰਗ ’ਚ ਜਾ ਕੇ ਮੀਟਿੰਗ ਤੋਂ ਆਟੋਮੈਟਿਕਲੀ ਨਿਕਲ ਸਕਦੇ ਹੋ।

Posted By: Ramanjit Kaur