ਮਲਟੀਮੀਡੀਆ ਡੈਸਕ: ਸਮਾਰਟਫੋਨ ਅੱਜ ਕੱਲ੍ਹ ਹਰ ਵਿਅਕਤੀ ਦੇ ਹੱਥ 'ਚ ਨਜ਼ਰ ਆਉਂਦਾ ਹੈ ਅਤੇ ਇੱਥੋਂ ਤਕ ਕਿ ਬੱਚੇ ਵੀ ਬੜੀ ਆਸਾਨੀ ਨਾਲ ਇਸ ਨੂੰ ਚਲਾ ਲੈਂਦੇ ਹਨ। ਉਂਝ ਤੁਹਾਨੂੰ ਯਾਦ ਹੋਵੇਗਾ ਕਿ ਕੀ ਵਾਰ ਵਿਗਿਆਨੀਆਂ ਅਤੇ ਡਾਕਟਰਸ ਨੇ ਚੇਤਾਵਨੀ ਦੇ ਚੁੱਕੇ ਹਨ ਕਿ ਸਮਾਰਟਫੋਨ ਦੇ ਜ਼ਿਆਦਾ ਉਪਯੋਗ ਤੁਹਾਡੇ ਲਈ ਚੰਗਾ ਨਹੀਂ ਹੈ। ਇਸ 'ਚੋਂ ਨਿਕਲਣ ਵਾਲੀਆਂ ਰੇਡੀਏਸ਼ਨ ਸਿਹਤ 'ਤੇ ਬੁਰਾ ਅਸਰ ਪਾਉਂਦੀਆਂ ਹਨ। ਪਰ ਕਕੀ ਤੁਹਾਨੂੰ ਪਤਾ ਹੈ ਕਿ ਕਿਹੜਾਂ ਫੋਨ ਸਭ ਤੋਂ ਜ਼ਿਆਦਾ ਖ਼ਤਰਨਾਕ ਰੇਡੀਏਸ਼ਨ ਛੱਡਦਾ ਹੈ।

ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ। ਜਰਮਨ ਦੇ ਰੇਡੀਏਸ਼ਨ ਪ੍ਰੋਟੈਕਸ਼ਨ ਦੇ ਫੈਡਰਲ ਦਫ਼ਤਰ ਦੁਆਰ ਜਾਰੀ ਇਕ ਰਿਪੋਰਟ 'ਚ ਉਨ੍ਹਾਂ ਸਮਾਰਟਫੋਨਸ ਦੀ ਜਾਣਕਾਰੀ ਦਿੱਤੀ ਗਈ ਹੈ ਜੋ ਸਭ ਤੋਂ ਜ਼ਿਆਦਾ ਖ਼ਤਰਾਨਾਕ ਰੇਡੀਏਸ਼ਨ ਪੈਦਾ ਕਰਦੇ ਹਨ ਅਤੇ ਤੁਹਾਡੀ ਸਿਹਤ ਲਈ ਖ਼ਤਰਾਨਾਕ ਸਾਬਤ ਹੋ ਸਕਦੇ ਹਨ। ਇਸ ਰਿਪੋਰਟ 'ਚ ਇਨ੍ਹਾਂ ਸਮਾਰਟਫੋਨਸ ਦੁਆਰਾ ਪੈਦਾ ਕੀਤੀ ਜਾਣ ਵਾਲੀ ਰੇਡੀਏਸ਼ਨ ਦੀ ਮਾਤਰਾ ਵੀ ਦਿੱਤੀ ਗਈ ਹੈ। ਇਸ ਡਾਟਾ ਨੂੰ ਵਾਟਸ ਪ੍ਰਤੀ ਕਿਲੋਗ੍ਰਾਮ ਦੇ ਮਾਪਕ ਨਾਲ ਮਾਪਿਆ ਗਿਆ ਹੈ।

ਇਸ ਲਿਸਟ 'ਚ ਸਭ ਤੋਂ ਪਹਿਲਾ ਨਾਂ ਸ਼ਾਓਮੀ ਦੇ Mi A1 ਦਾ ਹੈ, ਉੱਥੇ ਹੀ ਦੂਸਰੇ ਨੰਬਰ 'ਤੇ OnePlus 5T ਹੈ। ਜੇਕਰ ਐਪਲ ਦੀ ਗੱਲ ਕਰੀਏ ਤਾਂ ਐਈਫੋਨ 7 ਸਭ ਤੋਂ ਜ਼ਿਆਦਾ ਰੇਡੀਏਸ਼ਨ ਛੱਡਦਾ ਹੈ ਉੱਥੇ ਹੀ ਇਸ ਤੋਂ ਬਾਅਦ ਆਈਫੋਨ ਐੱਕਸਆਰ ਦਾ ਨਾਂ ਆਉਂਦਾ ਹੈ।


ਇਸੇ ਤਰ੍ਹਾਂ ਉਨ੍ਹਾਂ ਸਮਾਰਟਫੋਨ ਦੀ ਲਿਸਟ ਵੀ ਸਾਹਮਣੇ ਆਈ ਹੈ ਜੋ ਸਭ ਤੋਂ ਘੱਟ ਰੇਡੀਏਸ਼ਨ ਛੱਡਦੇ ਹਨ ਅਤੇ ਉਨ੍ਹਾਂ 'ਚ ਸੈਮਸੰਗ ਗੈਲੇਕਸੀ ਐੱਸ ਨੋਟ 8 ਸਭ ਤੋਂ ਉੱਪਰ ਹੈ। ਉੱਥੇ ਹੀ ਸੈਮਸੰਗ ਦੇ ਹੋਰ ਵੀ ਫੋਨ ਜੋ ਬੇਹੱਦ ਘੱਟ ਰੇਡੀਏਸ਼ਨ ਛੱਡਦੇ ਹਨ। ਇਸ ਤੋਂ ਇਲਾਵਾ ਐੱਲਜੀ, ਮੋਟੋਰੋਲਾ ਜੀ 5ਪਲੱਸ ਆਦਿ ਫੋਨ ਘੱਟ ਰੇਡੀਏਸ਼ਨ ਛੱਡਦੇ ਹਨ।

Posted By: Susheel Khanna