ਨਵੀਂ ਦਿੱਲੀ, ਟੈਕ ਡੈਸਕ : ਟੈਕਨਾਲਾਜੀ ਦੀ ਦੁਨੀਆ ਵਿਚ ਮਈ 1 ਤੋਂ ਕਈ ਬਦਲਾਅ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਸਿੱਧਾ ਪ੍ਰਭਾਵ ਯੂਜ਼ਰਜ਼ ’ਤੇ ਹੋਵੇਗਾ। ਅਜਿਹੇ ਵਿਚ ਯੂਜ਼ਰਜ਼ ਨੂੰ ਅੱਜ ਹੀ WhatsApp ਪਾਲਿਸੀ ਸਮੇਤ ਸਾਰੇ ਕੰਮ ਪੂਰੇ ਕਰ ਲੈਣੇ ਚਾਹੀਦੇ ਹਨ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਦਿਨ ਵਿਚ WhatsApp ਜਿਹੀ ਸਰਵਿਸ ਦਾ ਲਾਭ ਨਹੀਂ ਲੈ ਪਾਉਗੇ। ਆਓ ਜਾਣਦੇ ਹਾਂ ਕਿ ਉਹ ਕਿਹੜੀ ਸਰਵਿਸ ਹੈ ਜੋ ਇਕ ਮਈ ਤੋਂ ਬਦਲ ਜਾਵੇਗੀ-

WhatsApp ਦੀ ਨਵੀਂ ਪਾਲਿਸੀ ਵੱਲੋਂ ਸਾਲ ਦੀ ਸ਼ੁਰੂਆਤ ਵਿਚ ਨਵੀਂ ਪ੍ਰਾਈਵੇਸੀ ਪਾਲਿਸੀ ਦਾ ਐਲਾਨ ਕੀਤਾ ਗਿਆ ਸੀ, ਜਿਸਦੀ ਡੈਡਲਾਈਨ ਵਧਾ ਕੇ 15 ਮਈ 2021 ਕਰ ਦਿੱਤੀ ਹੈ। ਅਜਿਹੇ ਵਿਚ ਜੇ ਤੁਸੀਂ ਹਾਲੇ ਤਕ WhatsApp ਪ੍ਰਾਈਵੇਸੀ ਦੀ ਵਰਤੋਂ ਨਹੀਂ ਕਰਦੇ ਤਾਂ, 15 ਮਈ ਤੋਂ ਪਹਿਲਾਂ ਤੁਹਾਨੂੰ WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਅਪਣਾਉਣਾ ਪਵੇਗਾ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ 15 ਮਈ ਤੋਂ ਬਾਅਦ WhatsApp ਦੀ ਵਰਤੋਂ ਨਹੀਂ ਪਾਉਗੇ। WhatsApp ਵੱਲੋਂ ਮੁੜ ਤੋਂ WhatsApp ਪ੍ਰਾਈਵੇਸੀ ਪਾਲਿਸੀ ਨੂੰ ਅਕਸੈਪਟ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਰਿਹਾ ਹੈ। ਜਿਨ੍ਹਾਂ ਯੂਜ਼ਰਜ਼ ਨੇ ਪਹਲਿਾਂ ਹੀ WhatsApp ਪਾਲਿਸੀ ਨੂੰ ਅਕਸੈਪਟ ਕਰ ਲਿਆ ਹੈ, ਉਨ੍ਹਾਂ ਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ।

Posted By: Sunil Thapa