ਨਵੀਂ ਦਿੱਲੀ : Google ਦੀਆਂ ਸਰਵਿਸਿਜ਼ ਦਾ ਇਸਤੇਮਾਲ ਤਾਂ ਅਸੀਂ ਸਾਰੇ ਕਰਦੇ ਹਾਂ। ਆਫਿਸ ਤੋਂ ਲੈ ਕੇ ਕਾਲਜ ਦੇ ਪ੍ਰੋਜੈਕਟ ਤਕ Docs, Sheets ਅਤੇ Forms 'ਤੇ ਕੀਤੇ ਜਾਂਦੇ ਹਨ। Google ਦੀ Docs, Sheets ਅਤੇ Forms ਅੱਜ ਸਭ ਤੋਂ ਲੋਕਪ੍ਰਿਯ ਪ੍ਰੋਸੈੱਸਿੰਗ ਸਰਵਿਸਿਜ਼ 'ਚੋਂ ਇਕ ਹੈ। ਇਨ੍ਹਾਂ ਐਪਸ ਨੂੰ ਲੋਕ ਰੋਜ਼ਾਨਾਂ ਦੇ ਆਧਾਰ 'ਤੇ ਇਸਤੇਮਾਲ ਕਰਦੇ ਹਨ। ਇਹ ਸਰਵਿਸਿਜ਼ ਯੂਜ਼ਰਜ਼ ਨੂੰ ਕਈ ਫੀਚਰਜ਼ ਵੀ ਉਪਲਬਧ ਕਰਵਾਉਂਦੀਆਂ ਹਨ। ਹਾਲਾਂਕਿ, ਇਸ ਵਿਚ ਇਕ ਨਵਾਂ ਡਾਕਿਊਮੈਂਟ ਬਣਾਉਣ ਲਈ ਕਈ ਸਟੈੱਪ ਫਾਲੋ ਕਰਨੇ ਪੈਂਦੇ ਹਨ। ਚੀਜ਼ਾਂ ਨੂੰ ਆਸਾਨ ਬਣਾਉਣ ਲਈ Google ਨੇ ਇਕ ਨਵਾਂ ਫੀਚਰ ਜੋੜਿਆ ਹੈ ਜਿਸ ਜ਼ਰੀਏ ਕਿਸੇ ਵੀ Docs, Sheets ਜਾਂ Forms ਨੂੰ ਆਸਾਨੀ ਨਾਲ ਕ੍ਰਿਏਟ ਕੀਤਾ ਜਾ ਸਕਦਾ ਹੈ। ਇਸ ਸ਼ਾਰਟਕਟ ਜ਼ਰੀਏ ਯੂਜ਼ਰਜ਼ ਨੂੰ Google Drive 'ਤੇ ਜਾ ਕੇ ਨਵੀਂ ਫਾਈਲ ਕ੍ਰਿਏਟ ਨਹੀਂ ਕਰਨੀ ਪਵੇਗੀ।

ਇਸ ਸ਼ਾਰਟਕੱਟ ਲਈ ਲਾਜ਼ਮੀ ਸ਼ਰਤਾਂ :

  • ਇੰਟਰਨੈੱਟ ਕੁਨੈਕਟੀਵਿਟੀ
  • ਗੂਗਲ ਅਕਾਊਂਟ
  • ਵਿੰਡੋਜ਼, ਮੈਕ ਜਾਂ ChromeOS ਡਿਵਾਈਸ

ਇਨ੍ਹਾਂ ਸ਼ਾਰਟਕਟਸ ਦਾ ਕਰੋ ਇਸਤੇਮਾਲ :

  1. ਇਸ ਫੀਚਰ ਨੂੰ ਇਸਤੇਮਾਲ ਕਰਨ ਲਈ ਤੁਹਾਨੂੰ ਨਿਮਨ ਸ਼ਾਰਟਕਟਸ ਨੂੰ ਬ੍ਰਾਊਜ਼ਰ ਦੇ ਐਡਰੈੱਸ ਬਾਰ 'ਤੇ ਟਾਈਪ ਕਰਨਾ ਪਵੇਗਾ।
  2. Google Docs ਲਈ ਬ੍ਰਾਊਜ਼ਰ ਨੂੰ ਓਪਨ ਕਰੋ ਅਤੇ ਐਡਰੈੱਸ ਬਾਰ 'ਚ doc.new, docs.new ਜਾਂ document.new ਟਾਈਪ ਕਰੋ। ਇਸ ਨਾਲ ਨਵਾਂ Google Docs ਕ੍ਰਿਏਟ ਹੋ ਜਾਵੇਗਾ।
  3. Google Sheets ਲਈ ਬ੍ਰਾਊਜ਼ਰ 'ਚ sheet.new, sheets.new ਜਾਂ spreadsheet.new ਲਿਖਣਾ ਪਵੇਗਾ। ਇਸ ਨਾਲ ਨਵੀਂ Google Sheets ਕ੍ਰਿਏਟ ਹੋ ਜਾਵੇਗੀ।
  4. Google Sites ਲਈ ਤੁਹਾਨੂੰ ਆਪਣੇ ਨਵੇਂ ਬ੍ਰਾਊਜ਼ਰ 'ਤੇ sites.new ਜਾਂ website.new ਲਿਖਣਾ ਪਵੇਗਾ। ਇੱਥੋਂ ਤੁਹਾਨੂੰ ਨਵੀਂ ਵੈੱਬਸਾਈਟ ਲਈ ਡਿਜ਼ਾਈਨ ਦੇ ਸਜੈਸ਼ਨਜ਼ ਵੀ ਮਿਲ ਜਾਣਗੇ।
  5. Google Slides 'ਚ ਨਵੀਂ ਸਲਾਈਡ ਓਪਨ ਕਰਨ ਲਈ ਬ੍ਰਾਊਜ਼ਰ 'ਚ slide.new, slides.new, deck.new ਜਾਂ presentation.new ਟਾਈਪ ਕਰਨਾ ਪਵੇਗਾ। ਇਸ ਤਰ੍ਹਾਂ ਤੁਸੀਂ ਨਵਾਂ ਸਲਾਈਡਸ਼ੋਅ ਓਪਨ ਕਰ ਸਕੋਗੇ।
  6. Google Forms ਲਈ Form.new ਜਾਂ Froms.new ਟਾਈਪ ਕਰਨਾ ਪਵੇਗਾ। ਅਜਿਹਾ ਕਰਨ ਨਾਲ Google Forms ਨੂੰ ਆਸਾਨੀ ਨਾਲ ਇੱਕੋ ਕਲਿੱਕ 'ਚ ਓਪਨ ਕੀਤਾ ਜਾ ਸਕੇਗਾ।

Posted By: Seema Anand