ਜੇਐੱਨਐੱਨ, ਨਵੀਂ ਦਿੱਲੀ : ਭਾਰਤ ’ਚ ਇਸ ਸਮੇਂ ਕੱਚੇ ਮਾਲ ਦੀਆਂ ਕੀਮਤਾਂ ਤੇ ਸਰਵਿਸ ਕਾਸਟ ’ਚ ਵਾਧੇ ਦੀ ਵਜ੍ਹਾ ਨਾਲ ਕਾਰਾਂ ਦੀਆਂ ਕੀਮਤਾਂ ’ਚ ਇਜ਼ਾਫਾ ਹੋਇਆ ਹੈ। ਹੁਣ ਗਾਹਕਾਂ ਦੀਆਂ ਛੋਟੀਆਂ-ਵੱਡੀਆਂ ਕਾਰਾਂ ਖਰੀਦਣ ਲਈ ਪਹਿਲਾਂ ਤੋਂ ਜ਼ਿਆਦਾ ਰਕਮ ਅਦਾ ਕਰਨੀ ਪੈ ਰਹੀ ਹੈ। ਹਾਲਾਂਕਿ ਜੇਕਰ ਤੁਸੀਂ ਫੈਮਿਲੀ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਸ ਲਈ ਤੁਹਾਨੂੰ ਜ਼ਿਆਦਾ ਰਕਮ ਖਰਚ ਕਰਨੀ ਪੈ ਸਕਦੀ ਹੈ ਪਰ ਤੁਹਾਡਾ ਬਜਟ ਜੇਕਰ ਘੱਟ ਹੈ ਤਾਂ ਇਸ ’ਚ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਅੱਜ ਅਸੀਂ ਤੁਹਾਡੇ ਲਈ ਭਾਰਤ ’ਚ ਮਿਲਣ ਵਾਲੀਆਂ ਸਭ ਤੋਂ ਸਸਤੀਆਂ ਫੈਮਿਲੀ ਵਾਲੀਆਂ ਕਾਰਾਂ ਲੈ ਕੇ ਆਏ ਹਾਂ, ਜਿਨ੍ਹਾਂ ਦਾ ਇਸਤੇਮਾਲ ਤੁਸੀਂ ਘਰੇਲੂ ਜਾਂ ਫਿਰ ਕਰਮਸ਼ੀਅਲ ਕੰਮਾਂ ’ਚ ਕਰ ਸਕਦੇ ਹਾਂ।


Maruti Suzuki Eecoß


ਇਸ ’ਚ 1196cc ਦਾ 4 ਸਿਲੰੰਡਰ ਵਾਲਾ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਸ ’ਚ ਜ਼ਿਆਦਾਤਰ ਮੌਕਿਆਂ ’ਤੇ ਐਂਬੂਲੈਂਸ, ਸਕੂਲ ਵਾਹਨ ਜਾਂ ਫਿਰ ਟੈਕਸੀ ਦੇ ਤੌਰ ’ਤੇ ਇਸਤੇਮਾਲ ਕੀਤਾ ਜਾਂਦਾ ਹੈ। ਅਜਿਹੇ ’ਚ ਜੇਕਰ ਤੁਸੀਂ ਵੀ ਆਪਣਾ ਕੋਈ ਕੈਟਰਿੰਗ ਬਿਜ਼ਨੈੱਸ ਜਾਂ ਟੈਕਸੀ ਸਰਵਿਸ ਸਟਾਰਟ ਕਰਨ ਜਾ ਰਹੇ ਹੋ ਤਾਂ ਇਹ ਕਾਰ ਚੰਗਾ ਵਿਕਲਪ ਸਾਬਿਤ ਹੋ ਸਕਦੀ ਹੈ। ਕੁਝ ਲੋਕ ਆਪਣੇ ਵੱਡੇ ਪਰਿਵਾਰ ਦੇ ਨਾਲ ਸਫ਼ਰ ਕਰਨਾ ਪਸੰਦ ਕਰਦੇ ਹਨ। ਅਜਿਹੇ ਲੋਕਾਂ ਲਈ ਇਹ ਇਕ ਚੰਗਾ ਆਪਸ਼ਨ ਹੈ। ਇਸ ਦੀ ਸ਼ੁਰੂਆਤੀ ਕੀਮਤ 3,97,800 ਰੁਪਏ ਹੈ।Datsun Go Plus


ਇਸ ’ਚ 1198 ਸੀਸੀ ਦਾ ਤਿੰਨ ਸਿਲੰਡਰ ਇਨ ਲਾਈਨ 4 ਵਾਲਵ ਡੀਓਐੱਚਸੀ ਪੈਟਰੋਲ ਇੰਜਣ ਮਿਲਦਾ ਹੈ। ਕਾਫੀ ਲੋਕ ਅਜਿਹੇ ਹਨ ਜੋ ਭਾਰਤ ’ਚ Datsun Go Plus ਨੂੰ ਕਿਸੇ ਟੈਕਸੀ ਦੀ ਤਰ੍ਹਾਂ ਇਸਤੇਮਾਲ ਕਰਦੇ ਹਨ, ਨਾਲ ਹੀ ਇਸ ਨੂੰ ਪਰਸਨਲ ਯੂਜ਼ ਲਈ ਕਾਫੀ ਪਸੰਦ ਕੀਤਾ ਜਾਂਦਾ ਹੈ ਤੇ ਇਸ ਦੇ ਪਿੱਛੇ ਵਜ੍ਹਾ ਹੈ, ਇਸ ਕਾਰ ’ਚ ਮਿਲਣ ਵਾਲਾ ਜ਼ਬਰਦਸਤ ਸਪੇਸ। ਇਹ ਇਕ ਬੇਹੱਦ ਹੀ ਪਸੰਦੀਦਾ (ਮਲਟੀ ਪਰਪਜ਼ ਵ੍ਹੀਕਲ) ਹੈ। ਮਲਟੀ ਪਰਪਜ਼ ਵ੍ਹੀਕਲ ਦਾ ਇਕ ਅਜਿਹਾ ਵਾਹਨ ਹੈ, ਜਿਸ ਨੂੰ ਤੁਸੀਂ ਆਪਣੀ ਜ਼ਰੂਰਤ ਤੇ ਸਹੂਲਤ ਦੇ ਹਿਸਾਬ ਨਾਲ ਕਈ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਤੁਸੀਂ 4,25,926 ਰੁਪਏ ’ਚ ਖ਼ਰੀਦ ਸਕਦੇ ਹੋ।

Posted By: Sunil Thapa