ਨਵੀਂ ਦਿੱਲੀ, ਟੈਕ ਡੈੱਸਕ : ਟੈਲੀਕਾਮ ਕੰਪਨੀਆਂ ਵਿਚ ਗ੍ਰਾਹਕਾਂ ਨੂੰ ਲੁਭਾਉਣ ਲਈ ਸਖ਼ਤ ਮੁਕਾਬਲੇਬਾਜ਼ੀ ਚਲ ਰਹੀ ਹੈ। ਇਹੋ ਕਾਰਨ ਹੈ ਕਿ ਤੁਹਾਨੂੰ ਬਾਜ਼ਾਰ ਵਿਚ ਹਰ ਬਜਟ ਦੇ ਪ੍ਰੀਪੇਡ ਤੇ ਪੋਸਟਪੇਡ ਪਲਾਨ ਮਿਲ ਜਾਣਗੇ। ਹਾਲਾਂਕਿ, 500 ਰੁਪਏ ਤਕ ਦੇ ਬਜਟ ਵਿਚ ਤੁਹਾਨੂੰ ਕਈ ਇਸ ਤਰ੍ਹਾਂ ਦੇ ਪਲਾਨ ਦੇ ਬਦਲ ਮਿਲ ਜਾਣਗੇ ਜੋ ਕਿ ਸ਼ਾਨਦਾਰ ਫਾਇਦਿਆਂ ਤੇ ਜ਼ਿਆਦਾ ਡਾਟੇ ਨਾਲ ਲੈਸ ਹੁੰਦੇ ਹਨ ਪਰ ਘੱਟ ਕੀਮਤ ਵਿਚ ਫਾਇਦੇ ਵਾਲੇ ਪਲਾਨ ਲਈ ਤੁਹਾਨੂੰ ਕਾਫੀ ਖੋਜ ਕਰਨੀ ਪੈਂਦੀ ਹੈ ਪਰ ਹੁਣ ਤੁਹਾਨੂੰ ਜ਼ਿਆਦਾ ਸਰਚ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਇੱਥੇ Jio, Airtel ਤੇ Vi ਵਰਗੀਆਂ ਕੰਪਨੀਆਂ ਦੇ ਕੁਝ ਇਸ ਤਰ੍ਹਾਂ ਦੇ ਪਲਾਨ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ 100 ਰੁਪਏ ਤੋਂ ਘੱਟ ਕੀਮਤ ’ਚ ਮੁਹੱਈਆ ਹਨ। ਖਾਸ ਗਲ ਹੈ ਕਿ ਤੁਹਾਨੂੰ 100 ਰੁਪਏ ਤੋਂ ਘੱਟ ਕੀਮਤ ਵਾਲੇ ਇਨ੍ਹਾਂ ਪਲਾਨਾਂ ਵਿਚ ਡਾਟਾ ਤੇ ਕਾਲਿੰਗ ਦੀ ਸਹੂਲਤ ਵੀ ਮਿਲੇਗੀ।

Reliance Jio

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ Reliance Jio ਦੇ 100 ਰੁਪਏ ਵਾਲੇ ਪਲਾਨ ਦੇ ਬਾਰੇ ’ਚ। ਜ਼ਿਕਰਯੋਗ ਹੈ ਕਿ ਕੰਪਨੀ ਕੋਲ ਆਪਣੇ ਗ੍ਰਾਹਕਾਂ ਲਈ 51 ਰੁਪਏ ਵਾਲਾ ਪਲਾਨ ਹੈ ਜੋ ਕਿ 6 ਜੀਬੀ ਡਾਟਾ ਤੇ ਜੀਓ ਤੋਂ ਨਾਨ-ਜੀਓ ’ਤੇ 500 ਮਿੰਟ ਵੀ ਦੇ ਰਿਹਾ ਹੈ। ਇਸ ਤੋਂ ਇਲਾਵਾ ਕੰਪਨੀ ਕੋਲ 21 ਰੁਪਏ ਵਾਲਾ ਵੀ ਇਕ ਪਲਾਨ ਮੌਜੂਦ ਹੈ। ਇਸ ਪਲਾਨ ਵਿਚ 2 ਜੀਬੀ ਡਾਟਾ ਤੇ ਨਾਨ-ਜੀਓ ਨੰਬਰ ’ਤੇ 200 ਮਿੰਨ ਵੀ ਦਿੱਤੇ ਜਾ ਰਹੇ ਹਨ। ਇਨ੍ਹਾਂ ਪਲਾਨਾਂ ਦੀ ਵੈਲਿਡਿਟੀ ਤੁਹਾਡੇ ਮੌਜੂਦਾ ਪਲਾਨ ਦੀ ਵੈਲਿਡਿਟੀ ’ਤੇ ਨਿਰਭਰ ਕਰਦੀ ਹੈ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਕੰਪਨੀ ਦਾ 101 ਰੁਪਏ ਵਾਲਾ ਪਲਾਨ ਵੀ ਖਰੀਦ ਸਕਦੇ ਹੋ। ਇਸ ਵਿਚ 12 ਜੀਬੀ ਡਾਟੇ ਦੇ ਨਾਲ ਹੀ ਨਾਨ-ਜੀਓ ਨੈੱਟਵਰਕ ’ਤੇ 1000 ਮਿੰਟ ਵੀ ਦਿੱਤੇ ਜਾ ਰਹੇ ਹਨ।


Vodafone Idea

Vodafone Idea ਕੋਲ ਵੀ ਆਪਣੇ ਗ੍ਰਾਹਕਾਂ ਦੀ ਸਹੂਲਤ ਲਈ 100 ਤੋਂ ਘੱਟ ਕੀਮਤ ਵਿਚ ਮਿਲਣ ਵਾਲੇ ਪਲਾਨ ਮੌਜੂਦ ਹਨ। ਕੰਪਨੀ ਦੇ 48 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ 3 ਜੀਬੀ ਡਾਟਾ ਤੋਂ ਇਲਾਵਾ 200 ਐੱਮਬੀ ਵੱਧ ਡਾਟਾ ਵੀ ਦਿੱਤਾ ਜਾ ਰਿਹਾ ਹੈ। ਇਹ ਪਲਾਨ 28 ਦਿਨਾਂ ਦੀ ਵੈਲਿਡਿਟੀ ਦੇ ਨਾਲ ਮਿਲਦਾ ਹੈ। ਇਸ ਤੋਂ ਇਲਾਵਾ 98 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਤੁਹਾਨੂੰ 12 ਜੀਬੀ ਡਾਟਾ ਦੀ ਸਹੂਲਤ ਮਿਲੇਗੀ। ਇਸ ਦੀ ਵੈਲਿਡਿਟੀ 28 ਦਿਨਾਂ ਦੀ ਹੈ। ਉੱਥੇ ਜੇ ਤੁਸੀਂ ਆਲ-ਰਾਊਂਡਰ ਪਲਾਨ ਖਰੀਦਣਾ ਚਾਹੁੰਦੇ ਹੋ ਤਾਂ ਕੰਪਨੀ 79 ਰੁਪਏ ਵਿਚ 49 ਰੁਪਏ ਵਾਲੇ ਪਲਾਨ ਪੇਸ਼ ਕਰ ਰਹੀ ਹੈ। ਹਾਲਾਂਕਿ ਇਨ੍ਹਾਂ ਵਿਚ ਤੁਹਾਨੂੰ ਡਾਟਾ ਜ਼ਿਆਦਾ ਨਹੀਂ ਮਿਲੇਗਾ ਪਰ ਟਾਕਟਾਈਮ ਦੀ ਸਹੂਲਤ ਮਹੁੱਈਆ ਹੈ। ਇਸ ਤੋਂ ਇਲਾਵਾ 99 ਰੁਪਏ ਵਾਲੇ ਪਲਾਨ ਵਿਚ 1 ਜੀਬੀ ਡਾਟਾ ਤੇ 100 ਐੱਸਐੱਮਐੱਸ ਪ੍ਰਾਪਤ ਕਰ ਸਕਦੇ ਹਾਂ। ਨਾਲ ਹੀ ਇਹ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਾਂ ਦੀ ਵੀ ਸਹੂਲਤ ਮਿਲਦੀ ਹੈ। ਇਸ ਦੀ ਵੈਲਿਡਿਟੀ 18 ਦਿਨਾਂ ਦੀ ਹੈ।


Airtel

Airtel ਕੋਲ ਵੀ 100 ਰੁਪਏ ਤੋਂ ਘੱਟ ਕੀਮਤ ਵਾਲੇ ਕਈ ਪ੍ਰੀਪੇਡ ਪਲਾਨ ਮੌਜੂਦ ਹਨ। ਕੰਪਨੀ ਦੇ 79 ਰੁਪਏ ਵਾਲੇ ਪਲਾਨ ਵਿਚ 200 ਐੱਮਬੀ ਡਾਟਾ ਦਿੱਤਾ ਜਾ ਰਿਹਾ ਹੈ ਜਦਕਿ 49 ਰੁਪਏ ਵਾਲਾ ਪਲਾਨ 100 ਐੱਮਬੀ ਡਾਟਾ ਦੇ ਨਾਲ ਆਉਂਦਾ ਹੈ। ਇਨ੍ਹਾਂ ਦੋਵੇਂ ਪਲਾਨਾਂ ਦੀ ਵੈਲਿਡਿਟੀ 28 ਦਿਨਾਂ ਦੀ ਹੈ। ਜੇ ਤੁਸੀਂ ਸਿਰਫ ਡਾਟੇ ਲਈ ਕੋਈ ਪਲਾਨ ਤਲਾਸ਼ ਰਹੇ ਹੋ ਤਾਂ ਕੰਪਨੀ ਦਾ 19 ਰੁਪਏ ਵਾਲਾ ਪਲਾਨ ਬੈਸਟ ਹੈ ਜੋ ਕਿ ਦੋ ਦਿਨਾਂ ਲਈ 200 ਐੱਮਬੀ ਡਾਟੇ ਨਾਲ ਮਿਲਦਾ ਹੈ। ਉੱਥੇ 48 ਰੁਪਏ ਵਾਲੇ ਪਲਾਨ ਵਿਚ ਤੁਹਾਨੂੰ 28 ਦਿਨਾਂ ਦੀ ਵੈਲਿਡਿਟੀ ਦੇ ਨਾਲ 3 ਜੀਬੀ ਡਾਟਾ ਦੀ ਸਹੂਲਤ ਮਿਲੇਗੀ।

Posted By: Ravneet Kaur