ਟੈਕ ਡੈਸਕ, ਨਵੀਂ ਦਿੱਲੀ : Reliance Jio ਵਲੋਂ ਕਈ ਤਰ੍ਹਾਂ ਦੇ ਪ੍ਰੀ-ਪੇਡ ਪਲਾਨ ਦਿੱਤੇ ਜਾਂਦੇ ਹਨ। ਪਰ ਜੇਕਰ ਤੁਸੀਂ ਹਰ ਮਹੀਨੇ ਦੇ ਰਿਚਾਰਜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅਸੀਂ ਅੱਜ ਤੁਹਾਡੇ ਲਈ ਤਿੰਨ ਮਹੀਨਿਆਂ ਦੀ ਵੈਲੀਡਿਟੀ ਵਾਲੇ ਜੀਓ ਦੇ ਪ੍ਰੀ-ਪੇਡ ਪਲਾਨ ਲੈ ਕੇ ਆਏ ਹਾਂ। ਜੀਓ ਦੇ ਇਨ੍ਹਾਂ ਪ੍ਰੀ-ਪੇਡ ਪਲਾਨ ’ਚ ਜ਼ਿਆਦਾਤਰ 3ਜੀਬੀ ਡਾਟਾ, ਮੁਫ਼ਤ ਕਾਲਿੰਗ ਸਮੇਤ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਇਸਤੋਂ ਇਲਾਵਾ ਰੋਜ਼ਾਨਾ 100 ਐੱਸਐੱਮਐੱਸ ਦੀ ਸੁਵਿਧਾ ਮਿਲਦੀ ਹੈ। ਉਥੇ ਹੀ ਤਿੰਨ ਮਹੀਨਿਆਂ ਦੀ ਵੈਲੀਡਿਟੀ ਵਾਲੇ ਕੁਝ ਪਲਾਨ ’ਤੇ Disney+ Hotstar ਦਾ ਮੁਫ਼ਤ ਸਬਸਕ੍ਰਿਪਸ਼ਨ ਵੀ ਮਿਲਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਪਲਾਨਜ਼ ਬਾਰੇ ਵਿਸਥਾਰ ਨਾਲ -

329 ਰੁਪਏ ਵਾਲਾ ਜੀਓ ਪ੍ਰੀ-ਪੇਡ ਪਲਾਨ

ਜੀਓ ਦੇ 329 ਰੁਪਏ ਵਾਲੇ ਪ੍ਰੀ-ਪੇਡ ਪਲਾਨ ’ਚ ਤਿੰਨ ਮਹੀਨੇ ਭਾਵ ਜ਼ਿਆਦਾਤਰ 84 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ। ਇਹ ਪਲਾਨ ਡੇਲੀ ਡਾਟਾ ਲਿਮਿਟ ਨਾਲ ਨਹੀਂ ਆਉਂਦਾ। ਇੰਟਰਨੈੱਟ ਅਕਸੈੱਸ ਲਈ ਇਸ ਪਲਾਨ ’ਚ ਕੁਝ 6ਜੀਬੀ ਡਾਟਾ ਦੀ ਵੀ ਸੁਵਿਧਾ ਮਿਲਦੀ ਹੈ। ਕਾਲਿੰਗ ਲਈ ਗਾਹਕਾਂ ਨੂੰ ਅਨਲਿਮੀਟਿਡ ਮੁਫਤ ਮਿੰਟਸ ਅਤੇ 100 ਐੱਸਐੱਮਐੱਸ ਦੀ ਸੁਵਿਧਾ ਮਿਲਦੀ ਹੈ।

555 ਰੁਪਏ ਵਾਲਾ ਜੀਓ ਪ੍ਰੀ-ਪੇਡ ਪਲਾਨ

ਇਸ ਪ੍ਰੀ-ਪੇਡ ਪਲਾਨ ’ਚ ਰੋਜ਼ਾਨਾ 1.5 ਜੀਬੀ ਹਾਈ ਸਪੀਡ ਡਾਟਾ ਮਿਲਦਾ ਹੈ। ਪਰ ਡੇਲੀ 1.5ਜੀਬੀ ਡਾਟਾ ਖ਼ਤਮ ਹੋਣ ’ਤੇ ਇੰਟਰਨੈੱਟ ਸਪੀਡ ਘੱਟ ਕੇ 64 ਕੇਬੀਪੀਐੱਸ ਰਹਿ ਜਾਂਦੀ ਹੈ। ਨਾਲ ਹੀ ਮੁਫ਼ਤ ਕਾਲਿੰਗ ਦੀ ਸੁਵਿਧਾ ਆਫਰ ਕੀਤੀ ਜਾਂਦੀ ਹੈ। ਇਹ ਪਲਾਨ ਡੇਲੀ 100 ਐੱਸਐੱਮਐੱਸ ਦੀ ਲਿਮਿਟ ਨਾਲ ਆਉਂਦਾ ਹੈ।

599 ਰੁਪਏ ਵਾਲਾ ਜੀਓ ਪ੍ਰੀ-ਪੇਡ ਪਲਾਨ

ਜੀਓ ਦੇ ਇਸ ਪ੍ਰੀ-ਪੇਡ ਪਲਾਨ ’ਚ ਡੇਲੀ 2 ਜੀਬੀ ਡਾਟਾ ਮਿਲਦਾ ਹੈ। ਕਾਲਿੰਗ ਲਈ ਅਨਲਿਮੀਟਿਡ ਜੀਓ ਟੂ ਜੀਓ ਕਾਲਿੰਗ ਮਿਲਦੀ ਹੈ ਅਤੇ ਹੋਰ ਨੈੱਟਵਰਕ ’ਤੇ ਕਾਲਿੰਗ ਲਈ FUP ਹੈ। ਇਸਤੋਂ ਇਲਾਵਾ ਇਸ ਪਲਾਨ ’ਚ ਰੋਜ਼ਾਨਾ 100 ਐੱਸਐੱਮਐੱਸ ਮਿਲਦਾ ਹੈ।

999 ਰੁਪਏ ਵਾਲਾ ਜੀਓ ਪ੍ਰੀ-ਪੇਡ ਪਲਾਨ

ਜੀਓ ਦੇ 999 ਰੁਪਏ ਵਾਲੇ ਪ੍ਰੀ-ਪੇਡ ਪਲਾਨ ’ਚ ਡੇਲੀ 3ਜੀਬੀ ਡਾਟਾ ਮਿਲਦਾ ਹੈ। ਕਾਲਿੰਗ ਦੀ ਗੱਲ ਕਰੀਏ ਤਾਂ ਇਸ ’ਚ ਅਨਲਿਮੀਟਿਡ ਜੀਓ ਟੂ ਜੀਓ ਕਾਲਿੰਗ ਮਿਲਦੀ ਹੈ ਅਤੇ ਹੋਰ ਨੈੱਟਵਰਕ ’ਤੇ ਕਾਲਿੰਗ ਲਈ FUP ਹੈ। ਇਸਤੋਂ ਇਲਾਵਾ ਇਸ ਪਲਾਨ ’ਚ ਰੋਜ਼ਾਨਾ 100 ਐੱਸਐੱਮਐੱਸ ਮਿਲਦੇ ਹਨ।

Posted By: Ramanjit Kaur