ਟੈਕ ਡੈਸਕ, ਨਵੀਂ ਦਿੱਲੀ : ਕੋਰੋਨਾ ਕਾਲ ’ਚ ਫਿਟਨੈੱਸ ਬੈਂਡ ਦੀ ਵੱਧਦੀ ਮੰਗ ਨੂੰ ਧਿਆਨ ’ਚ ਰੱਖ ਕੇ ਹੁਣ ਜ਼ਿਆਦਾਤਰ ਟੈਕ ਕੰਪਨੀਆਂ ਇਕ ਤੋਂ ਵੱਧ ਕੇ ਇਕ ਡਿਵਾਈਸ ਭਾਰਤੀ ਬਾਜ਼ਾਰ ’ਚ ਉਤਾਰ ਰਹੀ ਹੈ। ਇਨ੍ਹਾਂ ਸਾਰੇ ਫਿਟਨੈੱਸ ਬੈਂਡ ’ਚ ਐਕਟੀਵਿਟੀ ਟ੍ਰੈਕਰ ਤੋਂ ਲੈ ਕੇ ਹਾਈ-ਰੇਟ ਅਤੇ ਬਲੱਡ ਆਕਸੀਜਨ ਸੈਂਸਰ ਤਕ ਦਿੱਤਾ ਜਾ ਰਿਹਾ ਹੈ।

ਆਓ ਇਨ੍ਹਾਂ ਸਸਤੇ ਫਿਟਨੈੱਸ ਬੈਂਡ ’ਤੇ ਪਾਉਂਦੇ ਹਾਂ ਇਕ ਨਜ਼ਰ...

Realme Band

ਕੀਮਤ : 1,499 ਰੁਪਏ

Realme Band ’ਚ 2.4cm ਦੀ ਕਲਰ ਸਕਰੀਨ ਦਿੱਤੀ ਗਈ ਹੈ, ਜੋ ਕਿ 65K+ ਕਲਰ ਸਪੋਰਟ ਦੇ ਨਾਲ ਆਉਂਦੀ ਹੈ ਅਤੇ ਯੂਜ਼ਰਜ਼ ਨੂੰ ਬਿਹਤਰ ਐਕਸਪੀਰੀਅੰਸ ਦੇਣ ’ਚ ਸਮਰੱਥ ਹਨ। ਇਸ ਫਿਟਨੈੱਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ’ਚ ਦਿੱਤੇ ਗਏ 5 ਸਟਾਈਲਿਸ਼ ਡਾਇਲ ਫੇਸ ਹਨ ਅਤੇ ਯੂਜ਼ਰਜ਼ ਆਪਣੇ ਹਿਸਾਬ ਨਾਲ ਉਨ੍ਹਾਂ ’ਚ ਕਿਸੇ ਨੂੰ ਵੀ ਸਲੈਕਟ ਕਰ ਸਕਦੇ ਹਨ। ਇਹ ਡਿਵਾਈਸ 9P68 ਸਰਟੀਫਾਈਡ ਹੈ ਜੋ ਕਿ ਵਾਟਰਪਰੂਫ ਹੈ।

Infinix Band 5

ਕੀਮਤ : 1,799 ਰੁਪਏ

Infinix Band 5 ’ਚ 2.44 ਇੰਚ ਦਾ ਆਈਪੀਐੱਸ ਡਿਸਪਲੇਅ ਦਿੱਤਾ ਗਿਆ ਹੈ। ਖ਼ਾਸ ਗੱਲ ਹੈ ਕਿ ਇਸ ਡਿਵਾਈਸ ਨੂੰ ਯੂਜ਼ਰ ਕਿਸੇ ਵੀ ਅਡਾਪਟਰ ਤੋਂ ਚਾਰਜ ਕਰ ਸਕਦਾ ਹੈ। ਇਸ ਬੈਂਡ ’ਚ ਹਾਰਟ ਰੇਟ ਮੋਨੀਟਰ, ਸਲੀਪ ਮੋਨੀਟਰਿੰਗ, ਸਪੋਰਟਸ ਮੋਡਸ, ਵਨ-ਬਟਨ ਰਿਜੈਕਟ ਇਨਕਮਿੰਗ ਕਾਲਜ਼, ਟਾਈਮ ਡਿਸਪਲੇਅ, ਸਟੈੱਪ ਕਾਊਂਟ, ਕੈਲੋਰੀ ਕਾਊਂਟ, ਡਿਸਟੈਂਸ ਅਲਾਰਮ ਰਿਮਾੲੀਂਡਰ ਅਤੇ shake to take a picture ਜਿਹੇ ਫੀਚਰਜ਼ ਦੀ ਸੁਵਿਧਾ ਦਿੱਤੀ ਗਈ ਹੈ।

Honor Band 5

ਕੀਮਤ : 2,099 ਰੁਪਏ

Honor Band 5 ’ਚ 0.95 ਇੰਚ ਦਾ ਏਮੋਲੇਡ ਡਿਸਪਲੇਅ ਦਿੱਤਾ ਗਿਆ ਹੈ। ਜਿਸਦਾ ਸਕਰੀਨ ਰੈਜ਼ੁਲੇਸ਼ਨ 120x240 ਪਿਕਸਲ ਹਨ। ਫੋਨ ’ਚ ਹਾਰਟ ਰੇਟ ਸੈਂਸਰ ਦਿੱਤਾ ਗਿਆ ਹੈ ਜੋ ਕਿ ਯੂਜ਼ਰਜ਼ ਨੂੰ ਸਲੀਪ ਮੋਡ ’ਚ ਵੀ ਮੋਨੀਟਰ ਕਰਦਾ ਹੈ। ਇਸਤੋਂ ਇਲਾਵਾ ਇਹ ਡਿਵਾਈਸ 5ATM ਵਾਟਰ ਰੈਸਿਸਟੈਂਟ ਸਪੋਰਟ ਨਾਲ ਆਉਂਦੀ ਹੈ ਭਾਵ ਤੁਸੀਂ ਪਾਣੀ ’ਚ ਵੀ ਇਸਦਾ ਉਪਯੋਗ ਕਰ ਸਕਦੇ ਹੋ।

Mi Band 4

ਕੀਮਤ : 2,299 ਰੁਪਏ

Mi Band 4 ਦੇ ਫੀਚਰ ਦੀ ਗੱਲ ਕਰੀਏ ਤਾਂ ਇਸ ’ਚ 0.95 ਇੰਚ ਦਾ ਕਲਰ ਏਮੋਲੇਡ ਡਿਸਪਲੇਅ ਦਿੱਤਾ ਗਿਆ ਹੈ। ਇਸਦਾ ਸਕਰੀਨ ਰੈਜ਼ੁਲੇਸ਼ਨ 240x120 ਪਿਕਸਲ ਹੈ ਅਤੇ ਇਸ ’ਚ 2.54 ਸਕਰੈਚ ਰੇਸਿਸਟੈਂਟ ਗਲਾਸ ਪੈਨਲ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਇਸ ’ਚ 135mAh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ ਸਿੰਗਲ ਚਾਰਜ ’ਚ ਐੱਨਐੱਫਸੀ ’ਤੇ 15 ਦਿਨਾਂ ਦਾ ਬੈਕਅਪ ਦੇਣ ’ਚ ਸਮਰੱਥ ਹੈ। ਜਦਕਿ ਸਟੈਂਡਰਡ ਵਰਜ਼ਨ 20 ਦਿਨਾਂ ਦਾ ਬੈਕਅਪ ਦੇ ਸਕਦੀ ਹੈ।

OnePlus Band

ਕੀਮਤ : 2,499 ਰੁਪਏ

OnePlus Band ਨੇ ਅੱਜ ਭਾਵ 11 ਜਨਵਰੀ ਨੂੰ ਆਪਣਾ ਪਹਿਲਾ ਫਿਟਨੈੱਸ ਬੈਂਡ ਲਾਂਚ ਕੀਤਾ ਹੈ। ਇਸ ਬੈਂਡ ਦੀ ਵਿਕਰੀ 13 ਜਨਵਰੀ ਤੋਂ ਸ਼ੁਰੂ ਹੋਵੇਗੀ। ਫੀਚਰ ਦੀ ਗੱਲ ਕਰੀਏ ਤਾਂ ਇਸ ਬੈਂਡ ’ਚ ਹੈਲਥ ਐਪ ਦਾ ਸਪੋਰਟ ਮਿਲੇਗਾ, ਜਿਸ ’ਚ ਫਿਟਨੈੱਸ ਬੈਂਡ ਨੂੰ ਫੋਨ ਨਾਲ ਕਨੈਕਟ ਕੀਤਾ ਜਾ ਸਕੇਗਾ। OnePlus Band ਦੇ ਹੈਲਥ ਨੂੰ Google Play ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਨ ਪਲੱਸ ਬੈਂਡ ’ਚ ਬਲੱਡ ਆਕਸੀਜਨ ਸੈਚੁਰੇਸ਼ਨ ਮੋਨੀਟਰ ਦਿੱਤਾ ਗਿਆ ਹੈ, ਜੋ ਖ਼ੂਨ ’ਚ ਆਕਸੀਜਨ ਦੀ ਮਾਤਰਾ ਨੂੰ ਦੱਸੇਗਾ।

Posted By: Ramanjit Kaur