ਨਈਂ ਦੁਨੀਆ : ਸਾਲ 2019 'ਚ ਆਇਆ ਜੋਕਰ ਵਾਇਰਸ ਇਕ ਵਾਰ ਫਿਰ ਐਂਡਰਾਈਡ ਐਪ 'ਤੇ ਹਮਲਾ ਕਰ ਰਿਹਾ ਹੈ। ਜੋਕਰ ਵਾਇਰਸ ਨੇ ਅੱਠ ਨਵੇਂ ਐਂਡਰਾਈਡ ਐਪ ਨੂੰ ਨਵੇਂ ਸਿਰੇ ਤੋਂ ਟਾਰਗੇਟ ਕੀਤਾ ਹੈ। ਇਹ ਵਾਇਰਸ ਐਸਐਮਐਸ, ਕਾਨਟੈਕਟ ਲਿਸਟ, ਡਿਵਾਈਜ਼ ਇਨਫੋ ਤੇ ਓਟੀਪੀ ਸਣੇ ਯੂਜ਼ਰਜ਼ ਦਾ ਬਹੁਤ ਸਾਰਾ ਡਾਟਾ ਚੋਰੀ ਕਰ ਲੈਂਦਾ ਹੈ। ਇਸ ਤੋਂ ਪਹਿਲਾਂ ਜੁਲਾਈ 2020 'ਚ ਜੋਕਰ ਵਾਇਰਸ ਨੇ ਗੂਗਲ ਪਲੇਅ ਸਟੋਰ 'ਤੇ ਉਪਲਬਧ 40 ਤੋਂ ਜ਼ਿਆਦਾ ਐਂਡਰਾਈਡ ਐਪਸ ਨੂੰ ਟਾਰਗੇਟ ਕੀਤਾ ਸੀ। ਇਸ ਤੋਂ ਬਾਅਦ ਗੂਗਲ ਨੇ ਆਪਣੇ ਪਲੇਟਫਾਰਮ ਤੋਂ ਇਨ੍ਹਾਂ ਸਾਰੇ ਐਪ ਨੂੰ ਹਟਾ ਦਿੱਤਾ ਸੀ।


ਇਨ੍ਹਾਂ 8 ਐਪਸ 'ਤੇ ਹੋਇਆ ਹਮਲਾ


ਜੋਕਰ ਵਾਇਰਸ ਤੋਂ ਆਕੀਜਲਰੀ ਮੈਸੇਜ, ਫਾਸਟ ਮੈਜਿਕ ਐਸਐਮਐਸ, ਫ੍ਰੀ ਕੈਮਸਕੈਨਰ, ਸੁਪਰ ਮੈਸੇਜ, ਅਲੀਮੈਂਟ ਸਕੈਨਰ, ਗੋ ਮੈਸੇਜ, ਟ੍ਰੈਵਲ ਵਾਲ ਪੇਪਰ ਤੇ ਸੁਪਰ ਐਸਐਮਐਸ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇਨ੍ਹਾਂ ਸਾਰੇ ਐਪਸ ਨੂੰ ਗੂਗਲ ਨੇ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ ਪਰ ਜੇਕਰ ਇਹ ਐਪ ਯੂਜ਼ਰ ਦੇ ਡਿਵਾਈਜ਼ 'ਤੇ ਰਹਿੰਦੇ ਹਨ ਤਾਂ ਵਾਇਰਸ ਦਾ ਅਸਰ ਰਹੇਗਾ। ਇਸ ਲਈ ਜੇਕਰ ਤੁਹਾਡੇ ਫੋਨ 'ਚ ਇਨ੍ਹਾਂ 'ਚੋਂ ਕੋਈ ਐਪ ਇੰਸਟਾਲ ਹੈ ਤਾਂ ਤੁਹਾਨੂੰ ਤੁਰੰਤ ਉਸ ਨੂੰ ਹਟਾ ਦੇਣਾ ਚਾਹੀਦਾ ਹੈ। ਨਹੀਂ ਤਾਂ ਤੁਹਾਡਾ ਪੂਰਾ ਡਾਟਾ ਚੋਰੀ ਕਰ ਕੇ ਹੈਕਰਜ਼ ਤੁਹਾਡਾ ਬੈਂਕ ਅਕਾਊਂਟ ਖਾਲੀ ਕਰ ਸਕਦੇ ਹਨ।


ਹੁਣ ਤਕ ਇਨ੍ਹਾਂ ਐਪਸ 'ਤੇ ਚੁੱਕਾ ਹੈ ਹਮਲਾ


ਜੋਕਰ ਵਾਇਰਸ ਦਾ ਸ਼ਿਕਾਰ ਹੋਣ ਵਾਲੇ ਐਪ 'ਚ ਆਲ ਗੁੱਡ ਪੀਡੀਐਫ ਸਕੈਨਰ, ਮਿੰਟ ਲੀਫ ਮੈਸੇਜ-ਯੋਰ ਪ੍ਰਾਈਵੇਟ ਮੈਸੇਜ, ਯੂਨਿਕ ਕੀਬੋਰਡ ਫੈਂਸੀ ਫੋਂਟ ਤੇ ਫ੍ਰੀ ਇਮੋਟਿਕਾਨਸ, ਟੈਂਗ੍ਰਾਮ ਐਪ ਲਾਕ, ਡਾਇਰੈਕਟ ਮੈਸੇਂਜਰ, ਪ੍ਰਾਈਵੇਟ ਐਸਐਮਐਸ, ਵਨ ਸੈਂਟੇਂਸ ਟਰਾਂਸਲੇਟਰ ਮਲਟੀਫੰਕਸ਼ਨਲ ਟਰਾਂਸਲੇਟਰ ਤੇ ਸਟਾਈਲ ਸ਼ਾਮਲ ਹੈ। ਜੇਕਰ ਤੁਹਾਡੇ ਫੋਨ 'ਚ ਵੀ ਇਸ ਤਰ੍ਹਾਂ ਦਾ ਕੋਈ ਐਪ ਹੈ ਤਾਂ ਤੁਹਾਨੂੰ ਇਸ ਨੂੰ ਆਪਣੇ ਫੋਨ ਤੋਂ ਹਟਾ ਦੇਣਾ ਚਾਹੀਦਾ ਹੈ।

Posted By: Ravneet Kaur