ਜੇਐੱਨਐੱਨ, ਨਵੀਂ ਦਿੱਲੀ : Daily Unlimited data Plan ਰੋਜ਼ ਇੰਟਰਨੈੱਟ ਦੀ ਮੰਗ ਵੱਧ ਰਹੀ ਹੈ। ਇਸ ਦੇ ਚਲਦੇ ਡੇਲੀ ਡਾਟਾ ਕੈਪ ਵਾਲੇ ਪਲਾਨ ਦੀ ਜਗ੍ਹਾ ਡੇਲੀ ਅਨਲਿਮਟਿਡ ਡਾਟਾ ਪਲਾਨ ਦੀ ਡਿਮਾਂਡ ਵੱਧ ਰਹੀ ਹੈ। ਮਤਲਬ ਯੂਜ਼ਰਜ਼ ਡੇਲੀ ਮਿਲਣ ਵਾਲੇ 1.5 ਜੀਬੀ, 2 ਜੀਬੀ ਤੇ 3 ਜੀਬੀ ਡਾਟਾ ਦੀ ਜਗ੍ਹਾ ਇਸ ਤਰ੍ਹਾਂ ਦੇ ਪਲਾਨ ਦੀ ਡਿਮਾਂਡ ਕਰ ਰਹੇ ਹਨ, ਜਿਸ ’ਚ ਰੋਜ਼ ਅਨਲਿਮਟਿਡ ਜੀਬੀ ਡਾਟੇ ਦਾ ਇਸਤੇਮਾਲ ਕੀਤਾ ਸਕੇ। ਇਹੀ ਵਜ੍ਹਾ ਹੈ ਕਿ ਟੈਲੀਕਾਮ ਕੰਪਨੀਆਂ ਬਿਨਾਂ ਡੇਲੀ ਡਾਟਾ ਲਿਮਟਿ ਵਾਲੇ ਪਲਾਨ ਨੂੰ ਪੇਸ਼ ਕਰ ਰਹੀ ਹੈ।


Reliance Jio 447 ਰੁਪਏ ਵਾਲਾ ਪਲਾਨ

ਇਸ ਪਲਾਨ ਦੀ ਮਿਆਦ 60 ਦਿਨਾਂ ਦੀ ਹੈ। ਇਸ ਪਲਾਨ ’ਚ 50 ਜੀਬੀ ਡਾਟਾ ਆਫ਼ਰ ਕੀਤਾ ਜਾਂਦਾ ਹੈ,ਜਿਸ ਨੂੰ ਯੂਜ਼ਰਜ਼ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਕ ਦਿਨ ਜਾਂ ਫਿਰ 60 ਦਿਨਾਂ ’ਚ ਖ਼ਰਚ ਕਰ ਸਕਦੇ ਹਨ। ਮਤਲਬ ਇਸ ਪਲਾਨ ’ਚ ਡੇਲੀ ਡਾਟਾ ਲਿਮਿਟ ਦੀ ਸੀਮਾ ਨਹੀਂ ਹੁੰਦੀ। ਨਾਲ ਹੀ ਇਸ ਪਲਾਨ ’ਚ ਅਨਲਿਮਟਿਡ ਕਾਲਿੰਗ, ਡੇਲੀ ਮੁਫ਼ਤ 100 ਐੱਸਐੱਮਐੱਸ ਦੀ ਸੁਵਿਧਾ ਮਿਲਦੀ ਹੈ। ਪਲਾਨ 100 SMS ਐਪ ਦੇ ਫ੍ਰੀ ਐਕਸੈਸ ਦੇ ਨਾਲ ਆਂਦਾ ਹੈ।


Reliance Jio 247 ਰੁਪਏ ਵਾਲਾ ਪਲਾਨ

ਇਸ ਪਲਾਨ ਦੀ ਮਿਆਦ 30 ਦਿਨਾਂ ਦੀ ਹੈ। ਇਸ ’ਚ 25 ਜੀਬੀ ਅਨਲਿਮਟਿਡ ਡਾਟਾ ਤੇ ਡੇਲੀ 100 ਐੱਸਐੱਮਐੱਸ ਦੀ ਸੁਵਿਧਾ ਦੇ ਨਾਲ ਅਨਲਿਮਟਿਡ ਕਾਲਿੰਗ ਦੇ ਨਾਲ ਹੀ 100SMS ਐਪਸ ਦਾ ਮੁਫਤ ਅਕਸੈਸ ਮਿਲਦਾ ਹੈ।


Reliance Jio 127 ਰੁਪਏ ਵਾਲਾ ਪਲਾਨ

Jio ਦੇ 127 ਰਪਏ ਵਾਲੇ ਪਲਾਨ ’ਚ 15 ਦਿਨਾਂ ਦੀ ਮਿਆਦ ਦੇ ਨਾਲ 12 ਜੀਬੀ ਡਾਟਾ ਤੇ ਡੇਲੀ 100 ਮੁਫ਼ਤ ਐੱਸਐੱਮਐੱਸ ਦੀ ਸੁਵਿਧਾ ਦਿੱਤੀ ਜਾਂਦੀ ਹੈ।


Airtel 456 ਰੁਪਏ ਵਾਲਾ ਪਲਾਨ

ਇਹ ਪਲਾਨ 60 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ। ਇਸ ਪਲਾਨ ’ਚ 50 ਜੀਬੀ ਡਾਟਾ ਤੇ ਡੇਲੀ 100 ਐੱਸਐੱਮਐੱਸ ਦੀ ਸੁਵਿਧਾ ਮਿਲਦੀ ਹੈ।


Vi 447 ਰੁਪਏ ਵਾਲਾ ਪਲਨਾ

ਇਸ ਪਲਾਨ ’ਚ 60 ਦਿਨਾਂ ਦੀ ਮਿਆਦ ਦੇ ਨਾਲ 50 ਜੀਬੀ ਡਾਟਾ ਆਫਰ ਕੀਤਾ ਜਾਂਦਾ ਹੈ। ਨਾਲ ਹੀ ਰੋਜ਼ 100 ਮੁਫ਼ਤ ਐੱਸਐੱਮਐੈੱਸ ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਨਾਲ ਹੀ Vi ਤੇ Vi TV ਦਾ ਮੁਫ਼ਤ ਸਬਸਕ੍ਰਿਪਸ਼ਨ ਮਿਲਦਾ ਹੈ।

Posted By: Sarabjeet Kaur