ਨਵੀਂ ਦਿੱਲੀ, ਟੈੱਕ ਡੈਸਕ : WhatsApp Upcoming Feature : WhatsApp ਵੱਲੋਂ ਕਈ ਸਾਰੇ ਨਵੇਂ ਫੀਚਰਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਐਂਡਰਾਇਡ ਤੇ iOS ਦੇ ਇਹ ਲਈ ਕੰਪਨੀ ਜਲਦ 5 ਕਮਾਲ ਦੇ ਫੀਚਰ ਪੇਸ਼ ਕਰ ਸਕਦੀ ਹੈ। ਕੰਪਨੀ ਵੱਲੋਂ ਕਨਫਰਮ ਕੀਤਾ ਗਿਆ ਹੈ ਕਿ ਉਹ ਡਿਸਅਪੀਅਰਿੰਗ ਮੈਸੇਜ (Disappearing Messages) ਫੀਚਰ ਦੇ ਨਾਲ ਹੀ 'View Once' ਆਪਸ਼ਨ ਨੂੰ ਪੇਸ਼ ਕਰ ਸਕਦੀ ਹੈ। ਨਾਲ ਹੀ WhatsApp ਵੈੱਬ ਵਰਜ਼ਨ 'ਚ ਕਾਲਿੰਗ ਫੀਚਰ ਨੂੰ ਦਿੱਤਾ ਜਾ ਸਕਦਾ ਹੈ। ਆਓ ਜਾਣਦੇ ਹਾਂ WhatsApp ਦੇ ਅਜਿਹੇ ਹੀ 5 ਕਮਾਲ ਦੇ ਫੀਚਰਜ਼ ਬਾਰੇ...

Disappearing Mode

WhatsApp ਵੱਲ ਪਹਿਲਾਂ ਹੀ Disappearing Messages ਫੀਚਰ ਦਿੱਤਾ ਜਾ ਰਿਹਾ ਹੈ, ਪਰ ਹੁਣ ਕੰਪਨੀ ਇਸ ਫੀਚਰ 'ਚ ਕੁਝ ਨਵੇਂ ਅਪਡੇਟ ਦੇਣ ਜਾ ਰਹੀ ਹੈ। ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ WaBetaInfo ਨੂੰ ਦੱਸਿਆ ਕਿ WhatsApp ਇਕ ਡਿਅਸਪੀਅਰਿੰਗ ਮੋਡ ਪੇਸ਼ ਕਰੇਗੀ, ਜੋ ਸਾਰੇ ਚੈਟ ਥਰੈੱਡ 'ਚ ਇਨੇਬਲਡ ਕੀਤਾ ਜਾ ਸਕੇਗਾ। ਮੌਜੂਦਾ ਸਮੇਂ ਇਸ ਫੀਚਰ ਨੂੰ ਮੈਨੁਅਲੀ ਅਪਡੇਟ ਕੀਤਾ ਜਾ ਸਕੇਗਾ। ਇਸ ਦੇ ਇਨੇਬਲ ਹੋਣ 'ਤੇ ਇਕ ਲਿਮਟਿਡ ਸਮੇਂ 'ਚ ਮੈਸੇਜ ਡਿਲੀਟ ਹੋ ਜਾਂਦਾ ਹੈ।

View Once Feature

ਮਾਰਕ ਜ਼ੁਕਰਬਰਗ ਨੇ ਕਨਫਰਮ ਕੀਤਾ ਹੈ ਕਿ WhatsApp ਦੀ ਯੋਜਨਾ ਇਕ 'view once' ਫੀਚਰ ਲਾਂਚ ਕਰਨ ਦੀ ਹੈ। ਇਹ ਫੀਚਰ ਇੰਸਟਾਗ੍ਰਾਮ ਦੇ ਫੋਟੋ ਤੇ ਵੀਡੀਓ ਫੀਚਰ ਵਾਂਗ ਹੈ। View Once ਫੀਚਰ 'ਚ ਜੇਕਰ ਯੂਜ਼ਰ ਨੇ ਫੋਟੋ ਜਾਂ ਵੀਡੀਓ ਨੂੰ ਇਕ ਵਾਰ ਦੇਖ ਲਿਆ ਹੈ ਤਾਂ ਉਸ ਤੋਂ ਬਾਅਦ ਫੋਟੋ ਤੇ ਵੀਡੀਓ ਡਿਲੀਟ ਹੋ ਜਾਂਦੇ ਹਨ।

Multiple device support

WhatsApp ਵੱਲੋਂ ਮਲਟੀ ਡਿਵਾਈਸ ਸਪੋਰਟ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਜਲਦ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਯੂਜ਼ਰ ਇੱਕੋ WhatsApp ਅਕਾਊਂਟ ਨੂੰ ਇਕੱਠੇ ਚਾਰ ਡਿਵਾਈਸ 'ਚ ਚਲਾ ਸਕਣਗੇ। ਕੰਪਨੀ ਨੇ ਭਰੋਸਾ ਦਿੱਤਾ ਹੈ ਕਿ ਮਲਟੀ ਡਿਵਾਈਸ ਫੀਚਰ ਐਂਡ-ਟੂ-ਐਂਡ ਇਨਕ੍ਰਿਪਸ਼ਨ ਨਾਲ ਸਮਝੌਤਾ ਨਹੀਂ ਕਰੇਗਾ। ਮੌਜੂਦਾ ਸਮੇਂ ਇਕ WhatsApp ਅਕਾਊਂਟ ਨੂੰ ਇੱਕੋ ਡਿਵਾਈਸ 'ਚ ਚਲਾਉਣ ਦੀ ਸਹੂਲਤ ਮਿਲਦੀ ਹੈ।

Missed Group Calls

WhatsApp ਨੇ ਦੱਸਿਆ ਕਿ ਉਸ ਦੇ ਵੱਲੋਂ ਇਕ ਨਵੇਂ Missed Group Calls ਫੀਚਰ 'ਤੇ ਕੰਮ ਕੀਤਾ ਜਾ ਰਿਹਾ ਹੈ। ਮਤਲਬ ਜੇਕਰ ਤੁਹਾਨੂੰ ਕਿਸੀ ਨੇ ਗਰੁੱਪ ਕਾਲ ਲਈ ਇਨਵਾਈਟ ਕੀਤਾ ਹੈ, ਪਰ ਕਿਸੇ ਵਜ੍ਹਾ ਨਾਲ ਆਪਣੇ ਗਰੁੱਪ ਕਾਲਸ ਨੂੰ ਮਿਸ ਕਰ ਦਿੱਤਾ ਹੈ ਤਾਂ ਨਵੇਂ ਫੀਚਰ ਦੀ ਮਦਦ ਨਾਲ ਬਾਅਦ ਵਿਚ ਵੀ ਗਰੁੱਪ ਕਾਲ ਨੂੰ ਜੁਆਇੰਨ ਕੀਤਾ ਜਾ ਸਕੇਗਾ।

WhatsApp Read Later

WhatsApp ਵੱਲੋਂ 'Read Later' ਫੀਚਰ ਦੀ ਲਾਂਚਿੰਗ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਫੀਚਰ ਮੌਜੂਦਾ ਆਰਕਾਈਵ ਚੈਟ ਫੀਚਰ ਦੀ ਜਗ੍ਹਾ ਲਵੇਗਾ ਤੇ ਮੈਸੇਜਿੰਗ ਐਪ ਦੇ ਟਾਪ 'ਚ ਆਰਕਾਈਵ ਚੈਟ ਨੂੰ ਵਾਪਸ ਨਹੀਂ ਲਿਆਵੇਗਾ।

Posted By: Seema Anand