ਨਵੀਂ ਦਿੱਲੀ, ਬ੍ਰਾਂਡ ਡੈਸਕ : ਹਰ ਕਿਸੇ ਦੇ ਫੋਨ 'ਚ ਗੋ-ਟੂ ਐਪਸ ਦਾ ਇਕ ਸੈਟ ਹੈ। Covid-19 ਮਹਾਮਾਰੀ ਦੇ ਦੌਰਾਨ ਉਸ ਸੂਚੀ 'ਚ ਕਈ ਨਵੇਂ ਐਪ ਵੀ ਜੋੜੇ ਹਨ। ਹਾਲਾਂਕਿ ਇਕ ਸਵਾਲ 'ਚ ਜੋ ਸਭ ਦੇ ਮਨ 'ਚ ਹਨ ਉਹ ਇਹ ਹੈ ਕਿ ਜਦੋਂ ਲਾਕਡਾਊਨ ਖਤਮ ਹੋਵੇਗਾ। ਉਸ ਸਮੇਂ ਲੋਕ ਕੀ ਕਰਨਗੇ? ਕਿਹੜੇ ਇਸ ਤਰ੍ਹਾਂ ਦੇ ਐਪ ਹਨ ਜਿਨ੍ਹਾਂ ਦੀ ਜ਼ਰੂਰਤ ਲਾਕਡਾਊਨ ਮਗਰੋਂ ਵੀ ਹੋਵੇਗੀ?

ਲਾਕਡਾਊਨ ਖੁੱਲ੍ਹਣ ਮਗਰੋਂ ਵੀ ਸਾਡੀ ਜ਼ਿੰਦਗੀ ਨਾਰਮਲ ਤੋਂ ਕਾਫੀ ਦੂਰ ਰਹੇਗੀ। ਇਕ ਵਾਰ ਲੋਕ ਘਰਾਂ ਤੋਂ ਬਾਹਰ ਨਿਕਲਣਾ ਸ਼ੁਰੂ ਕਰਨਗੇ ਤਾਂ ਇਹ ਜ਼ਰੂਰੀ ਹੋਵੇਗਾ ਕਿ ਉਹ ਕੋਵਿਡ-19 ਸੰਬੰਧਿਤ ਉੱਭਰਦੇ ਹਾਟਸਪਾਟ ਦੀ ਜਾਣਕਾਰੀ ਰੱਖਣ ਤੇ ਇਲਾਜ ਦੀ ਸਹੂਲਤ ਦੇਣ ਵਾਲੀਆਂ ਥਾਵਾਂ ਬਾਰੇ ਵੀ ਜਾਣਨ। ਦੂਜੇ ਪਾਸੇ ਲਾਕਡਾਊਨ ਖੁੱਲ੍ਹਣ ਮਗਰੋਂ ਵੀ ਕਈ ਲੋਕ ਘਰ ਤੋਂ ਬਾਹਰ ਸ਼ਾਇਦ ਨਹੀਂ ਨਿਕਲ ਸਕਣਗੇ। ਜਿਵੇਂ ਸੀਨੀਅਰ ਨਾਗਰਿਕ ਜਾਂ ਬੱਚੇ।

ਆਓ ਦੇਖਦੇ ਹਾਂ ਕਿ ਕਿਹੜੇ ਉਹ 5 ਐਪ ਹਨ ਜਿਨ੍ਹਾਂ ਦੀ ਜ਼ਰੂਰਤ ਲਾਕਡਾਊਨ ਤੋਂ ਮਗਰੋਂ ਵੀ ਹੈ।

Aarogya Setu app – Android ਤੇ iOS

ਭਾਰਤ ਸਰਕਾਰ ਦੀ ਇਕ ਪਹਿਲ Aarogya Setu app ਨੂੰ ਨਾਗਰਿਕਾਂ ਦੀ ਸਹਾਇਤਾ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਚੱਲ ਸਕੇ ਕਿ ਉਹ ਕਿਸੇ ਸੰਕ੍ਰਮਿਤ ਵਿਅਕਤੀ ਦੇ ਸੰਪਰਕ 'ਚ ਹੈ ਜਾਂ ਨਹੀਂ। ਐਪ ਸੋਸ਼ਲ ਗ੍ਰਾਫ ਬਣਾਉਣ ਲਈ ਸਮਾਰਟਫੋਨ 'ਚ GPS ਤੇ ਬਲੂਟੁੱਥ ਦੀ ਵਰਤੋਂ ਕਰਦਾ ਹੈ। ਉਸ ਦੇ ਆਧਾਰ 'ਤੇ ਇਹ ਗੱਲ ਦੱਸ ਸਕਦਾ ਹੈ ਕਿ ਐਪ ਦਾ ਯੂਜ਼ਰ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਕੋਲ ਹੈ। ਜੋ ਕੋਵਿਡ-19 ਨਾਲ ਸੰਕ੍ਰਮਿਤ ਹੈ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਯੂਜ਼ਰ ਨੂੰ ਸੈਲਫ ਆਈਸੋਲੇਸ਼ਨ ਦੇ ਨਿਰਦੇਸ਼ ਮਿਲਣਗੇ। ਇਸ ਦਾ ਲਾਭ ਉਠਾਉਣ ਲਈ, ਯੂਜ਼ਰਜ਼ ਨੂੰ ਆਪਣੇ ਸਮਾਰਟਫੋਨ ਦੇ ਬਲੂਟੁੱਥ ਨੂੰ ਆਨ ਰੱਖਣਾ ਹੋਵੇਗਾ ਤੇ ਲੋਕੇਸ਼ਨ ਦਾ ਅਕਸੈਸ ਦੇਣਾ ਹੋਵੇਗਾ।

MyGov app - Android ਤੇ iOS

ਕੋਵਿਡ-19 ਦੇ ਬਾਰੇ ਕਾਫੀ ਅਫਵਾਹਾਂ ਫੈਲੀਆਂ ਹੋਈਆਂ ਹਨ। ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਆਪਣੇ ਆਪ ਨੂੰ ਸਹੀ ਸੂਚਨਾ ਤੋਂ ਜਾਣੂ ਕਰਵਾ ਸਕਾਂਗੇ।

ਤਾਂ ਜੋ ਖੁਦ ਦੇ ਨਾਲ ਨਾਲ ਦੂਜਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। MyGov app ਦੇ ਨਾਲ ਲੋਕ ਭਾਰਤ 'ਚ ਕੋਵਿਡ-19 ਦੇ ਅਧਿਕਾਰਕ ਮਾਮਲਿਆਂ ਦੀ ਗਿਣਤੀ 'ਤੇ ਨਜ਼ਰ ਰੱਖ ਸਕਦੇ ਹਨ। ਹਿੰਦੀ ਤੇ ਅੰਗਰੇਜ਼ੀ 'ਚ ਉਪਲੱਬਧ ਇਹ ਐਪ ਲਗਾਤਾਰ ਕਿਰਿਆਸ਼ੀਲ ਮਾਮਲਿਆਂ, ਡਿਸਚਾਰਜ ਕੀਤੇ ਗਏ ਮਾਮਲਿਆਂ ਤੇ ਮੌਤਾਂ ਦੀ ਗਿਣਤੀ ਦਿਖਾਉਂਦਾ ਹੈ। ਐਪ 'ਚ ਕੋਰੋਨਾ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਤੁਹਾਨੂੰ ਮਿਲਣਗੀਆਂ।

MapMyIndia's Move app - Android ਤੇ iOS

ਨੇ ਇਕ ਕੋਵਿਡ-19 ਡੈਸ਼ਬੋਰਡ ਬਣਾਇਆ ਹੈ। ਜਿੱਥੇ ਕੋਈ ਵੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਇਨਪੁੱਟ ਦੇ ਆਧਾਰ 'ਤੇ ਭਾਰਤ 'ਚ ਹੋਣ ਵਾਲੇ ਕੁੱਲ ਮਾਮਲਿਆਂ 'ਤੇ ਨਜ਼ਰ ਰੱਖ ਸਕਦਾ ਹੈ। ਡੈਸ਼ਬੋਰਡ ਸੂਬੇ ਪੱੱਧਰ 'ਤੇ ਵੀ ਡਾਟਾ ਪ੍ਰਦਾਨ ਕਰਦਾ ਹੈ। ਨਾਲ ਹੀ ਟ੍ਰੀਟਮੈਂਟ ਸੈਂਟਰਜ਼, ਆਈਸੋਲੇਸ਼ਨ ਸੈਂਟਰਜ਼, ਭੁੱਖ ਰਾਹਤ ਕੇਂਦਰਾਂ ਤੇ ਪਰਵਾਸੀ ਮਜ਼ਦੂਰਾਂ ਲਈ ਰਾਹਤ ਵੇਰਵਾ ਵੀ ਪ੍ਰਦਾਨ ਕਰਦਾ ਹੈ। ਐਪ ਰਾਹੀਂ ਯੂਜ਼ਰਜ਼ ਸਰਕਾਰ ਤੇ ਸਥਾਨਕ ਅਧਿਕਾਰੀਆਂ ਨੂੰ ਕਾਨੂੰਨ ਜਾਂ ਲਾਕਡਾਊਨ ਦੀ ਉਲੰਘਣਾ ਵਰਗੇ ਮੁੱਦਿਆਂ 'ਤੇ ਰਿਪੋਰਟ ਵੀ ਕਰ ਸਕਦਾ ਹੈ।

Airtel Thanks App – Android ਤੇ iOS

ਖਾਣ-ਪੀਣ ਦੀ ਚੀਜ਼ਾਂ ਵਾਂਗ ਇੰਟਰਨੈੱਟ ਵੀ ਅੱਜ ਦੇ ਸਮੇਂ ਦੀ ਜ਼ਰੂਰਤ ਬਣ ਚੁੱਕਾ ਹੈ। ਫਿਰ ਚਾਹੇ ਗੱਲ ਵੀਡੀਓ ਕਾਲ ਤੇ ਆਨਲਾਈਨ ਖਰੀਦਦਾਰੀ ਕੀਤੀ ਹੋਵੇਗ ਜਾਂ ਫਿਰ ਐਪ 'ਤੇ ਆਨਲਾਈਨ ਕਲਾਸ ਤੇ ਮੰਨੋਰੰਜਨ ਦਾ ਫੁੱਲ ਡੋਜ਼ ਲੈਣ ਦੀ। ਇਹ ਹੀ ਨਹੀਂ ਵਰਕ ਫਾਰਮ ਹੋਮ ਵੀ ਅੱਜ ਦੇ ਸਮੇਂ ਦੀ ਸੱਚਾਈ ਹੈ ਤੇ ਬਿਨਾਂ ਇੰਟਰਨੈੱਟ ਇਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਲਈ ਲਾਕਡਾਊਨ ਤੇ ਸਮੇਂ ਤੇ ਲਾਕਡਾਊਨ ਮਗਰੋਂ ਵੀ ਇੰਟਰਨੈੱਟ ਰੀਚਾਰਜ ਲਈ Airtel Thanks App ਵਰਗੇ ਰੀਚਾਰਜ ਐਪ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਰੀਚਾਰਡ ਕਰਨਾ ਬਹੁਤ ਹੀ ਆਸਾਨ ਹੈ। ਤੁਸੀਂ ਵੱਖ-ਵੱਖ ਪਲਾਨ ਲੈ ਸਕਦੇ ਹੋ ਤੇ ਖੁਦ ਦੇ ਨਾਲ-ਨਾਲ ਦੂਜੇ ਵੀ ਰੀਚਾਰਜ ਕਰ ਸਕਦੇ ਹਨ। ਵੈਸੇ Airtel Thanks App ਸਿਰਫ ਰੀਚਾਰਜ ਦੀ ਸਹੂਲਤ ਨਹੀਂ ਦਿੰਦਾ ਬਲਕਿ ਇਹ ਪੇਮੈਂਟ ਤੇ ਮੰਨੋਰੰਜਨ ਦਾ ਵੀ ਪਲੇਟਫਾਰਮ ਹੈ। ਇਹ ਐਪ ਯੂਨੀਫਾਈਡ ਪੇਮੈਂਟਸ ਇੰਟਰਫੇਸ ਭੁਗਤਾਨ ਪ੍ਰਣਾਲੀ ਰਾਹੀਂ ਲੈਣ ਦੇਣ ਕਰ ਸਕਦੇ ਹਨ। ਨਾਲ ਹੀ ZEE5, Wynk Music, Live TV ਆਦਿ ਰਾਹੀਂ ਖੁਦ ਦਾ ਮੰਨੋਰੰਜਨ ਵੀ ਕਰ ਸਕਦੇ ਹਨ।

Practo app – Android ਤੇ iOS

ਲਾਕਡਾਊਨ ਖੁੱਲ੍ਹਣ ਮਗਰੋਂ ਵੀ ਕਈ ਲੋਕਾਂ ਲਈ ਘਰ ਤੋਂ ਨਿਕਲਣਾ ਮੁਸ਼ਕਿਲ ਹੋਵੇਗਾ। ਇਸ 'ਚ ਸੀਨੀਅਰ ਨਾਗਰਿਕ ਵੀ ਸ਼ਾਮਲ ਹਨ। ਟੈਲੀਮੈਡੀਸਿਨ ਐਪਸ ਰਾਹੀਂ ਮਰੀਜ਼ ਆਪਣੇ ਡਾਕਟਰਜ਼ ਨਾਲ ਜੁੜ ਸਕਦੇ ਹਨ ਤੇ ਆਪਣਾ ਇਲਾਜ ਜਾਰੀ ਰੱਖ ਸਕਦੇ ਹਨ। ਉਹ ਵੀ ਬਿਨਾਂ ਹਸਪਤਾਲ ਜਾਏ। ਇਸ ਤੋਂ ਇਲਾਵਾ ਨਿੱਜੀ ਲੈਬਸ ਨੂੰ ਕੋਵਿਡ-19 ਟੈਸਟ ਦੀ ਮਨਜ਼ੂਰੀ ਦਿੱਤੀ ਹੈ ਤੇ ਟੈਲੀਮੈਡੀਸਨ ਪਲੇਟਫਾਰਮ Practo ਨੇ ਇਸ ਟੈਸਟ ਦੀ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਟੈਸਟ ਥਾਇਰੋਕੇਅਰ ਵੱਲੋਂ ਕੀਤਾ ਜਾਵੇਗਾ ਤੇ ਘਰ ਤੋਂ ਸੈਂਪਲ ਲੈਣ ਲਈ ਇਕ ਪ੍ਰਮਾਣਿਤ ਲੈਬ ਫਲੇਬੋਟਾਮਿਸਟ ਭੇਜਿਆ ਜਾਵੇਗਾ। ਟੈਸਟ ਸਿਰਫ ਇਕ ਡਾਕਟਰ ਵੱਲੋਂ ਜਾਰੀ ਪਰਚੀ ਨੂੰ ਦਿਖਾਉਣ ਮਗਰੋਂ ਹੀ ਹੋਵੇਗਾ। Practo app 'ਤੇ ਚੈਟ ਦੇ ਮਾਧਿਅਮ ਨਾਲ ਡਾਕਟਰ ਨਾਲ ਮਸ਼ਵਰਾ ਲੈਣ ਦੀ ਸਹੂਲਤ ਵੀ ਮੌਜੂਦ ਹੈ। ਇਸ ਤੋਂ ਇਲਾਵਾ ਦਵਾਈਆਂ ਘਰ ਮੰਗਵਾਉਣ ਲਈ ਤੁਸੀ 1mg, PharmEasy, Medlife ਤੇ Netmeds ਵਰਗੀਆਂ ਫਾਰਮ ਐਪਸ ਦੀ ਮਦਦ ਲੈ ਸਕਦੇ ਹੋ। ਜਿਵੇਂ ਕਿ ਗ੍ਰੀਨ ਤੇ ਔਰੇਂਜ ਜੋਨ 'ਚ ਲਾਕਡਾਊਨ 'ਚ ਢਿੱਲ ਦਿੱਤੀ ਜਾਵੇਗੀ ਪਰ ਲਾਕਡਾਊਨ ਖੁੱਲ੍ਹਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਘਰ ਤੋਂ ਬਾਹਰ ਜਾਓ ਤੇ ਭੀੜ ਵਾਲੀ ਥਾਂ 'ਤੇ ਘੁੰਮੋ। ਬਿਨਾਂ ਜ਼ਰੂਰੀ ਘਰੋਂ ਬਾਹਰ ਨਾ ਜਾਓ। ਰਹੀ ਗੱਲ ਜ਼ਰੂਰਤ ਦੇ ਸਾਮਾਨ ਇੰਟਰਟੇਨਮੈਂਟ ਤੇ ਰੀਚਾਰਜ ਕੀਤੀ ਤਾਂ ਉਹ ਗ੍ਰੋਸਰੀ, ਡਿਲਵਰੀ, ਫਾਰਮ, OTT ਤੇ ਰੀਚਾਰਜ ਵਰਗੇ ਐਪਸ ਤੁਹਾਡੀ ਮਦਦ ਕਰ ਸਕਦੇ ਹਨ। ਜੇਕਰ ਤੁਹਾਡੇ ਸਮਾਰਟਫੋਨ 'ਚ ਇਹ ਐਪ 'ਚ ਇਹ ਐਪ ਨਹੀਂ ਹੈ ਤਾਂ ਤੁਰੰਤ ਡਾਊਨਲੋਡ ਕਰੋ।

ਡਾਊਨਲੋਡ ਦੇ ਮਾਮਲੇ 'ਚ Airtel ਦਾ ਨੈਟਵਰਕ ਕਾਫੀ ਚੰਗਾ ਹੈ। ਇਸ ਨਾਲ ਹਾਲ ਹੀ 'ਚ ਟੈਲੀਕਾਮ ਆਪਰੇਟਰਾਂ ਨੂੰ ਪਿਛਾੜਦੇ ਹੋਏ ਓਪਨ ਸਿੰਗਨਲ ਰਿਪੋਰਟ 2020 (OSR) ਦਾ ਐਵਾਰਡ ਜਿੱਤਿਆ ਹੈ। ਇਸ ਦੌਰਾਨ ਤੁਹਾਡੇ ਕੋਲ ਚੰਗਾ ਤੇ ਮਜ਼ਬੂਤ ਨੈਟਵਰਕ ਹੋਵੇਗਾ ਤਾਂ ਇਸ ਨਾਲ ਨਾ ਸਿਰਫ ਤੁਸੀਂ ਐਪਸ ਨੂੰ ਤੇਜ਼ੀ ਨਾਲ ਡਾਊਨਲੋਡ ਕਰ ਪਾਓਗੇ, ਬਲਕਿ ਉਸ ਦਾ ਬਿਹਤਰ ਐਕਸਪੀਰੀਅਸ ਵੀ ਲੈ ਪਾਓਗੇ।

Posted By: Susheel Khanna