Technology news ਜੇਐੱਨਐੱਨ, ਨਵੀਂ ਦਿੱਲੀ : ਕਾਰਾਂ ’ਚ ਹੁਣ ਪਹਿਲਾ ਦੇ ਮੁਕਾਬਲੇ ਨਵੇਂ ਹੋਰ ਪ੍ਰੀਮੀਅਮ ਫੀਚਰਜ਼ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਨ੍ਹਾਂ ਫੀਚਰਜ਼ ਨੂੰ ਕਾਰਾਂ ’ਚ ਲਗਾਉਣ ਦਾ ਮਕਸਦ ਗਾਹਕਾਂ ਨੂੰ ਵਧੀਆ ਡ੍ਰਾਈਵਿੰਗ ਐਕਸਪੀਰੀਅੰਸ ਪ੍ਰਦਾਨ ਕਰਨਾ ਹੈ। ਅੱਜ ਤੋਂ ਕੁਝ ਸਮਾਂ ਪਹਿਲਾ ਕਾਰ ਕੇਬਿਨ ਨੂੰ ਠੰਢਾ ਰੱਖਣ ਲਈ ਆਟੋਮੋਬਾਈਲ ਕੰਪਨੀਆਂ ਸਿਰਫ਼ ਏਅਰ ਕੰਡੀਸ਼ਨਰ ’ਤੇ ਨਿਰਭਰ ਸੀ ਪਰ ਨਵੀਂ ਤਕਨੀਕਾਂ ਆਉਣ ਦੇ ਨਾਲ ਹੀ ਕਾਰ ’ਚ ਕੂਲਿੰਗ ਲਈ ਵੈਂਟੀਲੇਟੇਡ ਸੀਟਸ ਵਰਗੇ ਪ੍ਰੀਮੀਅਮ ਫੀਚਰਜ਼ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।


Nissan Magnite

ਨਿਸਾਨ ਮੈਗਨਾਈਟ ਨੂੰ ਹਾਲ ਹੀ ’ਚ ਲਾਂਚ ਕੀਤਾ ਗਿਆ ਹੈ। ਇਹ ਇਕ ਬਜਟ ਐੱਸਯੂਵੀ ਹੈ ਜਿਸ ਨੂੰ ਤੁਸੀਂ 5.49 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਚ ਖ਼ਰੀਦ ਸਕਦੇ ਹੋ। ਇਸ ਕਾਰ ’ਚ ਗਾਹਕਾਂ ਨੂੰ ਪੈਟਰੋਲ ਤੇ ਟਰਬੋ ਪੈਟਰੋਲ ਇੰਜਣ ਦੀ ਆਪਸ਼ਨ ਮਿਲਦੀ ਹੈ। ਜਿਸ ’ਚ 10 ਲੀਟਰ ਪੈਟਰੋਲ ਇੰਜਣ 71 hp ਦੀ ਪਾਵਰ ਤੇ 96 Nm ਦਾ ਟਾਰਕ ਜਨਰੇਟ ਕਰਦਾ ਹੈ। 1.0 ਲੀਟਰ ਟਰਬਚਾਰਜਡ ਪੈਟਰੋਲ ਇੰਡਣ 100 hp ਦੀ ਪਾਵਰ ਤੇ 160 Nm ਦਾ ਟਾਰਕ ਜਨਰੇਟ ਕਰਦਾ ਹੈ।


Kia Sonet: Kia

ਸਾਨੇਟ ਨੂੰ ਗਾਹਕ ਭਾਰਤ ’ਚ 6.79 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਖ਼ਰੀਦ ਸਕਦੇ ਹਨ। ਇਹ ਇਕ ਬਜਟ ਐੱਸਯੂਵੀ ਹੈ ਜਿਸ ਨੂੰ ਵਧੀਆ ਫੀਚਰਜ਼ ਦੇ ਨਾਲ ਮਾਰਕੀਟ ’ਚ ਉਤਾਰਿਆ ਗਿਆ ਹੈ। ਇਨ੍ਹਾਂ ਫੀਚਰਜ਼ ’ਚ ਫਰੰਟ ਵੈਂਟੀਲੇਟੇਡ ਸੀਟਸ ਵੀ ਸ਼ਾਮਲ ਹਨ। ਜਿਸ ਦੀ ਮਦਦ ਨਾਲ ਤੁਹਾਨੂੰ ਬਿਨਾਂ ਏਅਰ ਕੰਡੀਸ਼ਨਰ ਚਲਾਏ ਹੀ ਠੰਢਕ ਮਹਿਸੂਸ ਹੁੰਦੀ ਹੈ। ਇਹ 1.0 ਲੀਟਰ ਟਰਬੋ ਪੈਟਰੋਲ 1.2 ਲੀਟਰ ਪੈਟਰੋਲ ਤੇ 1.4 ਲੀਟਰ ਡੀਜ਼ਲ ਇੰਜਣ ’ਚ ਆਉਂਦੀ ਹੈ।


Hyundai i20

Hyundai i20 ਦੇਸ਼ ਦੀ ਪਹਿਲੀ ਕਨੈਕਟੇਡ ਹੈਚਬੈਕ ਕਾਰ ਹੈ। ਇਸ ਕਾਰ ’ਚ ਬਲੂਕਿੰਕ ਕਨੈਕਟੇਡ ਕਾਰ ਤਕਨੀਕ ਦੇ ਨਾਲ ਹੀ ਫਰੰਟ ਵੈਂਟੀਲੇਟੇਡ ਸੀਟਸ ਵੀ ਆਫ਼ਰ ਕੀਤੀ ਜਾਂਦੀ ਹੈ। ਇਸ ਕਾਰ ’ਚ 1.2 ਲੀਟਰ ਦਾ ਕੱਪਾ ਪੈਟਰੋਲ ਇੰਜਣ, 1.5 ਲੀਟਰ ਦਾ U2 CRDi ਡੀਜ਼ਲ ਇੰਜਣ ਤੇ 1.0 ਲੀਟਰ ਦਾ ਟਰਬੋ GDi ਪੈਟਰੋਲ ਇੰਜਣ ਮਿਲਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 6.79 ਲੱਖ ਰੁਪਏ ਹੈ।

Hyundai Venue

ਇਸ ਸਭ ਕਾਮਪੈਕਟ ਐੱਸਯੂਵੀ ਦੀ ਕੀਮਤ 6.75 ਲੱਖ ਰੁਪਏ ਹੈ। ਇਹ ਇਕ ਬਜਟ ਐੱਸਯੂਵੀ ਹੈ ਜੋ ਭਾਰਚ ’ਚ ਕਾਫੀ ਪਾਪੁਲਰ ਹੈ। ਇਹ ਐੱਸਯੂਵੀ 1.2 ਲੀਟਰ ਦਾ ਕੱਪਾ ਪੈਟਰੋਲ ਇੰਜਣ ਤੇ 1.0 ਲੀਟਰ ਦੇ ਟਰਬੋ... ਪੈਟਰੋਲ ਇੰਜਣ ਦੇ ਨਾਲ ਆਉਂਦਾ ਹੈ।

Posted By: Sarabjeet Kaur