ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਸੰਚਾਰ ਨਿਗਮ ਲਿਮਟਿਡ ਨੇ ਆਪਣੇ 7 ਬ੍ਰਾਡਬੈਂਡ ਪਲਾਨ ਦੇ ਮੰਥਲੀ ਰੈਂਟਲ ਨੂੰ 30 ਰੁਪਏ ਤਕ ਮਹਿੰਗਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਫਿਕਸਡ ਲੈਂਡਲਾਈਨ ਪਲਾਨ 'ਚ ਵੀ ਵਾਧਾ ਕੀਤਾ ਹੈ। ਇਨ੍ਹਾਂ ਸਾਰੇ ਪਲਾਨ ਦੀ ਵਧਦੀ ਹੋਈ ਕੀਮਤ ਅਗਾਮੀ ਇਕ ਅਗਸਤ ਤੋਂ ਪ੍ਰਭਾਵੀ ਹੋ ਜਾਵੇਗੀ। ਇਹ ਸਾਰੇ ਬਦਲਾਅ ਦੇਸ਼ਭਰ ਦੇ ਸਾਰੇ ਟੈਲੀਕਾਮ ਸਰਕਿਲ ਲਈ ਹੋਵੇਗਾ। ਨਾਲ ਹੀ ਫਿਕਸਡ ਲੈਂਡਲਾਈਨ ਪਲਾਨ ਨਵੇਂ ਤੇ ਪੁਰਾਣੇ ਦੋਵੇਂ ਤਰ੍ਹਾਂ ਦੇ ਸਬਸਕ੍ਰਾਈਬਰ 'ਤੇ ਲਾਗੂ ਹੋਵੇਗਾ। BSNL ਦੇ ਚੇਨਈ ਡਿਵੀਜ਼ਨ ਨੇ ਇਕ ਰਿਲੀਜ਼ ਜਾਰੀ ਕਰਕੇ ਆਪਣੇ ਬ੍ਰਾਡਬੈਂਡ ਪਲਾਨ 'ਚ ਸੋਧ ਦਾ ਐਲਾਨ ਕੀਤਾ ਹੈ। ਇਸ ਬ੍ਰਾਡਬੈਂਡ ਤੇ ਲੈਂਡਲਾਈਨ ਪਲਾਨ ਦੇ ਸੋਧ ਦਾ ਖੁਲਾਸਾ ਸਭ ਤੋਂ ਪਹਿਲਾਂ Telecom Talk 'ਚ ਹੋਇਆ ਸੀ।

- 2GB BSNL CUL ਪਲਾਨ ਹੁਣ 349 ਰੁਪਏ ਦੀ ਬਜ਼ਾਏ 369 ਰੁਪਏ 'ਚ ਆਵੇਗਾ। ਇਸ 'ਚ 2 ਜੀਬੀ ਡਾਟਾ ਦੇ ਨਾਲ 8Mbps ਤੇ BSNL ਨੈੱਟਵਰਕ 'ਤੇ ਅਨਲਿਮਟਿਡ ਵਾਇਸ ਕਾਲਿੰਗ ਆਫ਼ਰ ਕੀਤੀ ਜਾ ਰਹੀ ਹੈ। ਦੂਸਰੇ ਨੈੱਟਵਰਕ 'ਤੇ 600 ਰੁਪਏ ਦਾ ਟਾਕਟਾਈਮ ਮਿਲੇਗਾ। ਇਸ ਦੇ ਇਲਾਵਾ ਐਤਵਾਰ ਨੂੰ ਰਾਤ 10.30 ਤੋਂ ਸਵੇਰ 6 ਵਜੇ ਤਕ ਅਨਲਿਮਟਿਡ ਕਾਲਿੰਗ ਦਿੱਤੀ ਜਾ ਰਹੀ ਹੈ।

- 399 ਰੁਪਏ ਵਾਲਾ 2GB CU ਪਲਾਨ ਹੁਣ 419 ਰੁਪਏ 'ਚ ਆਵੇਗਾ। ਇਸ 'ਚ 2 ਜੀਬੀ ਹਾਈ-ਸਪੀਡ ਡਾਟਾ ਦਿੱਤਾ ਜਾਵੇਗਾ। ਇਸ ਦੇ ਇਲਾਵਾ ਸਾਰੇ ਨੈੱਟਵਰਕ 'ਤੇ ਫ੍ਰੀ ਕਾਲਿੰਗ ਮਿਲੇਗੀ।

- 499 ਰੁਪਏ ਵਾਲਾ 3GB CUL ਪਲਾਨ ਹੁਣ 519 ਰੁਪਏ 'ਚ ਆਵੇਗਾ। ਇਸ 'ਚ 3 ਜੀਬੀ ਹਾਈ-ਸਪੀਡ ਡਾਟਾ ਦੇ ਨਾਲ ਅਨਲਿਮਟਿਡ ਵਾਇਸ ਕਾਲਿੰਗ ਦਾ ਫ਼ਾਇਦਾ ਮਿਲੇਗਾ।

- 599 ਰੁਪਏ ਵਾਲਾ CUL ਪਲਾਨ 729 ਰੁਪਏ 'ਚ ਆਵੇਗਾ। ਇਸ 'ਚ 125 ਜੀਬੀ ਤਕ 10Mbps ਸਪੀਡ ਤੇ ਅਨਲਿਮਟਿਡ ਮਿਲੇਗੀ।

- 15GB CUL ਪਲਾਨ 999 ਰੁਪਏ ਦੀ ਬਜ਼ਾਏ 1029 ਰੁਪਏ 'ਚ ਆਵੇਗਾ। ਇਸ 'ਚ 15 ਡੀਬੀ ਹਾਈ ਸਪੀਡ ਡਾਟਾ ਰੋਜ਼ਾਨਾ ਮਿਲੇਗਾ।

Posted By: Sarabjeet Kaur