ਨਵੀਂ ਦਿੱਲੀ, ਟੈਕ ਡੈਸਕ : Motorola ਨੇ ਇਸ ਸਾਲ ਆਪਣੇ ਫੋਲਡੇਬਲ ਫੋਨ Moto Razr ਨੂੰ ਭਾਰਤ ਵਿਚ ਲਾਂਚ ਕੀਤਾ। ਪਰ ਤਾਲਾਬੰਦੀ ਕਾਰਨ, ਇਹ ਅਜੇ ਵਿਕਰੀ ਲਈ ਉਪਲਬਧ ਨਹੀਂ ਹੋ ਸਕਿਆ ਹੈ। ਲਾਂਚ ਹੋਣ ਤੋਂ ਬਾਅਦ, ਫੋਨ ਦੀ ਪਹਿਲੀ ਸੇਲ 2 ਅਪ੍ਰੈਲ ਨੂੰ ਕਰਵਾਈ ਜਾਣੀ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਤਾਲਾਬੰਦੀ ਦੀ ਵਜ੍ਹਾ ਨਾਲ ਫੋਨ ਦੀ ਸੇਲ ਨੂੰ ਰੱਦ ਕਰ ਦਿੱਤਾ ਗਿਆ ਸੀ। ਪਰ ਹੁਣ Moto Razr ਦਾ ਇੰਤਜ਼ਾਰ ਕਰ ਰਹੇ ਉਪਭੋਗਤਾਵਾਂ ਲਈ ਖੁਸ਼ਖਬਰੀ ਹੈ ਕਿ ਇਹ ਫੋਨ ਕੱਲ ਯਾਨੀ 8 ਮਈ ਨੂੰ ਵਿਕਰੀ ਲਈ ਉਪਲਬਧ ਕਰਵਾ ਦਿੱਤਾ ਜਾਵੇਗਾ ਅਤੇ ਈ-ਕਾਮਰਸ ਵੈਬਸਾਈਟ Flipkart 'ਤੇ ਆਕਰਸ਼ਕ ਆਫਰਾਂ ਨਾਲ ਸੂਚੀਬੱਧ ਹੋ ਗਿਆ ਹੈ।

ਹਾਲਾਂਕਿ ਕੰਪਨੀ ਨੇ Motorola Razr ਦੀ ਵਿਕਰੀ ਬਾਰੇ ਅਧਿਕਾਰਤ ਤੌਰ 'ਤੇ ਜਾਣਕਾਰੀ ਨਹੀਂ ਦਿੱਤੀ ਹੈ, ਫਿਰ ਵੀ ਇਹ ਫੋਨ ਈ-ਕਾਮਰਸ ਵੈਬਸਾਈਟ Flipkart 'ਤੇ ਪ੍ਰੀ-ਆਰਡਰ ਲਈ ਉਪਲਬਧ ਹੋ ਗਿਆ ਹੈ। ਇੱਥੇ ਫੋਨ ਦੀ ਰਿਲੀਜ਼ ਡੇਟ 8 ਮਈ ਦਿੱਤੀ ਗਈ ਹੈ ਅਤੇ ਇਸ ਤੋਂ ਇਹ ਸਪੱਸ਼ਟ ਹੈ ਕਿ ਇਹ ਫੋਲਡੇਬਲ ਫੋਨ 8 ਮਈ ਨੂੰ ਵਿਕਰੀ ਲਈ ਉਪਲੱਬਧ ਹੋਵੇਗਾ। Flipkart 'ਤੇ ਲਿਸਟਿੰਗ ਦੇ ਅਨੁਸਾਰ, Motorola Razr ਦੀ ਖਰੀਦ 'ਤੇ 10,000 ਰੁਪਏ ਤੱਕ ਦਾ ਕੈਸ਼ਬੈਕ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰ ਇਹ ਪੇਸ਼ਕਸ਼ ਸਿਰਫ ਸਿਟੀ ਬੈਂਕ ਦੇ ਕ੍ਰੈਡਿਟ ਕਾਰਡ 'ਤੇ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਫੋਨ 'ਤੇ 5 ਫੀਸਦ ਦਾ ਅਸੀਮਤ ਕੈਸ਼ਬੈਕ ਅਤੇ ਈਐੱਮਆਈ ਵਿਕਲਪ ਵੀ ਦਿੱਤਾ ਜਾ ਰਿਹਾ ਹੈ।

Motorola Razr ਦੀ ਕੀਮਤ ਭਾਰਤ ਵਿਚ 1,24,999 ਰੁਪਏ ਹੈ ਅਤੇ ਇਸ ਵਿਚ 6 ਜੀਬੀ ਰੈਮ ਦੇ ਨਾਲ 128 ਜੀਬੀ ਇੰਟਰਨਲ ਮੈਮੋਰੀ ਹੈ। ਇਹ ਫੋਨ ਸਿਰਫ ਬਲੈਕ ਕਲਰ ਦੇ ਵੇਰੀਐਂਟ 'ਚ ਉਪਲੱਬਧ ਹੋਵੇਗਾ। ਫੋਨ ਵਿਚ ਦੋ ਸਕ੍ਰੀਨਾਂ ਦਿੱਤੀਆਂ ਗਈਆਂ ਹਨ ਅਤੇ ਜਦੋਂ ਫੋਲਡ ਕੀਤਾ ਜਾਂਦਾ ਹੈ ਤਾਂ ਸੈਕੰਡਰੀ ਸਕ੍ਰੀਨ ਦੀ ਮਦਦ ਨਾਲ ਸੈਲਫੀ ਵੀ ਕਲਿਕ ਕੀਤੀ ਜਾ ਸਕਦੀ ਹੈ। ਨਾਲ ਹੀ, ਨੋਟੀਫਿਕੇਸ਼ਨ ਅਤੇ ਸੰਗੀਤ ਨੂੰ ਵੀ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਪਾਵਰ ਬੈਕਅਪ ਲਈ, ਫੋਨ ਵਿੱਚ 15W ਫਾਸਟ ਚਾਰਜਿੰਗ ਸਪੋਰਟ ਦੇ ਨਾਲ 2,510mAh ਦੀ ਬੈਟਰੀ ਹੈ। ਇਸ ਵਿਚ 876x2142 ਪਿਕਸਲ ਦੇ ਸਕ੍ਰੀਨ ਰੈਜ਼ੋਲਿਊਸ਼ਨ ਦੇ ਨਾਲ 6.2-ਇੰਚ ਦਾ OLED HD+ ਮੇਨ ਡਿਸਪਲੇਅ ਦਿੱਤਾ ਗਿਆ ਹੈ। ਜਦੋਂ ਕਿ ਸੈਕੰਡਰੀ ਸਕ੍ਰੀਨ 2.7 ਇੰਚ ਹੈ। ਇਹ ਫੋਨ Qualcomm Snapdragon 710 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 16MP ਦਾ ਸਿੰਗਲ ਕੈਮਰਾ ਕੈਮਰਾ ਹੈ। ਜੋ ਕਿ ਰਿਅਰ ਅਤੇ ਫਰੰਟ ਦੇਵੇਂ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ।

Posted By: Sunil Thapa