ਜੇਐੱਨਐੱਨ, ਨਵੀਂ ਦਿੱਲੀ : ਮਹਿੰਦਰਾ ਤੇ ਮਹਿੰਦਰਾ ਵਾਲੀ ਕੰਪਨੀ ਕਲਾਸਿਕ ਲੀਜੇਂਡਸ ਕੁਝ ਮਹੀਨੇ ਪਹਿਲਾਂ ਭਾਰਤ ’ਚ ਆਪਣੀ ਸ਼ਾਨਦਾਰ ਸ਼ੁਰੂਆਤ ਦੀ ਇਕ ਝਲਕ ਦੇ ਚੁੱਕੀ ਹੈ, ਜਦ Roadking ਇਸ ਦੇ ਨਾਮ ’ਤੇ ਟ੍ਰੇਡਮਾਰਸ ਫਾਈਲ ਕੀਤਾ ਗਿਆ ਸੀ। ਉੱਥੇ ਹੀ ਕੰਪਨੀ ਨੇ ਹਾਲ ’ਚ ਹੀ ਆਪਣੀ ਇਕ ਪੋਸਟ ’ਚ ਆਪਣੀ ਅਪਕਮਿੰਗ ਬਾਈਕ Yezdi ਅਡਵੈਂਚਰ ਨੂੰ ਪੇਸ਼ ਕੀਤਾ ਸੀ। ਹੁਣ ਸਮਾਂ ਆ ਗਿਆ ਹੈ ਇਸ ਸ਼ਾਨਦਾਰ ਬਾਈਕ ਨੂੰ ਲਾਂਚ ਕਰਨ ਦਾ। ਕੱਲ੍ਹ ਮਤਲਬ 13 ਜਨਵਰੀ ਨੂੰ ਰੋਡਕਿੰਗ ਲਾਂਚ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਓ ਜਾਣਦੇ ਹਾਂ ਇਸ ਮੋਟਰਸਾਈਕਲ ਦੇ ਬਾਰੇ ’ਚ.............

80 ਦੇ ਦੌਰ ਦਾ ਜਲਵਾ

ਇਸ ਬਾਈਕ ਦਾ ਜਲਵਾ 80 ਦੇ ਦੌਰ ’ਚ ਆਪਣੇ ਪੂਰਾ ਜ਼ੋਰਾ ’ਤੇ ਸੀ। ਦੱਸਣਯੋਗ ਹੈ ਕਿ ਭਾਰਤ ’ਚ ਬਾਈਕਸ 1960 ਦੇ ਦੌਰ ਦੇ ਅੰਤ ’ਚ ਬਾਜ਼ਾਰ ’ਚ ਆਈ ਸੀ ਤੇ 1990 ਦੌਰ ਦੇ ਅੰਤ ਤਕ ਇਸ ’ਤੇ ਪ੍ਰੋਡਕਸ਼ਨ ਹੁੰਦਾ ਰਿਹਾ। ਇਹ ਇਕ ਅਜਿਹੀ ਬਾਈਕ ਰਹੀ, ਜਿਸ ’ਚ ਰੋਡਕਿੰਗ, ਕਲਾਸਿਕ, CL II,ਮੋਨਾਰਕ ਆਦਿ ਵਰਗੀਆਂ ਬਾਈਕਸ ਸ਼ਾਮਲ ਹੁੰਦੀਆਂ ਸੀ। ਅਕਸਰ ਬਾਲੀਵੁੱਡ ’ਚ ਵੱਡੇ-ਵੱਡੇ ਕਲਾਕਾਰਾਂ ਨੂੰ ਇਨ੍ਹਾਂ ਬਾਈਕਸ ’ਤੇ ਦੇਖਿਆ ਗਿਆ ਹੈ।

ਲਾਂਚ ਹੋਣ ਤੋਂ ਬਾਅਦ ਦੇਵੇਗੀ ਰਾਇਲ ਐਨਫੀਲਡ ਨੂੰ ਟੱਕਰ

Yezdi Roadking ADV ਨੂੰ ਅਧਿਕਾਰਤ ਤੌਰ ’ਤੇ 13 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਬਾਈਕ ਦਾ ਮੁਕਾਬਲਾ ਰਾਇਲ ਐਨਫੀਲਡ ਦੇ ਆਫ- ਰੋਡ ਬਾਈਕ ਰਾਇਲ ਐਨਫੀਲਡ ਹਿਮਾਲਿਅਨ ਨਾਲ ਹੋ ਸਕਦਾ ਹੈ।

ਪੁਰਾਣੀ ਤੇ ਨਵੀਂ Yezdi ’ਚ ਫ਼ਰਕ

ਕਲਾਸਿਕ ਲੀਜੈਂਡਸ ਨੇ ਭਾਰਤ ’ਚ ਇਸ ਤੋਂ ਪਹਿਲਾਂ ਪ੍ਰਸਿੱਧ ਚੈਕ ਬ੍ਰਾਂਡ-ਜਾਵਾ ਨੂੰ ਇਕ ਵਾਰ ਫਿਰ ਤੋਂ ਲੋਕਾਂ ’ਚ ਲਿਆ ਕੇ ਨਵੀਂ ਪਹਿਚਾਣ ਦਿੱਤੀ ਹੈ, ਇਹੀ ਨਹੀਂ ਕੰਪਨੀ ਨੇ ਯੂਕੇ ਸਥਿਤ ਬੀਐੱਸਏ ਮੋਟਰਸਾਈਕਲ ਬ੍ਰਾਂਡ ਨੂੰ ਵੀ ਇਸ ’ਚ ਸ਼ਾਮਲ ਕੀਤਾ ਹੈ। ਪੁਰਾਣੀ ਤੇ ਨਵੀਂ Yezdi ਬਾਈਰਸ ’ਚ ਕੁਝ ਸਮਾਨਤਾਵਾਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ, ਹਾਂਲਾਂਕਿ, ਕੰਪਨੀ ਨੇ ਨਵੇਂ ਮੋਟਰਸਾਈਕਲ ਦੇ ਸਪੈਸੀਫਿਕੇਸ਼ਨ ਨਾਲ ਜੁੜੀ ਹੋਰ ਜਾਣਕਾਰੀ ਸ਼ੇਅਰ ਨਹੀਂ ਕੀਤੀ। ਹੁਣ ਇਸ ਬਾਈਕ ਦਾ ਰਾਜ ਕੱਲ੍ਹ ਮਤਲਬ 13 ਜਨਵਰੀ ਨੂੰ ਲਾਂਚ ਹੋਣ ਤੋਂ ਬਾਅਦ ਹੀ ਖੁੱਲੇਗਾ।

Posted By: Sarabjeet Kaur