ਨਵੀਂ ਦਿੱਲੀ, ਆਟੋ ਡੈਸਕ : Mahindra Thar 5-door : ਦੇਸ਼ ਦੀ ਦਿੱਗਜ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਨੇ ਹਾਲ ਹੀ 'ਚ ਆਪਣੀ ਨਵੀਂ ਥਾਰ ਨੂੰ ਪੇਸ਼ ਕੀਤਾ ਹੈ। ਜਿਸਨੂੰ ਕੰਪਨੀ ਅਧਿਕਾਰਿਕ ਤੌਰ 'ਤੇ 2 ਅਕਤੂਬਰ ਨੂੰ ਲਾਂਚ ਕਰੇਗੀ। ਦੱਸ ਦੇਈਏ ਕਿ ਥਾਰ ਦਾ ਫਿਲਹਾਲ ਭਾਰਤ 'ਚ 3-ਡੋਰ ਵਰਜ਼ਨ ਲਾਂਚ ਕੀਤਾ ਜਾਵੇਗਾ। ਉਥੇ ਹੀ ਖ਼ਬਰ ਹੈ ਕਿ ਕੰਪਨੀ ਇਸਦੇ 5-ਡੋਰ ਵਰਜ਼ਨ 'ਤੇ ਵੀ ਕੰਮ ਕਰ ਰਹੀ ਹੈ। ਭਾਵ ਆਉਣ ਵਾਲੇ ਸਮੇਂ 'ਚ ਅਸੀਂ ਭਾਰਤ 'ਚ 5-ਡੋਰ ਮਹਿੰਦਰਾ ਥਾਰ ਦੀ ਲਾਂਚਿੰਗ ਦੇਖ ਸਕਦੇ ਹਾਂ। ਆਓ ਵਿਸਥਾਰ 'ਚ ਦੱਸਦੇ ਹਾਂ :

5-ਡੋਰ ਵਰਜ਼ਨ 'ਤੇ ਕੀ ਹੈ ਰਿਪੋਰਟ

ਦਰਅਸਲ, ਮਾਰਕਿਟ 'ਚ ਇਸ ਤਰ੍ਹਾਂ ਦੀ ਚਰਚਾ ਹੈ ਕਿ ਮਹਿੰਦਰਾ ਆਲ-ਨਿਊ ਥਾਰ ਦੇ 5-ਡੋਰ ਵਰਜ਼ਨ 'ਤੇ ਕੰਮ ਕਰ ਰਹੀ ਹੈ ਕਿਉਂਕਿ ਮਹਿੰਦਰਾ ਉਨ੍ਹਾਂ ਖ਼ਰੀਦਦਾਰਾਂ ਨੂੰ ਟਾਰਗਿਟ ਕਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਰੋਜ਼ਾਨਾ ਲਈ ਇਕ ਵਾਹਨ ਚਾਹੁੰਦੇ ਹਨ। ਅਜਿਹੇ 'ਚ ਤਿੰਨ ਦਰਵਾਜਿਆਂ ਵਾਲੀ ਥਾਰ ਲੋਕ ਰੋਜ਼ ਦੇ ਕੰਮਾਂ 'ਚ ਇਸਤੇਮਾਲ ਨਹੀਂ ਕਰ ਸਕਦੇ। ਪਰ 5-ਡੋਰ ਵਰਜ਼ਨ ਨੂੰ ਸ਼ਹਿਰਾਂ 'ਚ ਆਸਾਨੀ ਨਾਲ ਉਪਯੋਗ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਗੱਲ ਨੂੰ ਲੈ ਕੇ ਹਾਲੇ ਕੰਪਨੀ ਵੱਲੋਂ ਕੋਈ ਪੁÎਸ਼ਟੀ ਨਹੀਂ ਕੀਤੀ ਗਈ ਪਰ ਉਮੀਦ ਹੈ ਕਿ ਮਹਿੰਦਰਾ 5-ਡੋਰ ਥਾਰ ਨੂੰ ਲੰਬੇ ਵ੍ਹੀਲਬੇਸ ਦੇ ਨਾਲ ਪੇਸ਼ ਕਰੇਗੀ।

ਭਾਰਤ 'ਚ ਸੀਮਿਤ ਹੈ ਆਫ-ਰੋਡਿੰਗ ਦੇ ਸ਼ੌਕੀਨ

ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਥਾਰ ਨੂੰ ਵਿਸ਼ੇਸ਼ ਰੂਪ ਨਾਲ ਆਫ-ਰੋਡਿੰਗ ਲਈ ਬਣਾਇਆ ਗਿਆ ਹੈ, ਇਸ ਲਈ ਇਸਨੂੰ ਇਕ ਸ਼ਾਰਟ-ਵ੍ਹੀਲਬੇਸ ਮਿਲਦਾ ਹੈ, ਜੋ ਇਸਦੇ ਬ੍ਰੇਕਓਵਰ ਐਂਗਲ ਨੂੰ ਵਧਾ ਕੇ ਇਸਨੂੰ ਵੱਧ ਸਮਰੱਥ ਬਣਾਉਂਦਾ ਹੈ। ਪਰ ਭਾਰਤ 'ਚ ਆਫ-ਰੋਡਿੰਗ ਦੇ ਸ਼ੌਕੀਨ ਸੀਮਿਤ ਲੋਕ ਹਨ। ਜਾਹਿਰ ਹੈ ਹੋਰ ਲੋਕਾਂ ਤਕ ਪਹੁੰਚਣ ਲਈ ਮਹਿੰਦਰਾ ਥਾਰ ਦੇ 5-ਡੋਰ ਵਰਜ਼ਨ ਨੂੰ ਪੇਸ਼ ਕਰੇਗੀ।

Jimny ਅਤੇ Gurkha 5-ਡੋਰ 'ਚ ਲਾਂਚ ਹੋਵੇਗੀ

ਦੇਖਿਆ ਜਾਵੇ ਤਾਂ ਪਹਿਲੀ ਪੀੜ੍ਹੀ ਦੀ ਤੁਲਨਾ 'ਚ ਨਵੀਂ ਥਾਰ 'ਚ ਕਈ ਖ਼ਾਸ ਬਦਲਾਅ ਕੀਤੇ ਗਏ ਹਨ। ਉਥੇ ਹੀ ਮਰੂਤੀ ਸਜ਼ੂਕੀ ਵੀ ਆਪਣੀ ਨਵੀਂ ਜਿੰਮੀ ਨੂੰ ਭਾਰਤ 'ਚ ਲਿਆਉਣ ਦੀ ਯੋਜਨਾ ਬਣਾ ਰਹੀ ਹੈ, ਜਿਸਦਾ ਭਾਰਤ 'ਚ ਸਿਰਫ਼ 5-ਡੋਰ ਵਰਜ਼ਨ ਲਾਂਚ ਕੀਤਾ ਜਾਵੇਗਾ। ਇਸਤੋਂ ਇਲਾਵਾ ਇਸ ਸੈਗਮੈਂਟ 'ਚ ਆਲ-ਨਿਊ ਫੋਰਸ ਗੋਰਖਾ ਦੀ ਵੀ ਐਂਟਰੀ ਇਸ ਸਾਲ 'ਚ ਹੋਣ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ, ਨਵੀਂ ਫੋਰਸ ਗੋਰਖਾ ਨੂੰ ਸ਼ੁਰੂ ਤੋਂ 3-ਡੋਰ ਅਤੇ 5-ਡੋਰ ਵੇਰੀਐਂਟਸ 'ਚ ਲਾਂਚ ਕੀਤਾ ਜਾਵੇਗਾ।

Posted By: Ramanjit Kaur