ਨਵੀਂ ਦਿੱਲੀ: ਕੇਬਲ ਅਤੇ DTH ਧਾਰਕਾਂ ਲਈ TRAI ਦਾ ਨਵਾਂ ਪ੍ਰੋਗਰਾਮ 1 ਫਰਵਰੀ ਤੋਂ ਲਾਗੂ ਹੋ ਗਿਆ ਹੈ। ਕਈ ਯੂਜ਼ਰਜ ਅਜਿਹੇ ਵੀ ਹਨ ਜਿਨ੍ਹਾਂ ਨੇ ਹਾਲੇ ਤਕ ਆਪਣੇ ਪਲਾਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਪਰ ਫਿਰ ਵੀ ਸਰਵਿਸਿਜ਼ ਜਾਰੀ ਹਨ। ਨਾਲ ਹੀ ਕਿਸੇ ਤਰ੍ਹਾਂ ਦਾ ਬਲੈਕਆਊਟ ਵੀ ਨਹੀਂ ਕੀਤਾ ਗਿਆ ਹੈ। ਇਨ੍ਹਾਂ ਨਵੇਂ ਨਿਯਮਾਂ ਤਹਿਤ ਯੂਜ਼ਰਜ਼ ਨੂੰ ਆਪਣੇ ਮੁਤਾਬਕ ਚੈਨਲਸ ਦੀ ਚੋਣ ਕਰਨੀ ਹੈ। ਇਸ ਨਾਲ ਉਹ ਮਹੀਨਾਵਾਰ ਟੀਵੀ ਬਿੱਲ 'ਤੇ ਲਾਗਮ ਲਗਾ ਸਕਣਗੇ। ਉਨ੍ਹਾਂ ਨੂੰ ਓਨੇ ਹੀ ਪੈਸੇ ਦੇਣੇ ਪੇਣਗੇ ਜਿੰਨੇ ਚੈਨਲ ਉਹ ਦੇਖਣਾ ਚਹੁੰਦੇ ਹਨ। ਕਈ ਯੂਜ਼ਰਜ਼ ਇਹ ਵੀ ਜਾਣਨਾ ਚਾਹੁੰਦੇ ਹਨ ਕਿ TRAI ਦੇ ਨਵੇਂ ਨਿਯਮਾਂ ਦਾ ਉਨ੍ਹਾਂ ਦੇ ਮਹੀਨਾਵਾਰ ਬਿੱਲ 'ਤੇ ਕੀ ਪ੍ਰਭਾਵ ਪਵੇਗਾ। ਇਸ ਦੀ ਜਾਣਕਾਰੀ ਅਸੀਂ ਇਸ ਪੋਸਟ 'ਚ ਦੇ ਰਹੇ ਹਾਂ।


100 ਚੈਨਲਸ ਲਈ ਬਿੱਲ ਸਬਸਕ੍ਰਿਪਸ਼ਨ 130 ਰੁਪਏ

ਹਾਲੇ ਔਫ-ਓਪਰੇਟਰ ਦਾ ਮਹੀਨਾਵਾਰ ਬੇਸ ਸਬਸਕ੍ਰਿਪਸ਼ਨ 100 ਚੈਨਲਸ ਲਈ 130 ਰੁਪਏ ਹੈ। ਇਸ 'ਤੇ 18 ਫ਼ੀਸਦੀ ਜੀਐੱਸਟੀ ਲਗਈ ਜਾਵੇਗੀ ਜਿਸ ਤੋਂ ਬਾਅਦ ਇਹ ਰਾਸ਼ੀ 153 ਰੁਪਏ ਹੋ ਜਾਵੇਗੀ। ਜੇਕਰ ਕੋਈ ਵੀ ਯੂਜ਼ਰ 100 ਚੈਨਲ ਬਾਅਦ ਕੋਈ ਚੈਨਲ ਐਡ ਕਰਨਾ ਚਾਹੇ ਤਾਂ ਉਨ੍ਹਾਂ ਨੂੰ 25 ਚੈਨਲਸ ਲਈ 20 ਰੁਪਏ ਵਾਧੂ ਦੇਣੇ ਪੈਣਗੇ।

19 ਰੁਪਏ ਦੇ ਅੰਦਰ ਹੈ ਚੈਨਲਾਂ ਦੀ ਕੀਮਤ

TRAI ਨੇ ਚੈਨਲਾਂ ਦੀ ਕੀਮਤ 19 ਰੁਪਏ ਤਕ ਰੱਖੀ ਹੈ। ਹਾਲਾਂਕਿ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਇਕ HD ਚੈਨਲ ਨੂੰ ਦੋ SD ਦੀ ਤਰ੍ਹਾਂ ਆਉਂਟ ਕੀਤਾ ਜਾ ਰਿਹਾ ਹੈ। ਅਜਿਹੇ 'ਚ ਕੁਝ ਚੈਨਲਾਂ ਦੀ ਕੀਮਤ ਜ਼ਿਆਦਾ ਹੋ ਸਕਦੀ ਹੈ। ਦੂਰਦਰਸ਼ਨ ਜਿਹੇ ਚੈਲਨਂ ਲਈ ਯੂਜ਼ਰ ਨੂੰ ਕੋਈ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੈ।

ਚੈਨਲ ਪੈਕ ਅਤੇ ਕੀਮਤਾਂ

Airtel, Dish, Tata Sky ਸਮੇਤ ਕੁਝ ਕੇਬਲ ਓਪਰੇਟਰਸ ਨੇ ਆਪਣੀ ਵੈੱਬਸਾਈਟ 'ਤੇ ਹਰ ਚੈਨਲ ਦਾ ਅਲੱਗ ਪ੍ਰਾਈਸ ਰੱਖਿਆ ਹੈ। ਯੂਜ਼ਰਜ਼ ਇਨ੍ਹਾਂ 'ਚੋਂ ਆਪਣੇ ਮੁਤਾਬਕ ਚੈਨਲਾਂ ਦੀ ਚੋਣ ਕਰ ਸਕਦਾ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਇਨ੍ਹਾਂ ਓਪਰੇਟਰਸ ਵੱਲੋਂ ਦਿੱਤੇ ਜਾਣ ਵਾਲੇ ਪਲਾਨਸ ਨੂੰ ਵੀ ਲੈ ਸਕਦੇ ਹਨ।

Posted By: Amita Verma