ਐਪਲ ਦਾ ਲਾਂਚ ਇਵੈਂਟ ਹਰ ਸਾਲ ਦੁਨੀਆ ਭਰ ਦੇ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਰਹਿੰਦਾ ਹੈ। ਖਾਸ ਟੈਕ ਅਤੇ ਗੈਜੇਟ ਵਿਚ ਦਿਲਚਸਪੀ ਰੱਖਣ ਵਾਲਿਆਂ ਦੀ ਇਸ ਈਵੈਂਟ ’ਤੇ ਖਾਸ ਨਜ਼ਰ ਰਹਿੰਦੀ ਹੈ। ਇਸ ਵਾਰ ਵੀ 14 ਸਤੰਬਰ ਨੂੰ ਐਪਲ ਨੇ ਆਪਣੇ ਈਵੈਂਟ ਜ਼ਰੀਏ ਆਈਫੋਨ 13 ਲਾਂਚ ਕੀਤਾ। ਹਾਲਾਂਕਿ ਇਸ ਵਾਰ ਇਸ ਈਵੈਂਟ ਨੂੰ ਦੇਖ ਕੇ ਭਾਰਤੀ ਯੂਜ਼ਰ ਕਾਫੀ ਹੈਰਾਨ ਸਨ।

ਦਰਅਸਲ ਆਈਫੋਨ 13 ਲਾਂਚ ਦਾ ਵੀਡੀਓ ਭਾਰਤੀ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਇਹ ਦੇਖਣ ’ਤੇ ਅਜਿਹਾ ਲੱਗ ਦਾ ਹੈ ਕਿ ਇਸ ਵਿਚ ਬਾਲੀਵੱੁਡ ਗਾਣੇ ‘ਦਮ ਮਾਰੋ ਦਮ’ ਦੀ ਧੁਨ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਧੁਨ ਲਾਂਚ ਈਵੈਂਟ ਦੌਰਾਨ ਐਪਲ ਦੇ ਹੈਡਕੁਆਰਟਰ ਵਿਚ ਵਜਾਈ ਗਈ।

ਸੋਸ਼ਲ ਮੀਡੀਆ ’ਤੇ ਹੁਣ ਇਸ ਈਵੈਂਟ ਦੇ ਕੁਝ ਉਹ ਹਿੱਸੇ ਵਾਇਰਲ ਹੋ ਰਹੇ ਹਨ, ਜਿਸ ਵਿਚ ਬਾਲੀਵੁੱਡ ਗਾਣੇ ਦੀ ਧੁਨ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਧੁਨ ਦੀ ਵੀਡੀਓ ਦੀ ਸ਼ੁਰੂਆਤ ਵਿਚ ਮੰਨੇ ਪ੍ਰਮੰਨੇ ਕਲਾਕਾਰ ਫੁਟਸੀ ਵੱਲੋਂ ਬਣਾਏ ਗਏ ‘ਵਰਕ ਆਲ ਡੇ’ ਗੀਤ ਦੇ ਸ਼ੁਰੂਆਤੀ ਭਾਗ ਵਿਚ ਸੁਣਿਆ ਜਾ ਸਕਦਾ ਹੈ।

Posted By: Tejinder Thind