ਜੇਐੱਨਐੱਨ, ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ 59 ਚੀਨੀ ਐਪ 'ਤੇ ਪਾਬੰਦੀ ਲਗਾਉਣ ਦੇ ਫੈਸਲੇ ਦੇ ਬਾਅਦ ਚੀਨੀ ਸ਼ਾਰਟ ਵੀਡੀਓ ਮੇਕਿੰਗ ਐਪ TikTok ਦਾ ਬਿਆਨ ਆਇਆ ਹੈ। TikTok ਨੇ ਆਪਣੇ ਬਿਆਨ 'ਚ ਕਿਹਾ ਕਿ ਉਸ ਮਾਮਲੇ 'ਚ ਸਰਕਾਰੀ ਪੱਖਾਂ ਨਾਲ ਮਿਲਣ ਤੇ ਸਪਸ਼ਟੀਕਰਣ ਦੇਣ ਲਈ ਬੁਲਾਇਆ ਗਿਆ ਸੀ, ਇੱਥੇ TikTok ਨੇ ਦੱਸਿਆ ਕਿ ਇਹ ਐਪ ਇਸਤੇਮਾਲ ਕਰਨ ਵਾਲੇ ਭਾਰਤੀਆਂ ਦੀ ਜਾਣਕਾਰੀ ਚੀਨ ਸਮੇਤ ਕਿਸੇ ਵੀ ਵਿਦੇਸ਼ੀ ਸਰਕਾਰ ਦੇ ਨਾਲ ਸਾਂਝੀ ਨਹੀਂ ਕੀਤੀ ਗਈ। TikTok ਦੇ ਇੰਡੀਆ ਹੈੱਡ ਨਿਖਿਲ ਗਾਂਧੀ ਨੇ Twitter ਪੋਸਟ 'ਚ ਭਾਰਤ ਸਰਕਾਰ ਦੇ ਕਾਨੂੰਨ ਤੇ ਉਸ ਦੇ ਫੈਸਲੇ ਦੇ ਸਨਮਾਨ ਦੀ ਗੱਲ ਕਹੀ ਹੈ। ਗਾਂਧੀ ਨੇ ਕਿਹਾ ਕਿ ਅਸੀਂ ਭਾਰਤੀ ਕਾਨੂੰਨ ਦੇ ਤਹਿਤ ਯੂਜ਼ਰਜ਼ ਦਾ ਡਾਟਾ ਪ੍ਰਾਈਵੇਸੀ ਤੇ ਸਕਿਊਰਿਟੀ ਦਾ ਪੂਰਾ ਖ਼ਿਆਲ ਰੱਖਦੇ ਹਨ।

ਐਪ ਬੈਨ 'ਤੇ ਸਰਕਾਰ ਦੀ ਸਫ਼ਾਈ

ਕੇਂਦਰੀ ਸੂਚਨਾ ਤੇ ਮੰਤਰਾਲੇ ਨੇ 59 ਐਪ ਬੈਨ ਨੂੰ ਲੈ ਕੇ ਸਫ਼ਾਈ ਪੇਸ਼ ਕਰਦੇ ਹੋਏ ਕਿਹਾ ਕਿ ਅਸੀਂ 59 ਐਪਸ ਨੂੰ ਲੈ ਕੇ ਸਿਰਫ਼ ਸ਼ਿਕਾਈਤ ਮਿਲੀ ਸੀ ਕਿ ਐਂਡ੍ਰਾਈਡ ਤੇ iOS ਐਪਸ ਲੋਕਾਂ ਦੇ ਨਿੱਜੀ ਡਾਟਾ ਚੋਰੀ ਕਰ ਰਹੇ ਹਨ। ਭਾਰਤ ਦੇ ਮੋਬਾਈਲ ਤੇ ਇੰਟਰਨੈੱਟ ਉਪਭੋਗਤਾ ਨੂੰ ਸੁਰੱਖਿਅਤ ਬਣਾਉਣ ਲਈ ਇਹ ਕਦਮ ਚੁੱਕਿਆ ਹੈ, ਜੋ ਭਾਰਤ ਦੀ ਰਾਸ਼ਟਰੀ ਸੁਰੱਖਿਆ, ਅਖੰਡਤਾ ਲਈ ਜ਼ਰੂਰੀ ਹੈ। ਨਾਲ ਹੀ ਯੂਜ਼ਰਜ਼ ਦੇ ਡਾਟੇ ਨੂੰ ਸਕਿਊਰਿਟੀ ਨੂੰ ਧਿਆਨ 'ਚ ਰੱਖ ਕੇ ਇਹ ਕਦਮ ਚੁੱਕਿਆ ਗਿਆ ਹੈ।

Tiktok 14 ਭਾਰਤੀ ਭਸ਼ਾਵਾਂ 'ਚ ਐਂਡ੍ਰਾਈਡ ਤੇ iOS ਯੂਜ਼ਰਜ਼ ਲਈ Google Play Store ਮੌਜੂਦ ਸੀ, ਜਿਸ ਨਾਲ ਸਰਕਾਰ ਦੇ ਬੈਨ ਦੇ ਬਾਅਦ Google Play Store ਤੋਂ ਹੱਟਾ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ ਭਾਰਤ ਤੇ ਔਸਤਨ ਇਕ ਵਿਅਕਤੀ Tiktok 'ਤੇ 34.1 ਮਿੰਟ ਰੋਜ਼ ਦੱਸਦਾ ਹੈ। Tiktok ਨੂੰ ਸਾਲ 2019 'ਚ ਚੀਨ 'ਚ ਲਾਂਚ ਕੀਤਾ ਗਿਆ ਸੀ। ਇਸ ਨੂੰ 2017 'ਚ ਚੀਨ ਦੇ ਬਾਹਰ ਲਾਂਚ ਕੀਤਾ ਗਿਆ ਹੈ। Tiktok ਦੇ ਦੁਨੀਆਭਰ 'ਚ ਕਰੀਬ 800 ਮਿਲੀਅਨ ਯੂਜ਼ਰ ਹਨ। ਭਾਰਤ 'ਚ ਇਸ ਦੇ 466 ਮਿਲੀਅਨ ਯੂਜ਼ਰਜ਼ ਹਨ। ਚੀਨ 'ਚ ਇਹ ਗਿਣਤੀ 173 ਮਿਲੀਅਨ ਜਦਕਿ ਅਮਰੀਕਾ 'ਚ 123 ਮਿਲੀਅਨ ਹੈ। Tiktok ਮੌਜੂਦਾ ਸਮੇਂ 'ਚ 155 ਦੇਸ਼ਾਂ 'ਚ ਉਪਲਬਧ ਹੈ।

Posted By: Sarabjeet Kaur