ਨਵੀਂ ਦਿੱਲੀ : Samsung Galaxy A70s ਅੱਜ ਭਾਰਤ 'ਚ ਸੇਲ ਲਈ ਉਪਲਬਧ ਹੋਵੇਗਾ। ਸਮਾਰਟਫੋਨ ਨੂੰ ਦੇਸ਼ 'ਚ ਸਾਰੇ ਵੱਡੇ ਈ-ਰਿਟੇਲਸ ਤੇ ਆਫਲਾਈਨ ਸਪੋਰਟਸ 'ਤੇ ਉਪਲਬਧ ਕਰਵਾਇਆ ਜਾਵੇਗਾ। Samsung Galaxy A70s ਕੰਪਨੀ ਨੇ A70 ਮਾਡਲ ਦਾ ਅਪਗ੍ਰੇਡ ਵਰਜ਼ਨ ਹੈ। ਇਸ 'ਚ 6.7 ਇੰਚ ਫੁੱਲ ਐੱਚਡੀ ਪੱਲਸ ਸਕ੍ਰੀਨ, ਕਵਾਲਕਾਮ ਸਨੈਪਡ੍ਰੈਗਨ 675 SoC, 32MP ਸੈਲਫੀ ਕੈਮਰਾ ਤੇ 4500mAh ਦੀ ਬੈਟਰੀ ਦਿੱਤੀ ਗਈ ਹੈ। ਇਸ 'ਚ ਟ੍ਰਿਪਲ ਰੀਅਰ ਸੈੱਟਅਪ ਦੇ ਨਾਲ 64MP ਪ੍ਰਾਇਮਰੀ ਸ਼ੂਟਰ ਦਿੱਤਾ ਗਿਆ ਹੈ।

ਕੀਮਤ

ਸਮਾਰਟਫੋਨ ਦੇ ਬੇਸ ਵੇਰੀਐਂਟ 6GB/128GB ਦੀ ਕੀਮਤ 28999 ਰੁਪਏ ਹੈ। ਇਸ ਦੇ 8GB+128GB ਮਾਡਲ ਦੀ ਕੀਮਤ 30999 ਰੁਪਏ ਹੈ। ਦੋਵੇਂ ਹੀ ਸਟੋਰੇਜ ਵੇਰੀਐਂਟ Prism Crush Red, Prism Crush Black ਤੇ Prism Crush White ਕਲਰਾਂ 'ਚ ਉਪਲਬਧ ਹੈ। Samsung Galaxy A70s ਖ਼ਰੀਦਣ ਵਾਲੇ Vodafone ਸਬਸਕ੍ਰਾਈਬਰਜ਼ ਨੂੰ 198 ਤੇ 299 ਰੁਪਏ 'ਤੇ ਡਬਲ ਡਾਟਾ ਮਿਲੇਗਾ ਇਸ ਦੇ ਨਾਲ ਹੀ 75 ਰੁਪਏ ਤੇ 255 ਰੁਪਏ ਦਾ ਕੈਸ਼ਬੈਕ MyVodafone ਜਾਂ MyIdea ਐਪ ਨਾਲ ਰੀਚਾਰਜ ਮਿਲੇਗਾ।

ਸਪੈਸੀਫਿਕੇਸ਼ਨਜ਼

ਡਿਊਲ-ਸਿਮ ਸਮਾਰਟਫੋਨ ਐਂਡਰਾਈਡ 9 ਪਾਈ ਦੇ ਨਾਲ UI 'ਤੇ ਕੰਮ ਕਰਦਾ ਹੈ। ਫੋਨ 'ਚ 6.7 ਫੁੱਲ ਐੱਚਡੀ ਪੱਲਸ ਸੁਪਰ AMOLED ਡਿਸਪਲੇਅ ਤੇ ਅਲਟਰਾ ਕੋਰ ਸਨੈਪਡ੍ਰੈਗਨ 675 SoC ਦੇ ਨਾਲ 8ਜੀਬੀ ਤਕ ਦੀ ਰੈਮ ਤੇ 128 ਜੀਬੀ ਸਟੋਰੇਜ ਦਿੱਤੀ ਗਈ ਹੈ।

Posted By: Sarabjeet Kaur