ਨਈਂ ਦੁਨੀਆ, ਜੇਐੱਨਐੱਨ : ਯੂਜ਼ਰਜ਼ ਨੂੰ ਵੈਸੇ ਤਾਂ ਕਈ ਫੀਚਰਜ਼ ਮਿਲਦੇ ਰਹਿੰਦੇ ਹਨ ਤੇ ਇਸ ਘੜੀ ’ਚ ਜਲਦੀ ਹੀ ਐਨੀਮੇਟਿਡ ਸਟਿੱਕਰ ਵਾਲਾ ਫੀਚਰ ਵੀ ਆਉਣ ਵਾਲਾ ਹੈ ਪਰ ਇਸ ਦੌਰਾਨ ਇਕ ਅਜਿਹੀ ਖਬਰ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਖ਼ੁਸ਼ ਹੋ ਜਾਵੋਗੇ। ਦਰਅਸਲ WhatsApp ’ਚ ਇਕ ਪੁਰਾਣੇ ਫੀਚਰ ਦੀ ਵਾਪਸੀ ਹੋ ਗਈ ਹੈ । ਹਾਲਾਂਕਿ, ਫਿਲਹਾਲ ਇਹ ਫੀਚਰ ਬੀਟਾ ਵਰਜਨ ’ਚ ਹੀ ਉਪਲੱਬਧ ਹੈ ਪਰ ਜਲਦ ਹੀ ਸਾਰੇ ਯੂਜ਼ਰਜ਼ ਨੂੰ ਲਈ ਲਿਆਂਦਾ ਜਾਵੇਗਾ। ਇਹ ਫੀਚਰ ਹੈ ਕੈਮਰਾ ਸ਼ਾਟਕਟ ਦਾ। ਇਸ ਫੀਚਰ ਨੂੰ ਵੱਟਸਐਪ ਤੋਂ ਹਟਾ ਦਿੱਤਾ ਗਿਆ ਸੀ ਪਰ ਹੁਣ ਇਸ ਨੂੰ ਫਿਰ ਤੋਂ ਇਸ ਨਾਲ ਜੋੜ ਦਿੱਤਾ ਗਿਆ ਹੈ । ਪਿਛਲੇ ਦਿਨੀਂ ਮੈਸੇਂਜਰ ਰੂਮਜ਼ ਸ਼ਾਟਕਟ ਨੂੰ ਐਡ ਕਰਨ ਲਈ ਹਟਾ ਦਿੱਤਾ ਸੀ ਪਰ ਹੁਣ ਇਹ ਦੋਵੇਂ ਸ਼ਾਟਕਟ ਇਕੱਠੇ ਉਪਲੱਬਧ ਹੋ ਗਏ ਹਨ। WABetainfo ਦੀ ਰਿਪੋਰਟ ਮੁਤਾਬਕ ਇਹ ਕੈਮਰਾ ਸ਼ਾਟਕਟ ਆਈਕਨ ਬੀਟਾ ਵਰਜਨ 2.20.194.11 ’ਚ ਆ ਰਿਹਾ ਹੈ । ਇਸ ਤੋਂ ਬਾਅਦ ਯੂਜ਼ਰਜ਼ ਦੀ ਲੰਬੇ ਸਮੇਂ ਤੋਂ ਬਣੀ ਹੋਈ ਜ਼ਰੂਰਤ ਪੂਰੀ ਹੋ ਜਾਵੇਗੀ। ਇਸ ਫੀਚਰ ਦੇ ਵਾਪਸ ਆਉਣ ਨਾਲ ਯੂਜ਼ਰਜ਼ ਲਈ ਚੈਟਿੰਗ ਦੇ ਨਾਲ ਵੀਡੀਓ ਕਾਲੰਿਗ ਆਸਾਨ ਹੋ ਜਾਵੇਗੀ। ਇਸ ਦੀ ਮਦਦ ਨਾਲ ਯੂਜ਼ਰਜ਼ ਇਕ ਸਮੇਂ ’ਚ 50 ਲੋਕਾਂ ਨਾਲ ਇਕੱਠੇ ਗਰੁੱਪ ਕਾਲੰਿਗ ਕਰ ਸਕਣਗੇ। ਜ਼ਿਕਰਯੋਗ ਹੈ ਕਿ ਇਹ ਸਹੂਲਤ ਵਟਸਅੱਪ ਦੇ ਵੇਬ ਵਰਜਨ ’ਤੇ ਹੀ ਉਬਲੱਬਧ ਹੈ । ਨਾਲ ਹੀ ਇਸ ਦੀ ਵਰਤੋਂ ਕਰਨ ਲਈ ਯੂਜ਼ਰਜ਼ ਨੂੰ ਫੇਸਬੁੱਕ ਮੈਸੇਂਜਰ ਦੀ ਜ਼ਰੂਰਤ ਪਵੇਗੀ ਕਿਉਂਕਿ Whatsapp ’ਚ ਸਿਰਫ਼ ਮੈਸੇਂਜਰ ਰੂਮਜ਼ ਦਾ ਸ਼ਾਟਕਟ ਮੌਜੂਦ ਹੈ ਤੇ ਇਸ ’ਤੇ ਕਲਿੱਕ ਕਰਦੇ ਹੀ ਇਹ ਮੈਸੇਜਰ ਐਪ ਓਪਨ ਕਰ ਦਿੰਦਾ ਹੈ ।

ਇਕੱਠੇ ਚਾਰ ਡਿਵਾਈਸਿਜ਼ ’ਚ ਵਟਸਅੱਪ ਦੀ ਕਰ ਸਕੋਗੇ ਵਰਤੋਂ

ਵਟਸਅੱਪ ਨੇ ਹਾਲ ਹੀ ’ਚ ਇਕ ਹੋਰ ਫੀਚਰ ਪੇਸ਼ ਕੀਤਾ ਸੀ। ਜਿਸਦੀ ਮਦਦ ਨਾਲ ਯੂਜ਼ਰ ਇਕੱਠੇ ਚਾਰ ਡਿਵਾਇਜ਼ ’ਤੇ ਆਪਣਾ ਅਕਾੳੂਂਟ ਅਕਸੇਸ ਕਰ ਸਕਦੇ ਹਨ। ਇਸ ਫੀਚਰ ਦਾ ਇੰਤਜ਼ਾਰ ਲੰਬੇ ਸਮੇਂ ਹੋ ਰਿਹਾ ਹੈ ਤੇ ਇਸ ਦੇ ਆਉਣ ਤੋਂ ਬਾਅਦ ਚੈਟਿੰਗ ਤੇ ਆਸਾਨ ਹੋ ਜਾਵੇਗੀ। ਫਿਲਹਾਲ Whatsapp ਨੂੰ ਮੋਬਾਈਲ ਤੇ ਵੇਬ ਵਰਜਨ ’ਤੇ ਇਕੱਠੇ ਇਸਤੇਮਾਲ ਕੀਤਾ ਜਾ ਸਕਦਾ ਹੈ ।

Posted By: Ravneet Kaur