ਨਵੀਂ ਦਿੱਲੀ, ਟੈਕ ਡੈੱਕਸ : Poco ਲਈ ਸਮਾਰਟਫੋਨ Poco X3 Pro ਨੂੰ ਅੱਜ ਪਹਿਲੀ ਵਾਰੀ ਭਾਰਤੀ ਬਾਜ਼ਾਰ ਵਿਚ ਵਿਕਰੀ ਲਈ ਮੁਹੱਈਆ ਕਰਵਾਇਆ ਜਾਵੇਗਾ। ਇਸ ਨਵੇਂ ਸਮਾਰਟਫੋਨ ਦੀ ਸੇਲ ਈ-ਕਾਮਰਸ ਵੈੱਬਸਾਈਟ ਫਲਿੱਪਕਾਰਡ ’ਤੇ ਦੁਪਹਿਰ 12 ਵਜੇ ਤੋਂ ਸ਼ੂਰ ਹੋਵੇਗੀ। ਗ੍ਰਾਹਕਾਂ ਨੂੰ ਇਸ ਦੀ ਖਰੀਦਦਾਰੀ ਕਰਨ ’ਤੇ ਸ਼ਾਨਦਾਰ ਡੀਲ ਤੇ ਆਫਰ ਮਿਲਣਗੇ। ਪ੍ਰਮੁੱਖ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੋਕੋ ਐਕਸ 3 ਪ੍ਰੋ ਵਿਚ ਐੱਚਡੀ ਡਿਸਪਲੇ ਦੇ ਨਾਲ 20 ਮੈਗਾ ਪਿਕਸਲ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਿਵਾਈਸ ਵਿਚ 5160 ਐੱਮਏਐੱਚ ਦੀ ਬੈਟਰੀ ਮਿਲੇਗੀ।

ਕੀਮਤ

Poco X3 Pro ਸਮਾਰਟਫੋਨ 6 ਜੀਬੀ+128 ਜੀਬੀ ਤੇ 8 ਜੀਬੀ+ 128 ਜੀਬੀ ਸਟੋਰੇਜ਼ ਵੇਰਿਐਂਟ ਵਿਚ ਮਿਲੇਗਾ, ਜਿਸ ਦੀ ਕੀਮਤ 18,999 ਤੋਂ ਲੈ ਕੇ 20,999 ਰੁਪਏ ਹੈ। ਇਹ ਫੋਨ ਗੋਲਡਨ ਬਰੋਨਜ਼, Graphite Black ਤੇ Steel Blue ਕਲਰ ਆਪਸ਼ਨ ’ਚ ਮੁਹੱਈਆ ਹਨ। ਆਫਰ ਦੀ ਗੱਲ ਕਰੀਏ ਤਾਂ ਗ੍ਰਾਹਕਾਂ ਨੂੰ Axis ਬੈਂਕ ਵੱਲੋਂ ਪੰਜ ਫੀਸਦੀ ਦਾ ਡਿਕਾਊਂਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹੈਂਡਸੈੱਟ ਨੂੰ 3500 ਰੁਪਏ ਪ੍ਰਤੀ ਮਹੀਨੇ ਦੀ ਨੌ-ਕਾਸਟ ਈਐੱਮਆਈ ’ਤੇ ਵੀ ਖਰੀਦਿਆ ਜਾ ਸਕੇਗਾ।

Posted By: Ravneet Kaur