ਟੈਕ ਡੈਸਕ, ਨਵੀਂ ਦਿੱਲੀ : POCO M2 ਸਮਾਰਟਫੋਨ ਨੂੰ ਭਾਰਤ ’ਚ ਪਹਿਲਾਂ ਹੀ ਲਾਂਚ ਕਰ ਦਿੱਤਾ ਗਿਆ ਸੀ। ਪਰ ਹੁਣ ਕੰਪਨੀ 21 ਅਪ੍ਰੈਲ 2021 ਦੀ ਦੁਪਹਿਰ 12 ਵਜੇ POCO M2 ਦਾ ਨਵਾਂ Realoaded ਵੇਰੀਐਂਟ ਲਾਂਚ ਕਰੇਗੀ। POCO M2 ਦਾ ਨਵਾਂ ਵੇਰੀਐਂਟ 4ਜੀਬੀ ਰੈਮ ਤੇ 64 ਜੀਬੀ ਸਟੋਰੇਜ ਆਪਸ਼ਨ ’ਚ ਆਵੇਗਾ। ਫੋਨ ਦੀ ਵਿਕਰੀ 21 ਅਪ੍ਰੈਲ ਦੁਪਹਿਰ 3 ਵਜੇ ਸ਼ੁਰੂ ਹੋਵੇਗੀ। ਫੋਨ ਨੂੰ ਈ-ਕਾਮਰਸ ਸਾਈਟ ਫਲਿੱਪਕਾਰਟ ਤੋਂ ਖ਼ਰੀਦਿਆ ਜਾ ਸਕੇਗਾ। POCO M2 ਦਾ ਨਵਾਂ ਵੇਰੀਐਂਟ MediaTek Helio G80 ਪ੍ਰੋਸੈਸਰ ਨਾਲ ਆਵੇਗਾ। ਫੋਨ ਤਿੰਨ ਕਲਰ ਆਪਸ਼ਨ Pitch Black, Slate Blue, Brick red ’ਚ ਆਵੇਗਾ। POCO M2 ਦੇ 6ਜੀਬੀ ਰੈਮ ਅਤੇ 64ਜੀਬੀ ਸਟੋਰੇਜ ਦੀ ਕੀਮਤ 10,999 ਰੁਪਏ ਹੈ। ਉਥੇ ਹੀ 6ਜੀਬੀ ਰੈਮ ਤੇ 128ਜੀਬੀ ਵੇਰੀਐਂਟ ਦੀ ਕੀਮਤ 12,499 ਰੁਪਏ ਹੈ। ਅਜਿਹੇ ’ਚ ਉਮੀਦ ਹੈ ਕਿ POCO M2 ਦੇ ਨਵੇਂ 4ਜੀਬੀ ਰੈਮ ਅਤੇ 64ਜੀਬੀ ਸਟੋਰੇਜ ਵੇਰੀਐਂਟ ਨੂੰ 10,000 ਰੁਪਏ ਤੋਂ ਘੱਟ ਕੀਮਤ ’ਚ ਲਾਂਚ ਕੀਤਾ ਜਾ ਸਕਦਾ ਹੈ।

ਸਪੈਸੀਫਿਕੇਸ਼ਨਜ਼

POCO M2 ਸਮਾਰਟਫੋਨ ’ਚ 6.53 ਇੰਚ ਦੀ ਵੱਡੀ ਫੁੱਲ ਐੱਚਡੀ ਪਲੱਸ ਡਿਸਪਲੇਅ ਮਿਲੇਗੀ। ਸਕਰੀਨ ਪ੍ਰੋਟੈਕਸ਼ਨ ਲਈ POCO M2 ’ਚ ਕਾਰਨਿੰਗ ਗੋਰਿੱਲਾ ਗਲਾਸ 3 ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ’ਚ MediaTek Helio G80 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਹੈ। ਉਹੀ ਗ੍ਰਾਫਿਕਸ ਦੇ ਤੌਰ ’ਤੇ ARM Mali-G52 GPU ਦਾ ਯੂਜ਼ ਕੀਤਾ ਗਿਆ ਹੈ, ਜਿਸਨੂੰ ਗੇਮਿੰਗ ਦੇ ਲਿਹਾਜ ਤੋਂ ਕਾਫੀ ਬਿਹਤਰ ਮੰਨਿਆ ਜਾਂਦਾ ਹੈ। POCO M2 ’ਚ ਕਵਾਡ ਕੈਮਰਾ ਦਿੱਤਾ ਗਿਆ ਹੈ।

ਇਸਦਾ ਪ੍ਰਾਇਮਰੀ ਕੈਮਰਾ 12ਐੱਮਪੀ ਦਾ ਹੈ, ਜਦਕਿ ਹੋਰ ਕੈਮਰਾ 8ਐੱਮਪੀ ਵਾਈਡ ਐਂਗਲ ਕੈਮਰਾ, 2ਐੱਮਪੀ ਡੈਪਥ ਸੈਂਸਰ ਦਿੱਤਾ ਗਿਆ ਹੈ। ਉਥੇ ਹੀ ਮਾਈਕ੍ਰੋ ਫੋਟੋਗ੍ਰਾਫੀ ਲਈ 5ਐੱਮਪੀ ਦਾ ਮਾਈਕ੍ਰੋ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਲਈ ਫਰੰਟ ’ਚ 8ਐੱਮਪੀ 19 ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ’ਚ ਪਾਵਰ-ਬੈਕਅਪ ਲਈ 5000ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਪੋਕੋ ਐੱਮ2 ’ਚ ਬਲੂਟੂਥ, 5.0, ਡੁਅਲ ਮਾਈਕ੍ਰੋਫੋਨ, 3.5ਐੱਮਐੱਮ ਹੈੱਡਫੋਨ ਜੈਕ, ਅਲਟਰਾ ਲਾਈਲਰ ਸਪੀਕਰ ਦੇ ਨਾਲ ਆਉਂਦਾ ਹੈ।

Posted By: Ramanjit Kaur