ਨਵੀਂ ਦਿੱਲੀ : 2019 GIXXER 250 Motorcycle ਭਾਰਤ 'ਚ ਲਾਂਚ ਹੋ ਗਿਆ ਹੈ। ਇਸ ਦਾ ਡਿਜ਼ਾਈਨ ਲੇਟੈਸਟ ਯੂਰਪੀਅਨ ਮਾਡਲ ਤੋਂ ਲਿਆ ਗਿਆ ਹੈ। ਇਸ 'ਚ LED ਹੈਡਲੈਂਪ ਤੇ ਟੇਲਲੈਂਪ ਦਿੱਤਾ ਗਿਆ ਹੈ। ਇਸ ਦੇ ਇਲਾਵਾ ਇਸ 'ਚ ਡਿਊਲ ਮਫਲਰ ਤੇ ਬ੍ਰਸ਼ਡ ਫਿਨਿਸ਼ ਵ੍ਹੀਕਲਸ ਦਿੱਤਾ ਗਿਆ ਹੈ। ਨਵਾਂ ਮੋਟਰਸਾਈਕਲ 'ਚ ਤੁਹਾਨੂੰ ਨਵਾਂ ਡਿਜ਼ਾਈਨ ਵਾਲਾ ਡਿਜ਼ੀਟਲ ਸਪੀਡੋਮੀਟਰ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਇਸ ਮੋਟਰਸਾਈਕਲ ਨਾਲ ਜੁੜੀਆਂ 8 ਗੱਲਾਂ ਦਸਣ ਜਾ ਰਹੇ ਹਾਂ।

ਕੀਮਤ

2019 Suzuki Gixxer 250 ਦੀ ਦਿੱਲੀ ਐਕਸ-ਸ਼ੋਅਰੂਮ ਕੀਮਤ 159,800 ਰੁਪਏ ਹੈ।

ਪਰਫਾਰਮੈਂਸ

2019 Suzuki Gixxer 250 'ਚ ਪਾਵਰ ਲਈ 249 ਸੀਸੀ, ਇਸ ਦਾ ਨਵਾਂ ਇੰਜਣ 9000 ਆਰਪੀਐੱਮ 'ਤੇ 26.5PS ਪਾਵਰ ਤੇ 7500 ਆਰਪੀਐੱਮ 'ਤੇ 22.6Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਦਾ ਇੰਜਣ 6 ਸਪੀਡ ਗਿਅਰਬਾਕਸ ਨਾਲ ਲੈਸ ਹੈ।

ਸਸਪੈਂਸ਼ਨ

2019 Suzuki Gixxer 250 'ਚ ਟੇਲਿਸਕੋਪਿਕ, ਕਵਾਇਲ ਸਪ੍ਰਿੰਗ ਸਸਪੈਂਸਨ ਦਿੱਤਾ ਗਿਆ ਹੈ। ਇਸ ਦੇ ਰੀਅਰ 'ਚ ਸਵਿੰਗ ਆਰਮ ਟਾਈਪ ਮੋਨੋ ਸਸਪੈਂਸ਼ਨ ਦਿੱਤਾ ਹੈ।

ਬ੍ਰੇਕਿੰਗ ਫ਼ੀਚਰ

2019 Suzuki Gixxer 250 ਦੇ ਫ੍ਰੰਟ ਤੇ ਰਿਅਰ 'ਚ ਡਿਸਕ ਬ੍ਰੇਕ ਦਿੱਤਾ ਗਿਆ ਹੈ। ਸੇਫਟੀ ਲਈ ਇਸ 'ਚ ਡਿਊਲ-ਚੈਨਲ ABS ਬਤੌਰ ਸਟੈਂਡਰਡ ਦਿੱਤਾ ਗਿਆ ਹੈ।

ਕਲਰ ਵੇਰਿਅੰਟ

2019 Suzuki Gixxer 250 ਭਾਰਤੀ ਬਾਜ਼ਾਰ 'ਚ ਦੋ ਕਲਰ ਵੇਰਿਅੰਟ 'ਚ ਉਪਲਬਧ ਹੈ। ਇਸ 'ਚ Metallic Matte Platinum Silver/ Metallic Matte Black ਦਾ ਕੰਬੀਨੇਸ਼ਨ ਤੇ Metallic Matte Black ਕਲਰ ਸ਼ਾਮਲ ਹੈ।

ਮੁਕਾਬਲਾ

2019 GIXXER 250 Naked ਦਾ ਭਾਰਤੀ ਬਾਜ਼ਾਰ 'ਚ Pulsar NS200, Yamaha FZ25 ਤੇ Apache RTR200 4V ਨਾਲ ਜ਼ਬਰਦਸਤ ਮੁਕਾਬਲਾ ਹੈ।

Posted By: Sarabjeet Kaur