ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਹੀਮੋਗਲੋਬਿਨ ਸਾਡੇ ਸਰੀਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ। ਹੀਮੋਗਲੋਬਿਨ ਸਾਡੇ ਖ਼ੂਨ ਦੇ ਸੈੱਲਾਂ 'ਚ ਮੌਜੂਦ ਆਇਰਨ ਯੁਕਤ ਪ੍ਰੋਟੀਨ ਰੱਖਦਾ ਹੈ। ਖ਼ੂਨ 'ਚ ਹੀਮੋਗਲੋਬਿਨ ਦਾ ਪੱਧਰ ਨਾਪਣ ਲਈ ਸੋਧਕਰਤਾਵਾਂ ਨੇ ਇਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ ਜੋ ਸਮਾਰਟਫੋਨ ਟੂਲ ਦੀ ਮਦਦ ਨਾਲ ਬਿਨਾਂ ਖ਼ੂਨ ਕੱਢੇ ਹੀਮੋਗਲੋਬਿਨ ਦੇ ਲੈਵਲ ਨੂੰ ਨਾਪ ਸਕਦਾ ਹੈ। ਇਹ ਤਕਨੀਕ ਸਿਰਫ਼ ਪਲਕਾਂ ਦੀ ਤਸਵੀਰ ਦੇਖ ਕੇ ਖੂਨ 'ਚ ਸ਼ਾਮਿਲ ਹੀਮੋਗਲੋਬਿਨ ਦੇ ਲੈਵਲ ਦਾ ਪਤਾ ਲਗਾ ਸਕਦੀ ਹੈ।

ਹੀਮੋਗਲੋਬਿਨ ਰੈੱਡ ਬਲੱਡ ਸੈੱਲ 'ਚ ਸ਼ਾਮਿਲ ਇਕ ਪ੍ਰੋਟੀਨ ਹੁੰਦਾ ਹੈ ਜੋ ਆਕਸੀਜਨ ਦੇ ਸੰਚਾਰ 'ਚ ਮਦਦ ਕਰਦਾ ਹੈ।

ਆਪਟਿਕਾ ਜਰਨਲ 'ਚ ਪ੍ਰਕਾਸ਼ਿਤ ਸੋਧ ਅਨੁਸਾਰ ਇਸ ਤਕਨੀਕ ਦੀ ਮਦਦ ਨਾਲ ਉਨ੍ਹਾਂ ਲੋਕਾਂ ਨੂੰ ਜਲਦੀ ਨਤੀਜੇ ਮਿਲ ਸਕਣਗੇ ਜੋ ਹੀਮੋਗਲੋਬਿਨ ਦੀ ਕਮੀ ਜਾਂ ਉਸ ਨਾਲ ਸਬੰਧਿਤ ਬਿਮਾਰੀ ਤੋਂ ਪੀੜਤ ਹਨ। ਮਰੀਜ਼ ਬਿਨਾਂ ਲੈਬ 'ਚ ਗਏ ਅਤੇ ਬਿਨਾਂ ਖ਼ੂਨ ਦਾ ਨਮੂਨਾ ਦਿੱਤੇ ਹੀਮੋਗਲੋਬਿਨ ਦਾ ਲੈਵਲ ਆਸਾਨੀ ਨਾਲ ਪਤਾ ਕਰ ਸਕਦਾ ਹੈ।

ਸੋਧਕਰਤਾਵਾਂ ਦੀ ਟੀਮ ਨੇ ਸਾਫਟਵੇਅਰ ਦਾ ਪ੍ਰਯੋਗ ਕਰਕੇ ਸਮਾਰਟਫੋਨ ਕੈਮਰੇ ਨੂੰ Hyperspectral imager 'ਚ ਬਦਲ ਦਿੱਤਾ। ਇਹ Hyperspectral imager ਬਿਨਾਂ ਕਿਸੇ ਹਾਰਡਵੇਅਰ ਮੋਡੀਫਿਕੇਸ਼ਨ ਅਤੇ ਅਕਸੈਸਰੀਜ਼ ਦੇ ਲੈਵਲ ਨੂੰ ਨਾਪ ਸਕਦਾ ਹੈ। ਕਲੀਨਿਕਲ ਟੈਸਟ 'ਚ ਪਤਾ ਲੱਗਾ ਹੈ ਕਿ ਇਸ ਪ੍ਰਕਿਰਿਆ 'ਚ ਗਲਤੀ ਦੀ ਸੰਭਾਵਨਾ ਪੰਜ ਤੋਂ ਦਸ ਫ਼ੀਸਦੀ ਸੀ। ਸੋਧਕਰਤਾਵਾਂ ਨੇ ਪਲਕਾਂ ਦੇ ਅੰਦਰ ਦੇ ਪੱਧਰ ਦੀਆਂ ਤਸਵੀਰਾਂ ਦਾ ਪ੍ਰਯੋਗ ਕੀਤਾ ਹਾਲਾਂਕਿ ਇਸ ਨਾਲ ਚਮੜੀ ਦਾ ਰੰਗ ਪ੍ਰਭਾਵਿਤ ਨਹੀਂ ਹੁੰਦਾ। ਨਵੀਂ ਤਕਨੀਕ ਨਾਲ ਟੈਸਟ ਕਰਨ ਲਈ ਪਲਕਾਂ ਦੇ ਹੇਠਾਂ ਦੀ ਚਮੜੀ ਦੀਆਂ ਤਸਵੀਰਾਂ ਡਾਕਟਰਾਂ ਵਲੋਂ ਲਈਆਂ ਜਾਂਦੀਆਂ ਹਨ। ਇਨ੍ਹਾਂ ਤਸਵੀਰਾਂ ਰਾਹੀਂ ਵਿਸ਼ੇਸ਼ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ।

Posted By: Susheel Khanna