ਨਵੀਂ ਦਿੱਲੀ, ਟੈਕ ਡੈਸਕ : ਸ਼ਾਰਟ ਵੀਡੀਓ ਮੇਕਿੰਗ ਐਪ TikTok ਨੇ ਲੋਕਾਂ ਵਿਚ ਇਕ ਮਹੱਤਵਪੂਰਨ ਥਾਂ ਬਣਾਈ ਹੈ ਅਤੇ ਹਰ ਨੌਜਵਾਨ, ਬਜ਼ੁਰਗ ਅਤੇ ਬੱਚਿਆਂ ਨੂੰ ਇਹ ਐਪ ਕਾਫੀ ਪਸੰਦ ਵੀ ਹੈ। ਪਰ ਪਿਛਲੇ ਦਿਨੀਂ ਭਾਰਤ-ਚੀਨ ਸਰਹੱਦ 'ਤੇ ਹੋਏ ਵਿਵਾਦ ਤੋਂ ਬਾਅਦ ਭਾਰਤੀ ਯੂਜ਼ਰਜ਼ ਨੇ ਇਸ ਐਪ ਨੂੰ ਉਪਯੋਗ ਨਾ ਕਰਨ ਦੀ ਮੁਹਿੰਮ ਚਲਾ ਦਿੱਤੀ ਹੈ। ਇਸਦੀ ਥਾਂ ਦੇਸੀ ਐਪ Mitron ਚਰਚਾ 'ਚ ਆਇਆ। ਵੈਸੇ ਤਾਂ ਇਹ ਐਪ ਕਾਫੀ ਪਹਿਲਾਂ ਲਾਂਚ ਕੀਤਾ ਜਾ ਚੁੱਕਾ ਹੈ ਪਰ ਚਰਚਾ 'ਚ ਭਾਰਤ-ਚੀਨ ਵਿਵਾਦ ਤੋਂ ਬਾਅਦ ਆਇਆ। ਚਰਚਾ 'ਚ ਆਉਂਦੇ ਹੀ ਇਸ ਐਪ ਨੂੰ ਲੋਕਾਂ ਨੇ ਤੇਜ਼ੀ ਨਾਲ ਡਾਊਨਲੋਡ ਕੀਤਾ ਹੈ ਅਤੇ ਇਹ ਕਾਫੀ ਮਸ਼ਹੂਰ ਵੀ ਹੋ ਰਿਹਾ ਹੈ। ਇਸਦੀ ਪ੍ਰਸਿੱਧਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੋ ਮਹੀਨਿਆਂ ਦੇ ਅੰਦਰ ਹੀ ਇਸ ਐਪ ਨੂੰ Google Play Store ਤੋਂ ਇਕ ਕਰੋੜ ਤੋਂ ਵੀ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ।

Google Play Store 'ਤੇ Mitron App ਨੂੰ 4.5 ਦੀ ਰੇਟਿੰਗ ਦਿੱਤੀ ਗਈ ਹੈ ਅਤੇ ਸਿਰਫ਼ ਦੋ ਮਹੀਨਿਆਂ ਦੇ ਅੰਦਰ ਹੀ ਇਕ ਕਰੋੜ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਯੂਜ਼ਰਜ਼ ਦੇ ਵਿਚ ਹੌਲੀ-ਹੌਲੀ ਹੀ ਸਹੀ ਪਰ ਆਪਣੀ ਥਾਂ ਬਣਾ ਰਿਹਾ ਹੈ ਅਤੇ ਟਿਕਟਾਕ ਨੂੰ ਟੱਕਰ ਦੇ ਰਿਹਾ ਹੈ।

Mitron App ਨੂੰ IIT ਰੁੜਕੀ ਦੇ ਦੋ ਵਿਦਿਆਰਥੀਆਂ ਨੇ ਤਿਆਰ ਕੀਤਾ ਹੈ ਅਤੇ ਇਹ ਬਿਲਕੁੱਲ TikTok ਦੀ ਤਰ੍ਹਾਂ ਹੈ। ਇਸ 'ਚ ਸ਼ਾਰਟ ਵੀਡੀਓ ਦੇਖ ਸਕਦੇ ਹੋ ਅਤੇ ਚਾਹੋ ਤਾਂ ਵੀਡੀਓ ਬਣਾ ਕੇ ਅਪਲੋਡ ਵੀ ਕਰ ਸਕਦੇ ਹੋ।

Posted By: Ramanjit Kaur