ਟੈਕ ਡੈਸਕ, ਨਵੀਂ ਦਿੱਲੀ : Micromax ਦੇ ਲੇਟੈਸਟ ਸਮਾਰਟਫੋਨ Micromax IN Note 1 ਨੂੰ 24 ਨਵੰਬਰ ਦੇ ਦਿਨ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। ਇਸ ਫੋਨ ਦੀ ਸੇਲ ਈ-ਕਾਮਰਸ ਸਾਈਟ Flipkart'ਤੇ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਗਾਹਕਾਂ ਨੂੰ Micromax IN Note 1 'ਤੇ ਸ਼ਾਨਦਾਰ ਆਫਰ ਮਿਲਣਗੇ। ਪ੍ਰਮੁੱਖ ਫੀਚਰ ਦੀ ਗੱਲ ਕਰੀਏ ਤਾਂ ਇਸ ਹੈਂਡਸੈੱਟ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਇਸਤੋਂ ਇਲਾਵਾ ਇਸ ਫੋਨ ਨੂੰ ਕੁੱਲ ਪੰਜ ਕੈਮਰਿਆਂ ਦਾ ਸਪੋਰਟ ਮਿਲਿਆ ਹੈ।

Micromax IN Note1 ਦੀ ਕੀਮਤ ਅਤੇ ਆਫਰ

Micromax IN Note 1 ਦਾ 4ਜੀਬੀ ਰੈਮ + 64ਜੀਬੀ ਸਟੋਰੇਜ ਵੇਰੀਐਂਟ ਸ਼ਾਪਿੰਗ ਵੈਬਸਾਈਟ ਫਲਿੱਪਕਾਰਟ 'ਤੇ 10,999 ਰੁਪਏ ਦੇ ਪ੍ਰਾਈਜ਼ ਟੈਗ ਦੇ ਨਾਲ ਉਪਲੱਬਧ ਹੈ। ਆਫਰ ਦੀ ਗੱਲ ਕਰੀਏ ਤਾਂ Federal ਬੈਂਕ ਵੱਲੋਂ ਡੇਬਿਟ ਕਾਰਡ ਹੋਲਡਰਜ਼ ਨੂੰ 10 ਫ਼ੀਸਦੀ ਦਾ ਡਿਸਕਾਊਂਟ ਦਿੱਤਾ ਜਾਵੇਗਾ, ਜਦਕਿ Axis ਬੈਂਕ ਦੇ ਕ੍ਰੇਡਿਟ ਕਾਰਡ ਹੋਲਡਰਜ਼ ਨੂੰ 5 ਫ਼ੀਸਦੀ ਦਾ ਕੈਸ਼ਬੈਕ ਮਿਲੇਗਾ। ਇਸਤੋਂ ਇਲਾਵਾ ਮਾਈਕ੍ਰੋਮੈਕਸ ਇਨ ਨੋਟ 1 ਨੂੰ 1,223 ਰੁਪਏ ਦੀ ਨੋ-ਕਾਸਟ ਈਐੱਮਆਈ 'ਤੇ ਖ਼ਰੀਦਿਆ ਜਾ ਸਕੇਗਾ।

Micromax IN Note 1 ਦੀ ਸਪੈਸੀਫਿਕੇਸ਼ਨ

Micromax IN Note 1 ਸਮਾਰਟਫੋਨ 18W ਫਾਸਟ ਚਾਰਜਿੰਗ ਸਪੋਰਟ ਕਰਨ ਵਾਲੀ 5000 mAh ਦੀ ਬੈਟਰੀ ਦੇ ਨਾਲ ਆਉਂਦਾ ਹੈ। ਇਹ ਸਮਾਰਟਫੋਨ ਐਂਡਰਾਈਡ 10 ਬੈਸਟ ਸਟਾਕ ਵਰਜ਼ਨ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਹੋਰ ਫੀਚਰ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਨੂੰ ਕਵਾਡ ਕੈਮਰਾ ਸੈੱਟਅਪ ਮਿਲਿਆ ਹੈ, ਜਿਸ 'ਚ 48ਐੱਮਪੀ ਦਾ ਪ੍ਰਾਇਮਰੀ ਲੈਂਸ, 5ਐੱਮਪੀ ਦਾ ਅਲਟਰਾ-ਵਾਈਡ ਐਂਗਲ ਲੈਂਸ, 2ਐੱਮਪੀ ਦਾ ਮੈਕਰੋ ਅਤੇ ਡੈਪਥ ਸੈਂਸਰ ਮੌਜੂਦ ਹੈ।

Micromax IN Note 1 ਦਾ ਡਿਸਪਲੇਅ ਅਤੇ ਪ੍ਰੋਸੈਸਰ

Micromax IN Note 1 ਸਮਾਰਟਫੋਨ 'ਚ 6.67 ਇੰਚ ਦਾ ਪੰਚ ਹੋਲ ਐੱਚਡੀ ਪਲੱਸ ਡਿਸਪਲੇਅ ਹੈ। ਨਾਲ ਹੀ ਫੋਨ 'ਚ ਬਿਹਤਰ ਪਰਫਾਰਮੈਂਸ ਲਈ MediaTek Helio ਜੀ85 ਪ੍ਰੋਸੈਸਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਡਿਵਾਈਸ 'ਚ ਕਨੈਕਟੀਵਿਟੀ ਲਈ ਵਾਈ-ਫਾਈ, ਜੀਪੀਐੱਸ, ਬਲੂਟੂਥ ਅਤੇ ਯੂਐੱਸਬੀ ਟਾਈਪ-ਸੀ ਪੋਰਟ ਜਿਹੇ ਫੀਚਰ ਦਿੱਤੇ ਗਏ ਹਨ।

Posted By: Ramanjit Kaur