ਜੇਐੱਨਐੱਨ, ਨਵੀਂ ਦਿੱਲੀ : ਮਾਈਕ੍ਰੋ ਬਲਾਕਿੰਗ ਸਾਈਟ Twitter ਯੂਜ਼ਰਜ਼ ਲਈ ਖੁਸ਼ਖਬਰੀ ਹੈ। ਦਰਅਸਲ Twitter ਨੇ ਵੈਰੀਫਿਕੇਸ਼ਨ ਪ੍ਰੋਗਰਾਮ ਨੂੰ ਦੁਬਾਰਾ ਲਾਂਚ ਕਰਨ ਦਾ ਐਲਾਨ ਕੀਤਾ ਹੈ। ਜੇ Twitter ਯੂਜ਼ਰਜ਼ ਆਪਣੇ ਅਕਾਊਂਟ ਲਈ ਬਲੂ ਟਿਕ ਮਾਰਕ ਹਾਸਲ ਕਰਨਾ ਚਾਹੁੰਦੇ ਹਨ ਤਾਂ ਹੁਣ ਪਹਿਲਾਂ ਦੇ ਮੁਕਾਬਲੇ ਆਸਾਨੀ ਨਾਲ ਬਲੂ ਟਿਕ ਹਾਸਲ ਕੀਤੀ ਜਾ ਸਕਦੀ ਹੈ। ਬਲੂ ਟਿਕ ਹਾਸਲ ਕਰਨ ਲਈ ਯੂਜ਼ਰਜ਼ ਨੂੰ ਖੁਦ ਹੀ ਵੈਰੀਫਿਕੇਸ਼ਨ ਲਈ ਰਿਕਵੈਸਟ ਪਾਉਣੀ ਪਵੇਗੀ। ਟੈਕਨਾਲੋਜੀ ਰਿਸਰਚ Jan Manchun Wong ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ Twitter ਅਗਲੇ ਹਫ਼ਤੇ ਤੋਂ ਵੈਰੀਫਿਕੇਸ਼ਨ ਫੀਚਰ ਨੂੰ ਦੁਬਾਰਾ ਤੋਂ ਸਾਰਿਆਂ ਲਈ ਲਾਂਚ ਕਰਨਾ ਹੈ। ਹਾਲਾਂਕਿ ਕੰਪਨੀ ਦੇ ਇਸ ਪਲਾਨ ਨੂੰ ਰੀਲਾਂਚ ਕਰਨ ’ਚ ਦੇਰੀ ਹੋ ਗਈ ਹੈ।

ਰਿਸਰਚ Jan manchun Wong ਨੇ ਖੁਲਾਸਾ ਕੀਤਾ ਹੈ ਆਖਿਰ Twitter ਦਾ ਵੈਰੀਫਿਕੇਸ਼ਨ ਪ੍ਰੋਸੈੱਸ ਕਿਵੇਂ ਕੰਮ ਕਰੇਗਾ। ਨਾਲ ਹੀ ਉਨ੍ਹਾਂ ਵੱਲੋ ਜਾਣਕਾਰੀ ਦਿੱਤੀ ਗਈ ਹੈ ਆਖੀਰ ਕਿਸ ਤਰ੍ਹਾਂ ਦੇ ਅਕਾਊਂਟ ਬਲੂ ਟਿਕ ਹਾਸਲ ਕਰਨ ਦੇ ਹਕਦਾਰ ਹੋਣਗੇ। Wong ਅਨੁਸਾਰ Twitter ਵੱਲੋ ਹੀ ਪੁੱਛਿਆ ਜਾਵੇਗਾ ਕਿ ਆਖੀਰ ਤੁਹਾਡਾ Twitter ਅਕਾਊਂਟ ਪਰਸਨਲ ਹੈ ਜਾਂ ਫਿਰ ਕੰਪਨੀ ਦਾ ਹੈ। ਨਾਲ ਹੀ ਕੀ ਤੁਸੀਂ ਐਕਟਿਵਿਸਟ, ਮਨੋਰੰਜਨ ਗਰੁੱਪ ’ਚ ਸ਼ਾਮਲ ਹਨ ਜਾਂ ਫਿਰ ਤੁਸੀਂ ਪੱਤਰਕਾਰ ਜਾਂ ਫਿਰ ਸਰਕਾਰੀ ਅਧਿਕਾਰੀ ਹਨ। ਤੁਹਾਡੇ ਦਾਅਵੇ ਨੂੰ ਸਹੀ ਮੰਨਿਆ ਜਾਵੇ। ਇਸ ਲਈ ਤੁਹਾਨੂੰ ਆਪਣੀ ਪ੍ਰੋਫੈਸ਼ਨਲ ਆਈਡੀ ਦੀ ਜਾਣਕਾਰੀ ਦੇਣੀ ਪਵੇਗੀ। ਇਸ ਤੋਂ ਬਾਅਦ ਤੁਹਾਡੀ ਜਾਣਕਾਰੀ ਨੂੰ ਵੈਰੀਫਾਈ ਕੀਤਾ ਜਾਵੇਗਾ। Google ਵੱਖ-ਵੱਖ ਪ੍ਰੋਫੈਸ਼ਨ ਤੋਂ ਆਉਣ ਵਾਲੇ ਲੋਕਾਂ ਨੂੰ ਵੱਖ-ਵੱਖ ਲੈਵਲ ਤਹਿਤ ਕੈਟੇਗਰਾਈਜ਼ ਜਾਂ ਕੰਟੈਂਟ ਰਾਈਟਰ ਨੂੰ ਵੱਖ ਲੈਵਲ ਦਿੱਤਾ ਜਾਵੇਗਾ। ਦਰਅਸਲ Twitter ਨੂੰ ਪਿਛਲੇ ਕੁਝ ਸਮੇਂ ’ਚ ਅਮਰੀਕਾ ’ਚ ਕਈ ਸਾਰੀਆਂ ਅਲੋਚਨਾਵਾਂ ਦਾ ਸਾਹਣਾ ਕਰਨਾ ਪਿਆ ਹੈ। ਇਸ ਤੋਂ ਬਾਅਦ ਕੰਪਨੀ ਨੇ ਨੇਵਾਤਾਂ ਦੇ ਅਕਾਊਂਟ ਲਈ ਇਕ ਵੱਖ ਲੈਵਲ ਨੂੰ ਲਾਂਚ ਕੀਤਾ ਹੈ।

ਇਹ ਹੈ Twitter ਵੈਰੀਫਿਕੇਸ਼ਨ ਦਾ ਪ੍ਰੋਸੈੱਸ

- ਟਵਿੱਟਰ ’ਤੇ ਤੁਹਾਡਾ ਨਾਂ ਆਪਣੀ ਅਸਲੀ ਨਾਂ ਜਾਂ ਫਿਰ ਉਸ ਨਾਲ ਮਿਲਦਾ-ਜੁਲਦਾ ਹੋਣਾ ਚਾਹੀਦਾ। ਇਹੀ ਨਿਯਮ ਕੰਪਨੀ ਦੇ ਮਾਮਲੇ ’ਚ ਵੀ ਲਾਗੂ ਹੁੰਦਾ ਹੈ।

- Twitter ’ਤੇ ਵੈਰੀਫਿਕੇਸ਼ਨ ਫੋਨ ਨੰਬਰ, ਕੰਫਰਮ ਈਮੇਲ ਆਈ, ਵਿਅਕਤੀ ਜਾਂ ਫਿਰ ਜਾਂ ਬ੍ਰਾਂਡ ਦੇ ਬਾਰੇ ’ਚ ਵਿਸਥਾਰ ਨਾਲ ਜਾਣਕਾਰੀ ਦਰਜ ਕਰਨੀ ਪਵੇਗੀ।

- ਕੰਪਨੀ ਬ੍ਰਾਂਡ ਜਾਂ ਅਕਾਊਂਟ ਯੂਜ਼ਰਜ਼ ਦਾ ਅਸਲੀ ਫੋਟੋ ਦੇਣੀ ਪਵੇਗੀ।

- ਅਕਾਊਂਟ ’ਚ ਜਨਮਦਿਨ ਦੀ ਜਾਣਕਾਰੀ ਦੇਣੀ ਪਵੇਗੀ।

- ਟਵਿੱਟਰ ਦੀ ਪ੍ਰਾਇਵੇਸੀ ਸੈਟਿੰਗ ’ਚ ਪਬਲਿਕ ਟਵੀਟਸ ਸੈਟ ਹੋਵੇਗਾ।

- verification.twitter.com ’ਤੇ ਦਿੱਤੇ ਗਏ ਸਟੈਪਸ ਨੂੰ ਇਕ ਤੋਂ ਬਾਅਦ ਇਕ ਪੂਰਾ ਕਰਦੇ ਜਾਓ।

- ਇਸ ਤੋਂ ਬਾਅਦ ਟਵਿੱਟਰ ਤੁਹਾਨੂੰ ਇਕ ਈਮੇਲ ਭੇਜ ਕੇ ਦੱਸੇਗਾ ਕਿ ਤੁਹਾਨੂੰ ਅਕਾਊਂਟ ਵੈਰੀਫਾਈ ਹੋਇਆ ਹੈ ਜਾਂ ਨਹੀਂ। ਜੇ ਤੁਹਾਡਾ ਅਕਾਊਂਟ ਵੈਰੀਫਾਈ ਨਹੀਂ ਹੁੰਦਾ ਤਾਂ 30 ਦਿਨ ਬਾਅਦ ਤੁਸੀਂ ਫਿਰ ਤੋਂ ਇਹੀ ਪ੍ਰਕਿਰਿਆ ਦੁਰਹਾਈ ਜਾਵੇਗੀ।

Posted By: Sarabjeet Kaur