ਟੈਕ ਡੈਸਕ, ਨਵੀਂ ਦਿੱਲੀ : ਈ ਕਾਮਰਸ ਵੈਬਸਾਈਟ ਫਲਿੱਪਕਾਰਟ ਨੇ ਗਣਤੰਤਰ ਦਿਵਸ ਦੇ ਮੌਕੇ ਨੂੰ ਧਿਆਨ ’ਚ ਰੱਖਦੇ ਹੋਏ ਆਪਣੇ ਯੂਜ਼ਰਜ਼ ਲਈ ‘Big Saving Days Sale’ ਦਾ ਐਲਾਨ ਕਰ ਦਿੱਤਾ ਹੈ। ਇਸ ਸੇਲ 20 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ 24 ਜਨਵਰੀ ਤਕ ਚੱਲੇਗੀ। ਇਸ ਦੌਰਾਨ ਯੂਜ਼ਰਜ਼ ਸਮਾਰਟਫੋਨ ਤੋਂ ਲੈ ਕੇ ਇਲੈਕਟ੍ਰਾਨਿਕਸ ਤਕ ਕਈ ਡਿਵਾਈਸ ਨੂੰ ਘੱਟ ਕੀਮਤ ਤੇ ਆਫਰਜ਼ ਦੇ ਨਾਲ ਖ਼ਰੀਦਣ ਦਾ ਮੌਕਾ ਮਿਲ ਰਿਹਾ ਹੈ।

Flipkart Big Saving Days Sale ’ਚ ਮਿਲਣ ਵਾਲੇ ਆਫਰ ਦੀ ਗੱਲ ਕਰੀਏ ਤਾਂ ਇਸ ਸੇਲ ’ਚ ਯੂਜ਼ਰਜ਼ ਨੂੰ 10 ਫ਼ੀਸਦੀ ਇੰਸਟੈਂਟ ਡਿਸਕਾਊਂਟ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਫੋਨ ਖ਼ਰੀਦਣ ’ਤੇ ਨੋ ਕੋਸਟ ਐੱਮਆਈ ਵਿਕੱਲਪ ਤੇ ਐਕਸਚੇਂਜ ਆਫਰ ਦਾ ਲਾਭ ਵੀ ਲਿਆ ਜਾ ਸਕਦਾ ਹੈ।

ਫਲਿੱਪਕਾਰਟ ’ਤੇ ਦਿੱਤੀ ਜਾਣਕਾਰੀ ਅਨੁਸਾਰ Flipkart Plus ਯੂਜ਼ਰਜ਼ ਲਈ ਇਹ ਸੇਲ ਇਕ ਦਿਨ ਪਹਿਲਾਂ ਭਾਵ 19 ਜਨਵਰੀ ਨੂੰ ਰਾਤ 12 ਵਜੇ ਸ਼ੁਰੂ ਹੋਵੇਗੀ। ਜੇਕਰ ਤੁਸੀਂ ਵੀ ਫਲਿੱਪਕਾਰਟ ਪਲੱਸ ਯੂਜ਼ਰਜ਼ ਹੋ ਤਾਂ ਇਕ ਦਿਨ ਪਹਿਲਾਂ ਸ਼ੁਰੂ ਹੋਣ ਵਾਲੀ ਇਸ ਸੇਲ ’ਚ ਹਿੱਸਾ ਲੈ ਸਕਦੇ ਹੋ। ਪਲੱਸ ਯੂਜ਼ਰਜ਼ ਦੇ ਕੋਲ ਫ੍ਰੀ ਐਂਡ ਫਾਸਟ ਡਿਲੀਵਰੀ ਦਾ ਵੀ ਲਾਭ ਲਿਆ ਜਾ ਸਕਦਾ ਹੈ।

Flipkart Big Saving Days Sale ’ਚ ਯੂਜ਼ਰ ਨੂੰ Apple iphone XR, Samsung galaxy F41, Moto G 5G ਤੇ Samsung S20+ ਜਿਹੇ ਸਮਾਰਟਫੋਨ ਨੂੰ ਘੱਟ ਕੀਮਤ ’ਚ ਖ਼ਰੀਦਣ ਦਾ ਮੌਕਾ ਮਿਲੇਗਾ। ਇਸ ’ਤੇ ਮਿਲਣ ਵਾਲੇ ਡਿਸਕਾਊਂਟ ਦਾ ਕੰਪਨੀ ਸੇਲ ਸ਼ੁਰੂ ਹੋਣ ਦੌਰਾਨ ਹੀ ਕਰੇਗੀ। ਇਲੈਕਟ੍ਰਾਨਿਕਸ ਤੇ ਐਕਸੈੱਸਰੀਜ ’ਤੇ 80 ਫ਼ੀਸਦੀ ਤਕ ਦਾ ਡਿਸਕਾਊਂਟ ਪ੍ਰਾਪਤ ਕੀਤਾ ਜਾ ਸਕਦਾ ਹੈ। ਉਥੇ ਹੀ ਟੀਵੀ ’ਤੇ 75 ਫ਼ੀਸਦੀ ਤਕ ਦਾ ਡਿਸਕਾਊਂਟ ਉਪਲੱਬਧ ਹੋਵੇਗਾ।

Posted By: Ramanjit Kaur