ਨਵੀਂ ਦਿੱਲੀ - ਸੈਮਸੰਗ ਦੀ ਐੱਫ-ਸੀਰੀਜ਼ ਦੇ ਨਵੇਂ ਸਮਾਰਟਫੋਨ ਗਲੈਕਸੀ ਐਫ-62 ਦੀ ਅੱਜ ਭਾਰਤ ’ਚ ਪਹਿਲੀ ਸੇਲ ਹੈ। ਇਹ ਸੇਲ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ’ਤੇ 12 ਵਜੇ ਤੋਂ ਸ਼ੁਰੂ ਹੋ ਗਈ ਹੈ। ਅਤੇ ਗਾਹਕਾਂ ਨੂੰ ਇਸ ’ਚ ਡਿਵਾਈਸ ਦੀ ਖ਼ਰੀਦਦਾਰੀ ਕਰਨ ’ਤੇ ਬੰਪਰ ਡਿਸਕਾਊਂਟ ਤੋਂ ਲੈ ਕੇ ਨੌ ਕੌਸਟ ਈਐੱਮਆਈ ਤਕ ਮਿਲੇਗੀ।

ਕੀਮਤ

ਸੈਮਸੰਗ ਗਲੈਕਸੀ ਐੱਫ 62 ਸਮਾਰਟਫੋਨ 6 ਜੀਬੀ ਰੈਮ+ 64 ਜੀਬੀ ਸਟੋਰੇਜ ਵੈਰੀਏਂਟ ਤੇ 8 ਜੀਬੀ ਰੈਮ+ 128 ਜੀਬੀ ਸਟੋਰੇਜ ਵੈਰੀਏਂਟ ’ਚ ਮਿਲੇਗਾ, ਜਿਨ੍ਹਾਂ ਦੀਆਂ ਕੀਮਤਾਂ ਕ੍ਰਮਵਾਰ 22,999 ਰੁਪਏ ਤੇ 25,999 ਰੁਪਏ ਹੈ। ਇਸ ਮੋਬਾਈਲ ਨੂੰ ਲੇਜ਼ਰ ਹਰੇ, ਨੀਲੇ ਤੇ ਗ੍ਰੇਅ ਰੰਗ ਦੀ ਆਪਸ਼ਨ ਨਾਲ ਖ਼ਰੀਦਿਆ ਜਾ ਸਕਦਾ ਹੈ।

ਮਿਲਣ ਵਾਲੇ ਆਫ਼ਰ

ਜੇ ਆਫ਼ਰਾਂ ਦੀ ਗੱਲ ਕਰੀਏ ਤਾਂ ਗਲੈਕਸੀ ਐੱਫ 62 ਸਮਾਰਟਫੋਨ ’ਤੇ ਆਈਸੀਆਈਸੀਆਈ ਬੈਂਕ ਵੱਲੋਂ 2500 ਰੁਪਏ ਦਾ ਕੈਸ਼ਬੈਕ ਮਿਲੇਗਾ। ਐਕਸਿਸ ਬੈਂਕ ਵੱਲੋਂ ਕ੍ਰੈਡਿਟ ਹੋਲਡਰਾਂ ਨੂੰ ਪੰਜ ਫ਼ੀਸਦੀ ਦਾ ਕੈਸ਼ਬੈਕ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਗਲੈਕਸੀ ਐੱਫ 62 ਨੂੰ 4,334 ਰੁਪਏ ਪ੍ਰਤੀ ਮਹੀਨਾ ਦੀ ਨੌ ਕੌਸਟ ਈਐੱਮਆਈ ’ਤੇ ਖ਼ਰੀਦਿਆ ਜਾ ਸਕਦਾ ਹੈ।

ਬੈਟਰੀ ਤੇ ਕੁਨੈਕਟੀਵਿਟੀ

ਇਸ ਸਮਾਰਟਫੋਨ ’ਚ 7000 ਐੱਮਏਐੱਚ ਦੀ ਬੈਟਰੀ ਮੌਜੂਦ ਹੈ, ਜੋ 25 ਡਬਲਿਊ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ 4G VoLTE , ਵਾਈ-ਫਾਈ, ਜੀਪੀਐੱਸ, ਬਲੂਟੱੁਥ ਤੇ ਯੂਐੱਸਬੀ ਟਾਈਪ-ਸੀ ਪੋਰਟ ਜਿਹੇ ਫੀਚਰਜ਼ ਦਿੱਤੇ ਗਏ ਹਨ। ਉਥੇ ਹੀ ਇਸ ਦਾ ਭਾਰ 218 ਗ੍ਰਾਮ ਹੈ।

Posted By: Harjinder Sodhi