ਨਵੀਂ ਦਿੱਲੀ : ਪਿਛਲੇ ਦਿਨੀਂ ਦੇਸ਼ ਦੀਆਂ ਸਾਰੀਆਂ ਟੈਲੀਕਾਮ ਕੰਪਨੀਆਂ ਨੇ ਯੂਜ਼ਰਜ਼ ਨੂੰ ਕਿਹਾ ਗਿਆ ਹੈ ਕਿ 1 ਦਸੰਬਰ ਤੋਂ ਮੋਬਾਈਲ ਸਰਵਿਸ ਦੀਆਂ ਦਰਾਂ ਵਧਣ ਵਾਲੀਆਂ ਹਨ। ਜ਼ਿਆਦਾਤਰ ਟੈਲੀਕਾਮ ਮਾਹਿਰਾਂ ਦੀ ਰਾਏ ਮੰਨੀਏ ਤਾਂ ਪਿਛਲੇ ਮਹੀਨੇ ਸੁਪਰੀਮ ਕੋਰਟ ਦੇ AGR 'ਤੇ ਆਏ ਫੈਸਲੇ ਦੇ ਬਾਅਦ ਟੈਲੀਕਾਮ ਕੰਪਨੀਆਂ 'ਤੇ ਕਰੀਬ 92,000 ਕਰੋੜ ਦਾ ਕਰਜ਼ ਹੈ, ਜਿਸ ਨਾਲ ਟੈਲੀਕਾਮ ਕੰਪਨੀਆਂ ਨੂੰ ਅਗਲੇ ਦੋ ਸਾਲਾਂ 'ਚ ਸਰਕਾਰ ਨੂੰ ਭੁਗਤਾਨ ਕਰਨਾ ਪਵੇਗਾ। ਤੁਸੀਂ ਹੁਣ ਇਹ ਸੋਚ ਰਹੇ ਹੋ ਕਿ ਇਨ੍ਹਾਂ ਸਾਰਾ ਕਰਜ਼ਾ ਹੋਣ ਦੇ ਬਾਅਦ ਵੀ ਟੈਲੀਕਾਮ ਕੰਪਨੀਆਂ ਯੂਜ਼ਰਜ਼ ਨੂੰ ਫ੍ਰੀ ਡਾਟਾ ਤੇ ਕਾਲਿੰਗ ਕਿਵੇਂ ਆਫ਼ਰ ਕਰ ਰਹੀਆਂ ਹਨ।

ਤੁਹਾਨੂੰ ਦੱਸ ਦਈਏ ਕਿ ਭਾਰਤ 'ਚ ਯੂਜ਼ਰਜ਼ ਨੂੰ ਸਭ ਤੋਂ ਘੱਟ ਦਰ 'ਤੇ ਡਾਟਾ ਸਰਵਿਸ ਮੁਹੱਇਆ ਕਰਵਾਈ ਜਾ ਰਹੀ ਹੈ। ਜੇਕਰ ਬਾਕੀ ਦੇਸ਼ਾਂ ਦੀ ਗੱਲ ਕਰੀਏ ਤਾਂ ਅਮਰੀਕਾ 'ਚ 1ਜੀਬੀ ਡਾਟਾ ਲਗਪਗ 866 'ਚ ਉਪਲਬਧ ਹੈ। ਜੇ ਗਲੋਬਲ ਐਵਰੇਜ ਕੱਢੀ ਜਾਵੇ ਤਾਂ ਇਹ ਯੂਜ਼ਰਜ਼ ਨੂੰ 1 ਜੀਬੀ ਡਾਟੇ ਲਈ ਲਗਪਗ 600 ਰੁਪਏ ਖ਼ਰਚ ਕਰਨੇ ਪੈਂਦੇ ਹਨ। ਭਾਰਤੀ ਯੂਜ਼ਰਜ਼ ਨੂੰ 1 ਜੀਬੀ ਡਾਟੇ ਲਈ ਲਗਪਗ 18 ਰੁਪਏ ਖ਼ਰਚ ਕਰਨੇ ਪੈਂਦੇ ਹਨ ਜੋ ਕਿ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਈ ਗੁਣਾਂ ਘੱਟ ਹੈ। ਜ਼ਿਆਦਾਤਰ ਭਾਰਤੀ ਯੂਜ਼ਰਜ਼ ਨੂੰ 1ਜੀਬੀ ਲਈ 7 ਰੁਪਏ ਖ਼ਰਚ ਕਰਨੇ ਪੈਂਦੇ ਹਨ।

ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਭਾਰਤ 'ਚ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਡਾਟੇ ਦੀਆਂ ਦਰਾਂ ਇਨ੍ਹੀਆਂ ਘੱਟ ਕਿਉਂ ਹੈ? ਇਸ ਦਾ ਸਭ ਤੋਂ ਵੱਡਾ ਕਾਰਨ 2016 'ਚ ਆਈ ਕੰਪਨੀ Reliance Jio ਹੈ। ਪਹਿਲਾਂ ਯੂਜ਼ਰਜ਼ ਨੂੰ 1ਜੀਬੀ ਡਾਟੇ ਲਈ 248 ਰੁਪਏ ਖ਼ਰਚਣੇ ਪੈਂਦੇ ਸੀ, ਜੋ Jio ਦੇ ਆਉਣ ਦੇ ਬਾਅਦ ਕਈ ਗੁਣਾਂ ਘੱਟ ਹੋ ਗਏ ਹਨ। TRAI ਰਿਪੋਰਟ ਦੀ ਮੰਨੀਏ ਤਾਂ Reliance Jio ਨੇ ਟ੍ਰਾਇਲ ਪੀਰੀਅਡ ਦੌਰਾਨ ਹੀ 100 ਮੀਲੀਅਨ ਯਾਨੀ 10 ਲੱਖ ਯੂਜ਼ਰਜ਼ ਜੁੜੇ ਸੀ। ਇਸ ਦੀ ਸਭ ਤੋਂ ਵੱਡੀ ਵਜ੍ਹਾ ਫ੍ਰੀ ਡਾਟਾ ਸਰਵਿਸ ਹੈ। Reliance Jio ਨੇ ਯੂਜ਼ਰਜ਼ ਨੂੰ ਫ੍ਰੀ ਡਾਟਾ ਤੇ ਕਾਲਿੰਗ ਦੀ ਇਸ ਤਰ੍ਹਾਂ ਦੀ ਲੱਤ ਲੱਗੀ ਹੈ ਕਿ ਹੋਰ ਟੈਲੀਕਾਮ ਕੰਪਨੀਆਂ ਨੂੰ ਬਜ਼ਾਰ 'ਚ ਬਣੇ ਰਹਿਣ ਲਈ ਆਪਣੇ ਡਾਟਾ ਤੇ ਕਾਲ ਦੀਆਂ ਦਰਾਂ ਘੱਟ ਕਰਨੀਆਂ ਪਈਆਂ।

ਭਾਰਤ 'ਚ ਟੈਲੀਕਾਮ ਪ੍ਰਾਇਜ਼ ਵਾਰ ਦੇ ਵਿਚਕਾਰ ਯੂਜ਼ਰਜ਼ ਨੂੰ ਤਾਂ ਫ਼ਾਇਦਾ ਹੋ ਰਿਹਾ ਹੈ, ਪਰ ਟੈਲੀਕਾਮ ਕੰਪਨੀਆਂ ਨੂੰ ਲਗਾਤਾਰ ਘਾਟਾ ਹੋ ਰਿਹਾ ਹੈ। ਕੰਪਨੀਆਂ ਆਪਣੇ ਇੰਫ੍ਰਾਸਟ੍ਰਕਚਰ ਨੂੰ ਵਧੀਆ ਨਹੀਂ ਕਰ ਪਾਈ, ਜਿਸ ਦੀ ਵਜ੍ਹਾ ਨਾਲ ਯੂਜ਼ਰਜ਼ ਨੂੰ ਸਲੋ ਇੰਟਰਨੈੱਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਲੋ ਇੰਟਰਨੈੱਟ ਦੇ ਇਲਾਵਾ ਪਿਛਲੇ ਕੁਝ ਸਾਲਾਂ 'ਚ ਸਭ ਤੋਂ ਵੱਡੀ ਸਮੱਸਿਆ ਜੋ ਸਾਹਮਣੇ ਆਈ ਹੈ, ਉਸ 'ਚ ਕਾਲ ਡ੍ਰਾਪ ਦੀ ਸਮੱਸਿਆ ਪ੍ਰਮੁੱਖ ਹੈ। ਟੈਲੀਕਾਮ ਕੰਪਨੀਆਂ ਮੋਬਾਈਲ ਟਾਵਰ ਤੇ ਇੰਫ੍ਰਾਸਟ੍ਰਕਚਰ ਨੂੰ ਵਧੀਆ ਬਣਾਉਣ ਲਈ ਹੀ ਆਪਣੀਆਂ ਕਾਲ ਦਰਾਂ ਤੇ ਡਾਟਾ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ।

Posted By: Sarabjeet Kaur