ਨਵੀਂ ਦਿੱਲੀ, ਜੇਐੱਨਐੱਨ : ਜਰਮਨ ਵਾਹਨ ਨਿਰਮਾਤਾ ਕੰਪਨੀ ਔਡੀ ਨੇ ਆਪਣੀ ਕਿਊ4 ਈ-ਟਰਾਨ ਤੇ ਕਿਊ4 ਈ- ਟਰਾਨ ਸਪੋਰਟਬੈਕ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਇਲੈਕਟ੍ਰਾਨਿਕ ਕਾਰਾਂ ਨੂੰ ਕੰਪਨੀ ਨੇ 2019 ਜਨੇਵਾ ਮੋਟਰ ਸ਼ੋਅ ’ਚ ਪੇਸ਼ ਕੀਤਾ ਸੀ। ਜੋ ਇਸ ਸਾਲ ਦੇ ਅਖ਼ੀਰ ਤਕ ਯੂਰਪੀ ਬਾਜ਼ਾਰਾਂ ’ਚ ਵਿਕਰੀ ਲਈ ਉਪਲਬਧ ਹੋਵੇਗੀ। ਫਿਲਹਾਲ ਜੋ ਪ੍ਰੋਡਕਸ਼ਨ ਮਾਡਲ ਪੇਸ਼ ਕੀਤੇ ਗਏ ਹਨ, ਉਹ ਕਾਫੀ ਹੱਦ ਤਕ ਕੰਸੈਪਟ ਨਾਲ ਮੇਲ ਖਾਂਦੇ ਹਨ।

ਕੰਪਨੀ ਨੇ ਔਡੀ ਕਿਊ4 ਈ-ਟਰਾਨ ਤੇ ਕਿਊ4 ਈ-ਟਰਾਨ ਸਪੋਰਟਬੈਕ ਨੂੰ ਤਿੰਨ ਵੇਰਿਅੰਟਸ ਕਿਊ4 35 ਈ-ਟਰਾਨ, ਕਿਊ4 40 ਈ-ਟਰਾਨ ਤੇ ਕਿਊ4 50 ਈ-ਟਰਾਨ ਕੁਆਟ੍ਰੋ ’ਚ ਪੇਸ਼ ਕੀਤਾ ਹੈ। ਜਿਨ੍ਹਾਂ ’ਚ ਐੰਟਰੀ ਲੈਵਲ ਕਿਊ4 35 ਈ-ਟਰਾਨ ’ਚ 52 ਕੇਡਬਲਿਯੂਐੱਚ ਬੈਟਰੀ ਪੈਕ ਦੀ ਵਰਤੋਂ ਕੀਤੀ ਗਈ ਹੈ, ਜੋ 310 ਐੱਨਐੱਮ ਟਾਰਕ ਦੇ ਨਾਲ 168 ਬੀਐੱਚਪੀ ਦੀ ਪਾਵਰ ਦਿੰਦੀ ਹੈ। ਜਦਕਿ ਕਿਊ4 40 ਈ-ਟਰਾਨ ’ਚ 77 ਕੇਡਬਲਿਯੂਐੱਚ ਬੈਟਰੀ ਪੈਕ ਦਿੱਤਾ ਗਿਆ ਹੈ, ਜੋ 310ਐੱਮਐੱਮ ਟਾਰਕ ਦੇ ਨਾਲ 201 ਬੀਪੀਐੱਚ ਦੀ ਪਾਵਰ ਦਿੰਦਾ ਹੈ। ਦੂਜੇ ਪਾਸੇ, ਕਿਊ4 50 ਈ-ਟਰਾਨ ਕੁਆਟ੍ਰੋ ’ਚ ਵੀ 77 ਕੇਡਬਲਿਯੂਐੱਚ ਦਾ ਬੈਟਰੀ ਪੈਕ ਹੈ ਜੋ 295 ਬੀਪੀਐੱਚ ਦੀ ਪਾਵਰ ਤੇ 460 ਐੱਨਐੱਮ ਟਾਰਕ ਜੇਨਰੇਟ ਕਰਦੀ ਹੈ।

ਡ੍ਰਾਈਵਿੰਗ ਰੇਂਜ ਦੀ ਗੱਲ ਕੀਤੀ ਜਾਵੇ ਤਾਂ ਔਡੀ ਨੇ ਸਪੱਸ਼ਟ ਕੀਤਾ ਹੈ ਕਿ ਇਸਦਾ ਬੇਸ ਵੇਰਿਅੰਟਸ ਕਿਊ4 35 ਈ-ਟਰਾਨ 341 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰਦਾ ਹੈ, ਜਦਕਿ ਕਿਊ4 40 ਈ-ਟਰਾਨ ਤੇ ਕਿਊ4 50 ਈ-ਟਰਾਨ ਕੁਆਟ੍ਰੋ 520 ਕਿਲੋਮੀਟਰ ਤੋਂ 497 ਕਿਲੋਮੀਟਰ ਤਕ ਦੀ ਡ੍ਰਾਈਵਿੰਗ ਰੇਂਜ ਪ੍ਰਦਾਨ ਕਰਦੇ ਹਨ। ਕਾਰ ਦੀ ਰੇਂਜ ਟਾਪਿੰਗ ਵੈਰਿਅੰਟ 0 ਤੋਂ 100 ਕੇਪੀਐੱਚ ਦੀ ਰਫ਼ਤਾਰ ਤੈਅ ਕਰਨ ’ਚ ਸਿਰਫ਼ 6.2 ਸੈਕੰਡ ਦਾ ਸਮਾਂ ਲੈਂਦਾ ਹੈ, ਇਸਦੇ ਨਾਲ ਹੀ ਇਸਦੀ ਟੌਪ ਰਫ਼ਤਾਰ 180 ਕੇਪੀਐੱਚ ਦੀ ਹੈ। ਇਸਦੇ ਨਾਲ ਹੀ ਕਿਊ4 ਈ-ਟਰਾਨ ਨੂੰ ਸਿਰਫ਼ 10 ਮਿੰਟ ’ਚ 130 ਕਿਲੋਮੀਟਰ ਲਈ ਆਸਾਨੀ ਨਾਲ ਚਾਰਜ ਕੀਤਾ ਜਾ ਸਕਦਾ ਹੈ।

ਔਡੀ ਕਿਊ4 ਈ-ਟਰਾਨ ਨੂੰ ਕੁਝ ਮਹੀਨਿਆਂ ’ਚ ਯੂਰਪ ’ਚ ਲਾਂਚ ਕੀਤਾ ਜਾਵੇਗਾ। ਫਿਲਹਾਲ ਜਰਮਨੀ ’ਚ ਇਸ ਕਾਰ ਦੀ ਕੀਮਤ ਕਰੀਬ 38 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। ਹਾਲਾਂਕਿ ਇਸਦੀ ਕੀਮਤ ’ਚ ਕਿਸੇ ਕਿਸਮ ਦਾ ਕੋਈ ਕਰ ਸ਼ਾਮਲ ਨਹੀਂ ਹੈ। ਇਸਦੇ ਨਾਲ ਹੀ ਭਾਰਤੀ ਲਾਂਚ ’ਤੇ ਅਜੇ ਕਿਸੇ ਤਰ੍ਹਾਂ ਦੀ ਕੰਪਨੀ ਵੱਲੋਂ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

Posted By: Ramanjit Kaur