ਨਵੀਂ ਦਿੱਲੀ : Vivo ਦੇ ਪਹਿਲੇ 5 ਹੋਲ ਡਿਸਪਲੇਅ ਵਾਲੇ ਸਮਾਰਟਫੋਨ Vivo Z1 Pro ਦੀ ਪਹਿਲੀ ਸੇਲ ਅੱਜ Flipkart 'ਤੇ Vivo Store ਦੀ ਸੇਲ ਲਗਾਈ ਗਈ ਹੈ। ਇਸ ਸਮਾਰਟਫੋਨ ਨੂੰ ਪਿਛਲੇ ਹਫ਼ਤੇ ਭਾਰਤ 'ਚ ਲਾਂਚ ਕੀਤਾ ਗਿਆ ਹੈ। ਇਹ ਚੀਨ 'ਚ ਲਾਂਚ ਹੋਏ ਸਮਾਰਟਫੋਨ Vivo Z5x ਦਾ ਇੰਡੀਅਨ ਵੇਰਿਅੰਟ ਹੈ। ਇਸ ਸਮਾਰਟਫੋਨ 'ਚ ਵੱਖਰੇ ਫੀਚਰ ਦਿੱਤੇ ਗਏ ਹਨ। ਇਸ ਸਮਾਰਟਫੋਨ ਨੂੰ ਤਿੰਨ ਸਟੋਰੇਜ ਵੇਰਿਅੰਟਸ 4GB+64GB, 6GB+64GB ਤੇ 6GB+128GB 'ਚ ਲਾਂਚ ਕੀਤਾ ਗਿਆ ਹੈ। ਇਸ ਨੂੰ ਤਿੰਨ ਰੰਗਾਂ 'ਚ ਦਿੱਤਾ ਗਿਆ ਹੈ ਜੋ ਕਿ ਨੀਲਾ, ਬਲੈਕ ਤੇ ਮਿਰਰ ਬਲੈਕ 'ਚ ਉਪਲਬਧ ਹਨ। ਇਸ ਨੂੰ Rs 14,990 ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ ਪਹਿਲੀ ਸੇਲ ਸਵੇਰੇ 12 ਵਜੇ ਲਗਾਈ ਗਈ ਹੈ। ਇਸ ਸਮਾਰਟਫੋਨ ਦੀ ਸੇਲ ਇਕ ਵਾਰ ਫਿਰ 8 ਵਜੇ ਲਗਾਈ ਜਾਵੇਗੀ।

Vivo Z1 Pro 'ਤੇ ਮਿਲਣ ਵਾਲੇ ਆਫਰਜ਼ ਦੀ ਗੱਲ ਕਰੀਏ ਤਾਂ Reliance Jio ਯੂਜ਼ਰ ਨੂੰ ਇਸ ਸਮਾਰਟਫੋਨ ਦੀ ਖ਼ਰੀਦ 'ਤੇ Rs 6,000 ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਦਾ ਲਾਭ ਚੁੱਕਣ ਲਈ ਯੂਜ਼ਰ ਨੂੰ ਘੱਟ ਤੋਂ ਘੱਟ Rs 299 ਦੇ ਪ੍ਰੀਪੇਡ ਪਲਾਨ ਦੇ ਨਾਲ ਆਪਣੇ ਨੰਬਰ ਨੂੰ ਰੀਚਾਰਜ ਕਰਨਾ ਪਵੇਗਾ। ਰੀਚਾਰਜ ਤੋਂ ਬਾਅਦ ਇਹ ਲਾਭ ਯੂਜ਼ਰ ਆਪਣੇ ਮਾਈ ਜੀਓ ਐਪ 'ਚ ਦੇਖ ਸਕਦੇ ਹਾਂ। ਯੂਜ਼ਰ ਆਪਣਾ Jio ਸਿਮ Vivo Z1 Pro 'ਚ ਇੰਸਰਟ ਕਰਕੇ ਇਸ ਦਾ ਲਾਭ ਲੈ ਸਕੇ ਹੋ।

Vivo Z1 Pro ਦੇ ਫੀਚਰ ਦੀ ਗੱਲ ਕਰੀਏ ਤਾਂ ਇਸ 'ਚ 6.53 ਇੰਚ ਦਾ ਫੁਲ ਐੱਚਡੀ ਪਲੱਸ ਡਿਸਪਲੇਅ ਦਿੱਤਾ ਗਿਆ ਹੈ। ਫੋਨ ਦੇ ਫਰੰਟ ਪੈਨਲ 'ਚ 5 ਹੋਲ ਡਿਸਪਲੇਅ ਦਿੱਤਾ ਗਿਆ ਹੈ ਜਿਸ 'ਚ 32 ਮੈਗਾਪਿਕਸਲ ਦਾ ਸੈਲਫੀ ਕੇਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ ਦਮਦਾਰ 5,000 ਐੱਮਐੱਚ ਦੀ ਬੈਟਰੀ ਦਿੱਤੀ ਗਈ ਹੈ।

Posted By: Sarabjeet Kaur