ਟੈਕ ਡੈਸਕ, ਨਵੀਂ ਦਿੱਲੀ : ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਦੇ ਬੀਤੇ ਸੋਮਵਾਰ ਦਿੱਤੇ ਇਕ ਬਿਆਨ ਨੇ ਭਾਰਤ ’ਚ PUBG ਜਿਹੇ ਗੇਮ ਦੀ ਵਾਪਸੀ ’ਤੇ ਵਿਰਾਮ ਲਗਾ ਦਿੱਤਾ ਹੈ। ਉਨ੍ਹਾਂ ਨੇ PUBG ਨੂੰ ਹਿੰਸਕ ਅਤੇ ਖ਼ਰਾਬ ਆਦਤ ਵਾਲਾ ਗੇਮ ਕਰਾਰ ਦਿੱਤਾ। ਨਾਲ ਹੀ PUBG ਜਿਹੇ ਮੇਡ ਇਨ ਇੰਡੀਆ ਗੇਮ ਨੂੰ ਡਿਵੈਲਪ ਕਰਨ ਦਾ ਪਲਾਨ ਪੇਸ਼ ਕੀਤਾ। ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਆਈਆਈਟੀ ਬੰਬੇ ਦੀ ਮਦਦ ਨਾਲ ਗੇਮਿੰਗ ਲਈ ਸੈਂਟਰ ਬਣਾਏਗੀ, ਉਥੇ ਗੇਮਿੰਗ, ਐਨੀਮੇਸ਼ਨ ਜਿਹੇ ਕੋਰਸ ਸ਼ੁਰੂ ਕੀਤੇ ਜਾਣਗੇ। ਇਸ ਗੇਮਿੰਗ ਕੋਰਸ ਨੂੰ ਇਸੀ ਸਾਲ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਭਾਰਤੀ ਕਲਚਰ ਨਾਲ ਜੁੜੇ ਗੇਮ ਬਣਾਉਣ ’ਚ ਮਦਦ ਮਿਲੇਗੀ।

ਭਾਰਤ ਬਣਾਏਗਾ ਗੇਮਿੰਗ ਸੈਂਟਰ

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਜਾਵਡੇਕਰ ਨੇ ਕਿਹਾ ਕਿ ਸਰਕਾਰ ਭਾਰਤ ’ਚ ਗੇਮਿੰਗ ਸੈਂਟਰ ਬਣਾਏਗੀ, ਜਿਸਨੂੰ ਜਲਦੀ ਹੀ ਲਾਗੂ ਕੀਤਾ ਜਾ ਸਕਦਾ ਹੈ, ਜਿਸ ਨਾਲ ਭਾਰਤੀ ਕਲਚਰ ਨੂੰ ਫਾਇਦਾ ਮਿਲੇਗਾ। ਪੀਐੱਮ ਮੋਦੀ ਵੱਲੋਂ ਮੇਡ ਇਨ ਇੰਡੀਆ ਮੋਬਾਈਲ ਗੇਮਿੰਗ ਐਪ ਨੂੰ ਪ੍ਰੋਮੋਟ ਕੀਤਾ ਜਾਂਦਾ ਹੈ। ਹਾਲਾਂਕਿ ਹਾਲੇ ਤਮਾਮ ਆਨਲਾਈਨ ਗੇਮ ਬੱਚਿਆਂ ਅਤੇ ਨੌਜਵਾਨਾਂ ’ਚ ਹਿੰਸਾ ਅਤੇ ਹੋਰ ਖ਼ਰਾਬ ਆਦਤਾਂ ਨੂੰ ਵਧਾ ਰਹੀਆਂ ਹਨ। ਇਹ ਦੇਸ਼ ਅਤੇ ਸਮਾਜ ਲਈ ਖ਼ਤਰਨਾਕ ਹੈ। ਇਸ ’ਤੇ ਰੋਕ ਲਗਾ ਕੇ ਦੇਸ਼ ਨੂੰ ਸਕਾਰਾਤਮਕ ਦਿਸ਼ਾ ’ਚ ਅੱਗੇ ਵਧਾਇਆ ਜਾ ਸਕਦਾ ਹੈ।

ਨਵੇਂ PUBG ਗੇਮ ਲਾਂਚਿੰਗ ਦੀ ਤਿਆਰੀ

ਦੱਸ ਦੇਈਏ ਕਿ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਕਰੀਬ 100 ਗੇਮਿੰਗ ਐਪ ’ਤੇ ਮਨਾਹੀ ਲਗਾਈ ਗਈ ਸੀ। ਇਸ ’ਚ PUBG Mobile ਗੇਮ ਵੀ ਸ਼ਾਮਿਲ ਸੀ। PUBG ਮੋਬਾਈਲ ’ਤੇ ਭਾਰਤ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸਤਾ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲੱਗਾ ਸੀ। PUBG Mobile ਵੱਲੋਂ ਖ਼ਾਸ ਭਾਰਤ ਲਈ ਮੋਬਾਈਲ ਗੇਮਿੰਗ ਐਪ ਲਿਆਉਣ ਦੀ ਤਿਆਰੀ ਹੋ ਰਹੀ ਹੈ।

Posted By: Ramanjit Kaur