ਆਨਲਾਈਨ ਡੈਸਕ : ਬਦਲਦੀ ਤੇ ਸਮਾਰਟ ਹੁੰਦੀ ਦੁਨੀਆ ਦੇ ਨਾਲ-ਨਾਲ ਹੁਣ ਬੱਚਿਆਂ ਦਾ ਆਨਲਾਈਨ ਗੇਮਿੰਗ ਵੱਲ ਰੁਝਾਨ ਵੱਧਦਾ ਜਾ ਰਿਹਾ ਹੈ ਪਰ ਆਨਲਾਈਨ ਗੇਮਿੰਗ ਦੀ ਇਹ ਲਤ ਹੁਣ ਕਿੰਨੀ ਖ਼ਤਰਨਾਕ ਹੁੰਦੀ ਜਾ ਰਹੀ ਹੈ, ਇਸ ਦਾ ਅੰਦਾਜ਼ਾ ਲਗਾ ਪਾਉਣਾ ਮੁਸ਼ਕਲ ਹੈ। ਕੋਰੋਨਾ ਮਹਾਮਾਰੀ ਦੇ ਇਸ ਦੌਰ ’ਚ ਹੁਣ ਆਨਲਾਈਨ ਪੜ੍ਹਾਈ ਤੇ ਵਰਕ ਫਰਾਮ ਹੋਮ ਦਾ ਚਲਨ ਕਾਫੀ ਵੱਧ ਗਿਆ ਹੈ। ਅਜਿਹੇ ’ਚ ਬੱਚਿਆਂ ਦੇ ਹੱਥ ਮਾਤਾ-ਪਿਤਾ ਦੇ ਗੈਜੇਟਸ ਲੱਗ ਜਾਣਾ ਬੇਹੱਦ ਆਸਾਨ ਹੈ।

ਬੱਚੇ ਮੋਬਾਈਲ ’ਤੇ ਜਾਂ ਵੀਡੀਓ ਗੇਮਜ਼ ਖੇਡਣ ’ਚ ਦਿਲਚਸਪੀ ਰੱਖਦੇ ਹਨ ਜਾਂ ਯੂਟਿਊਬ ਦੇਖਣ ਵਿਚ, ਅਜਿਹੇ ’ਚ ਤੁਹਾਨੂੰ ਦੱਸ ਦਈਏ ਕਿ ਗੇਮਿੰਗ ਬੱਚਿਆਂ ਤੇ ਮਾਤਾ-ਪਿਤਾ ਲਈ ਕਿਵੇਂ ਖ਼ਤਰਾ ਬਣ ਗਈ ਹੈ।

ਯੂਪੀ ਦੇ ਝਾਂਸੀ ’ਚ ਇਕ ਮਹਿਲਾ ਨੂੰ ਦੋ ਮਹੀਨੇ ’ਚ ਸੱਤ ਲੱਖ ਰੁਪਏ ਗੁਆਉਣੇ ਪਏ। ਇਹ ਰਕਮ ਉਨ੍ਹਾਂ ਦੇ ਖਾਤੇ ਤੋਂ ਕੱਟੀ ਗਈ। ਇਸ ਤੋਂ ਸਾਈਬਰ ਸੈੱਲ ਦੀ ਜਾਂਚ ’ਚ ਪਤਾ ਚੱਲਿਆ ਕਿ 12 ਸਾਲ ਦੇ ਬੱਚੇ ਨੇ ਗੇਮ ਅਪਡੇਟ ਕਰਨ ਦੇ ਚੱਕਰ ’ਚ ਗੇਮ ’ਚ ਇਸਤੇਮਾਲ ਹੋਣ ਵਾਲੇ ਹਥਿਆਰਾਂ ਨੂੰ ਖ਼ਰੀਦ ਲਿਆ।

ਇਕ ਹੋਰ ਕੇਸ ਯੂਪੀ ਦੇ ਲਲਿਤਪੁਰ ਕੋਤਵਾਲੀ ਖੇਤਰ ਵਾਸੀ ਇਕ ਠੇਕੇਦਾਰ ਦੇ ਬੇਟੇ ਨੂੰ ਆਨਲਾਈਨ ਗੇਮ ਦਾ ਇਕ ਅਜਿਹਾ ਚਸਕਾ ਲੱਗਿਆ ਕਿ ਉਸ ਨੇ ਸਟੇਜ ਪਾਰ ਕਰਦੇ-ਕਰਦੇ ਗੇਮ ’ਚ ਇਸਤੇਮਾਲ ਕੀਤੇ ਜਾਣ ਵਾਲੇ ਹਥਿਆਰ ਤੇ 5-ਜੀ ਮੋਬਾਈਲ ਖ਼ਰੀਦ ਲਏ। ਇਸ ਦੌਰਾਨ ਉਸ ਨੇ ਪਿਤਾ ਦੇ ਖਾਤੇ ਤੋਂ ਕਰੀਬ ਡੇਢ ਲੱਖ ਰੁਪਏ ਉਡਾ ਦਿੱਤੇ।

ਛੱਤੀਸਗੜ੍ਹ ਦੇ ਕੰਕੋਰ ’ਚ ਇਕ ਔਰਤ ਨੂੰ ਤਿੰਨ ਮਹੀਨੇ ’ਚ 3.22 ਲੱਖ ਰੁਪਏ ਗੁਆਉਣੇ ਪਏ। ਇਹ ਰਕਮ ਖਾਤੇ ’ਚੋਂ ਕੱਟੀ ਗਈ। ਐੱਫਆਈਆਰ ਦਰਜ ਹੋਣ ਤੋਂ ਬਾਅਦ ਜਾਂਚ ’ਚ ਪਤਾ ਚੱਲਿਆ ਕਿ ਬੱਚੇ ਨੇ ਗੇਮ ਦੇ ਲੈਵਲ ਨੂੰ ਅਪਗ੍ਰੇਡ ਕਰਨ ਦੇ ਚੱਕਰ ’ਚ ਪੈਸੇ ਗੁਆ ਦਿੱਤੇ।

ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ’ਚ ਆਨਲਾਈਨ ਗੇਮ ਖੇਡਣ ਦੇ ਚੱਕਰ ’ਚ 13 ਸਾਲ ਦੇ ਬੱਚੇ ਨੇ ਆਪਣੇ ਪਿਤਾ ਦੇ ਖਾਤੇ ’ਚੋਂ 7 ਲੱਖ ਰੁਪਏ ਉਡਾ ਦਿੱਤੇ। ਬੱਚੇ ਨੇ ਡੇਵਿਡ ਕਾਰਡ ਰਾਹੀਂ ਸ਼ੋਪਿੰਗ ਐਪ ਤੋਂ ਕੁਝ ਗਿਫਟ ਵਾਊਚਰ ਪਲੇਅ ਲਈ ਖ਼ਰੀਦੇ ਸੀ। ਇਸੇ ਤਰ੍ਹਾਂ ਉਸ ਨੇ ਤਿੰਨ-ਚਾਰ ਮਹੀਨਿਆਂ ’ਚ ਸੱਤ ਲੱਖ ਰੁਪਏ ਗਿਫਟ ਵਾਊਚਰ ਖ਼ਰੀਦ ਲਏ।

ਇਸ ਤੋਂ ਕਿਵੇਂ ਬਚੀਏ

- ਬੱਚਿਆਂ ਦੇ ਸਾਹਮਣੇ ਮੋਬਾਈਲ ਦਾ ਜ਼ਿਆਦਾ ਇਸਤੇਮਾਲ ਨਾ ਕਰੋ

- ਬੱਚਿਆਂ ਨੂੰ ਖਿਡੌਣੇ ਦੇਵੋ, ਇਸ ਨਾਲ ਉਨ੍ਹਾਂ ਫਿਜੀਕਲ ਸਟਰੈਂਥ ਵਧੇਗੀ ਤੇ ਮੋਬਾਈਲ ’ਚ ਗੇਮ ਖੇਡਣ ਦੀ ਆਦਤ ਨਹੀਂ ਪਵੇਗੀ

- ਬੱਚਿਆਂ ਨੂੰ ਇਕੱਲਾ ਨਾ ਛੱਡੋ, ਉਨ੍ਹਾਂ ਨੂੰ ਸਮਾਂ ਦੇਵੋ ਤੇ ਉਨ੍ਹਾਂ ਨਾਲ ਗੱਲ ਕਰਦੇ ਰਹੋ।

- ਬੱਚਿਆਂ ਦੀ ਦਿਲਚਪਸੀ ਜਾਣਨ ਦੀ ਕੋਸ਼ਿਸ਼ ਕਰੋ, ਫਿਰ ਉਸੇ ਹਿਸਾਬ ਨਾਲ ਉਨ੍ਹਾਂ ਨੂੰ ਚੀਜ਼ਾਂ ਉਪਲੱਬਧ ਕਰਵਾਓ।

ਬੱਚਿਆਂ ਨੂੰ ਕਿਤਾਬਾਂ ਪੜ੍ਹਨ ਤੇ ਆਊਟਡੋਰ ਖੇਡਣ ਲਈ ਉਤਸ਼ਾਹਿਤ ਕਰੋ।

- ਖਾਲੀ ਸਮੇਂ ’ਚ ਬੱਚਿਆਂ ਨੂੰ ਡਰਾਇੰਗ ਸਿਖਾਓ ਤੇ ਡਾਂਸ ਸਿਖਾਓ।

Posted By: Sunil Thapa