ਜੇਐੱਨਐੱਨ, ਨਵੀਂ ਦਿੱਲੀ : ਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ Tesla ਨੇ ਆਖ਼ਰਕਾਰ ਭਾਰਤ 'ਚ ਐਂਟਰੀ ਕਰ ਲੀ ਹੈ। ਇਕ ਰੈਗੂਲੇਟਰੀ ਫਾਈਲਿੰਗ ਅਨੁਸਾਰ, ਫਰਮ ਨੇ ਟੇਸਲਾ ਇੰਡੀਆ ਮੋਟਰਸ ਐਂਡ ਐਨਰਜੀ ਪ੍ਰਾਈਵੇਟ ਲਿਮਟਿਡ ਨੂੰ ਆਰਓਸੀ ਬੈਂਗਲੁਰੂ ਦੇ ਨਾਲ ਰਜਿਸਟਰਡ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੂੰ 1 ਲੱਖ ਰੁਪਏ ਦੀ ਚੁਕਤਾ ਪੂੰਜੀ ਦੇ ਨਾਲ ਇਕ ਗ਼ੈਰ-ਲੜੀਬੱਧ ਨਿੱਜੀ ਸੰਸਥਾ ਦੇ ਰੂਪ 'ਚ ਰਜਿਸਟਰਡ ਕੀਤਾ ਗਿਆ ਹੈ।

ਰਜਿਸਟਰਾਰ ਆਫ ਕੰਪਨੀਜ਼ (ਆਰਓਸੀ) ਫਾਇਲਿੰਗ ਅਨੁਸਾਰ ਵੈਭਵ ਤਨੇਜਾ, ਵੇਂਕਟਰੰਗਮ ਸ਼੍ਰੀਰਾਮ ਤੇ ਡੇਵਿਡ ਜੌਨ ਫੇਂਸਟੀਨ ਨੂੰ ਟੇਸਲਾ ਇੰਡੀਆ ਦੇ ਡਾਇਰੈਕਟਰ ਦੇ ਰੂਪ 'ਚ ਨਿਯੁਕਤ ਕੀਤਾ ਗਿਆ ਹੈ। ਪਿਛਲੇ ਮਹੀਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਟੇਸਲਾ 2021 'ਚ ਦੇਸ਼ ਆਪਣਾ ਸੰਚਾਲਨ ਸ਼ੁਰੂ ਕਰਨ ਲਈ ਤਿਾਰ ਹੈ ਤੇ ਮੰਗ ਦੇ ਆਧਾਰ 'ਤੇ ਇਕ ਮੈਨੂਫੈਕਚਰਿੰਗ ਯੂਨਿਟ ਸਥਾਪਿਤ ਕਰਨ 'ਤੇ ਵੀ ਵਿਚਾਰ ਕਰੇਗਾ। ਦੱਸ ਦੇਈਏ ਕਿ ਬੈਂਗਲੁਰੂ ਦੀ ਆਬਾਦੀ ਤਕਰੀਬਨ 1.27 ਕਰੋੜ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਗਜ ਭਾਰਤੀ ਆਟੋਮੋਬਾਈਲ ਕੰਪਨੀ ਟਾਟਾ ਮੋਟਰਸ ਨੇ ਭਾਰਤ 'ਚ ਕੰਪਨੀ ਨਾਲ ਜੁੜਨ ਤੋਂ ਇਨਕਾਰ ਕੀਤਾ। ਕੰਪਨੀ ਵੱਲੋਂ ਇਕ ਰੈਗੂਲੇਟਰੀ ਸਟੇਟਮੈਂਟ 'ਚ ਕਿਹਾ ਗਿਆ ਹੈ ਕਿ 'ਟਾਟਾ ਮੋਟਰਸ ਨੇ ਆਪਣੇ ਪੀਵੀ ਕਾਰੋਬਾਰ ਲਈ ਇਕ ਰਣਨੀਤੀ ਸਾਂਝੇਦਾਰ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ ਤੇ ਕੰਪਨੀ ਅਜਿਹੀ ਕਿਸੀ ਵੀ ਅਫ਼ਵਾਹ ਦਾ ਸਪੱਸ਼ਟ ਤੌਰ 'ਤੇ ਖੰਡਨ ਕਰਦੀ ਹੈ।'

Posted By: Seema Anand