ਜੇਐੱਨਐੱਨ, ਨਵੀਂ ਦਿੱਲੀ/ਏਐੱਨਆਈ : ਨਵੇਂ ਸਾਲ ਦੀ ਸ਼ੁਰੂਆਤ Whatsapp ਲਈ ਸ਼ਾਇਦ ਚੰਗੀ ਨਹੀਂ ਰਹੀ, ਕਿਉਂਕਿ ਇਸ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਕਾਰਨ ਯੂਜ਼ਰਜ਼ ਹੁਣ ਇਸ ਤੋਂ ਦੂਰ ਹੁੰਦੇ ਜਾ ਰਹੇ ਹਨ। ਇੱਥੇ ਤਕ ਕਿ ਕੰਪਨੀ ਨੇ ਹਾਲ ਹੀ 'ਚ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਸਫਾਈ ਵੀ ਦਿੱਤੀ ਸੀ ਤੇ ਇਹ ਵੀ ਸਪਸ਼ਟ ਕੀਤਾ ਕਿ ਯੂਜ਼ਰਜ਼ ਦੇ ਪ੍ਰਾਈਵੇਟ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਫਿਰ ਵੀ ਇਸ ਦੇ ਯੂਜ਼ਰਜ਼ ਦੀ ਗਿਣਤੀ 'ਚ ਗਿਰਾਵਟ ਦੇਖੀ ਜਾ ਰਹੀ ਹੈ। ਇਸ ਦੇ ਬਜਾਇ ਲੋਕਾਂ ਵਿਚਕਾਰ Signal ਐਪ ਆਪਣੀ ਥਾਂ ਬਣਾਉਣ ਲੱਗਾ ਹੈ। ਇੰਨਾ ਹੀ ਨਹੀਂ Telegram ਐਪ ਵੀ ਹੁਣ ਯੂਜ਼ਰਜ਼ ਵਿਚਕਾਰ ਲੋਕਪ੍ਰਿਅਤਾ ਹੁੰਦਾ ਜਾ ਰਿਹਾ ਹੈ ਤੇ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ 72 ਘੰਟਿਆਂ 'ਚ 2.5 ਕਰੋੜ ਨਵੇਂ ਯੂਜ਼ਰਜ਼ ਇਸ 'ਚ ਐੱਡ ਹੋਏ ਹਨ।

Telegram ਦੇ ਸੀਈਓ Pavel Durov ਨੇ ਜਾਣਕਾਰੀ ਸ਼ੇਅਰ ਕਰਦਿਆਂ ਦੱਸਿਆ ਕਿ Telegram ਨੇ 500 ਮਿਲਿਅਨ ਮਾਸਿਕ ਐਕਟਿਵ ਯੂਜ਼ਰਜ਼ ਦੀ ਗਿਣਤੀ ਨੂੰ ਪਾਰ ਕਰ ਦਿੱਤਾ ਹੈ। Whatsapp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਦੇਖਦਿਆਂ ਇਸ ਪਲੇਟਫਾਰਮ 'ਤੇ 72 ਘੰਟਿਆਂ ਦੇ ਅੰਦਰ ਦੁਨੀਆਭਰ ਤੋਂ 2.5 ਕਰੋੜ ਨਵੇਂ ਯੂਜ਼ਰਜ਼ ਐਡ ਹੋਏ ਹਨ। ਇਸ 'ਚ ਏਸ਼ੀਆ ਤੋਂ 38 ਫੀਸਦੀ, ਲੈਟਿਨ ਅਮਰੀਕਾ ਤੋਂ 21 ਫੀਸਦੀ ਤੇ ਮੱਧ ਪੂਰਵ ਤੇ ਉੱਤਰੀ ਅਫਰੀਕਾ ਤੋਂ 8 ਫੀਸਦੀ ਯੂਜ਼ਰਜ਼ ਸ਼ਾਮਲ ਹਨ।

Durov ਨੇ ਇਕ ਬਲਾਗ ਪੋਸਟ 'ਚ ਕਿਹਾ, 'ਇਹ ਪਿਛਲੇ ਸਾਲ ਦੀ ਤੁਲਨਾ 'ਚ ਇਕ ਮਹੱਤਵਪੂਰਨ ਵਾਧਾ ਹੈ, ਜਦੋਂ ਹਰ ਦਿਨ 1.5 ਮਿਲਿਅਨ ਨਵੇਂ ਯੂਜ਼ਰਜ਼ ਨੇ ਸਾਈਨ ਅਪ ਕੀਤਾ ਸੀ। ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਪ੍ਰੋਟੈਕਟ ਕਰਨ ਦੇ ਸਾਡੇ 7 ਸਾਲ ਦੇ ਇਤਿਹਾਸ ਦੌਰਾਨ ਡਾਊਨਲੋਡ 'ਚ ਪਹਿਲੀ ਵਾਰ ਇੰਨਾ ਉਛਾਲ ਦੇਖਿਆ ਗਿਆ ਹੈ। ਲੋਕ ਹੁਣ ਫ੍ਰੀ ਸਰਵਿਸ ਲਈ ਆਪਣਾ ਪ੍ਰਾਈਵੇਸੀ ਦਾ ਲੈਣ-ਦੇਣ ਨਹੀਂ ਕਰਨਾ ਚਾਹੁੰਦੇ। ਨਾ ਹੀ ਉਹ ਤਕਨੀਕੀ ਇਕਅਧਿਕਾਰੀਆਂ ਵੱਲੋਂ ਬੰਧਕ ਰਹਿਣਾ ਚਾਹੁੰਦੇ ਹਨ।'

Posted By: Amita Verma