ਨਵੀਂ ਦਿੱਲੀ, ਟੈੱਕ ਡੈਸਕ : Telecom Reforms 2021 : ਦੂਰ ਸੰਚਾਰ ਵਿਭਾਗ (DoT) ਨੇ ਮੰਗਲਵਾਰ ਨੂੰ ਨਵੇਂ ਆਨਲਾਈਨ ਮੋਬਾਈਲ ਕੁਨੈਕਸ਼ਨ ਲਈ ਇਕ ਨਵਾਂ ਆਦੇਸ਼ ਜਾਰੀ ਕੀਤਾ ਹੈ ਜਿਸ ਨਾਲ ਗਾਹਕ ਘਰ ਬੈਠੇ ਨਵਾਂ ਮੋਬਾਈਲ ਸਿਮ ਮੰਗਵਾ ਸਕਣਗੇ। ਇਸ ਦੇ ਲਈ ਗਾਹਕਾਂ ਨੂੰ ਆਧਾਰ ਜਾਂ ਡਿਜੀਲਾਕਰ ਦੇ ਦਸਤਾਵੇਜ਼ਾਂ ਨਾਲ ਵੈਰੀਫਾਈ ਕਰਨਾ ਪਵੇਗਾ। DoT ਵੱਲੋਂ ਇਹ ਹੁਕਮ ਕੇਂਦਰੀ ਕੈਬਨਿਟ ਦੇ 5ਸਤੰਬਰ ਦੇ ਫ਼ੈਸਲੇ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਨਵੇਂ ਹੁਕਮ ਤੋਂ ਬਾਅਦ ਗਾਹਕ ਸਿਰਫ਼ 1 ਰੁਪਿਆ ਦੇ ਕੇ 1 UIDAI ਦੀ ਆਧਾਰ ਬੇਸਡ e-KYC ਸਰਵਿਸ ਤੋਂ ਅਥੈਂਟੀਕੇਟ ਕਰ ਕੇ ਨਵਾਂ ਸਿ ਘਰ ਬੈਠੇ ਮੰਗਵਾ ਸਕਣਗੇ। ਸਰਕਾਰ ਵੱਲੋਂ ਪਹਿਲਾਂ ਹੀ ਇੰਡੀਅਨ ਟੈਲੀਗ੍ਰਾਮ ਐਕਟ 1885 ਨੂੰ ਜੁਲਾਈ 2019 'ਚ ਸੋਧ ਕਰ ਦਿੱਤਾ ਗਿਆ ਸੀ ਜਿਸ ਨਾਲ ਨਵੇਂ ਮੋਬਾਈਲ ਕਨੈਕਸ਼ਨ ਨੂੰ e-KYC ਜ਼ਰੀਏ ਜਾਰੀ ਕੀਤਾ ਜਾ ਸਕੇ। DoT ਨੇ ਨਵੇਂ ਮੋਬਾਈਲ ਕੁਨੈਕਸ਼ਨ ਲਈ ਆਧਾਰ ਬੇਸਡ e-KYC ਪ੍ਰੋਸੈੱਸ ਨੂੰ ਸ਼ੁਰੂ ਕੀਤਾ ਗਿਆ ਹੈ ਜਦਕਿ ਪ੍ਰੀ-ਪੇਡ ਤੋਂ ਪੋਸਟਪੇਡ ਤੇ ਪੋਸਟਪੇਡ ਤੋਂ ਪ੍ਰੀ-ਪੇਡ ਲਈ ਵਨ-ਟਾਈਮ ਪਾਸਵਰਡ (OTP) ਬੇਸਡ ਪ੍ਰੋਸੈੱਸ ਦਾ ਐਲਾਨ ਕੀਤਾ ਹੈ।

ਸੈਲਫ KYC ਪ੍ਰੋਸੈੱਸ

 • ਕਸਟਮਰ ਨੂੰ ਸਰਵਿਸ ਪ੍ਰੋਵਾਈਡਰ ਦੇ ਐਪ, ਪੋਰਟਲ ਜਾਂ ਫਿਰ ਵੈੱਬਸਾਈਟ 'ਤੇ ਫੈਮਿਲੀ ਜਾਂ ਕਿਸੇ ਦੋਸਤ ਦੇ ਨੰਬਰ ਤੋਂ ਰਜਿਸਟਰ ਕਰਨਾ ਪਵੇਗਾ।
 • ਇਸ ਤੋਂ ਬਾਅਦ ਓਟੀਪੀ ਜ਼ਰੀਏ ਰਜਿਸਟ੍ਰੇਸ਼ਨ ਦੀ ਪੁਸ਼ਟੀ ਹੋਵੇਗੀ।
 • ਇਸ ਦੇ ਲਈ ਇਲੈਕਟ੍ਰਾਨਿਕ ਵੈਰੀਫਾਈਡ ਦਸਤਾਵੇਜ਼ ਦੀ ਲੋੜ ਪਵੇਗੀ, ਜਿਸ ਨੂੰ ਡਿਜੀਲਾਕਰ ਤੇ ਆਧਾ ਦਾ ਇਸਤੇਮਾਲ ਕਰ ਕੇ ਵੈਰੀਫਾਈ ਕੀਤਾ ਜਾ ਸਕੇਗਾ।
 • ਡਿਜੀਲਾਕਰ ਦੀ ਸਾਰੀ ਡਿਟੇਲ ਨੂੰ ਆਟੋਮੈਟਿਕਲੀ ਅਸੈੱਸ ਕੀਤਾ ਜਾ ਸਕੇਗਾ।
 • ਕਸਟਮਰ ਨੂੰ ਇਕ ਸਾਫ਼ ਫੋਟੋ ਤੇ ਵੀਡੀਓ ਅਪਲੋਡ ਕਰਨੀ ਪਵੇਗੀ।
 • ਆਊਟ ਸਟੇਸ਼ਨ ਕਸਟਮ ਨੂੰ ਲੋਕਲ ਰਿਸ਼ਤੇਦਾਰ ਦੀ ਡਿਟੇਲ ਤੇ ਮੋਬਾਈਲ ਨੰਬਰ ਦੇਣਾ ਹੈ ਜਿਸ ਦੇ ਨੰਬਰ 'ਤੇ ਓਟੀਪੀ ਭੇਜ ਕੇ ਕਨਫਰਮ ਕੀਤਾ ਜਾਵੇਗਾ। ਇਸ ਤੋਂ ਬਾਅਦ ਤੁਹਾਡੇ ਲੋਕਲ ਐਡਰੈੱਸ 'ਤੇ ਸਿਮ ਕਾਰਡ ਡਲਿਵਰ ਹੋ ਜਾਵੇਗਾ।

ਪ੍ਰੀ-ਪੇਡ ਤੋਂ ਪੋਸਟਪੇਡ

 • ਜੇਕਰ ਤੁਸੀਂ ਪ੍ਰੀ-ਪੇਡ ਤੋਂ ਪੋਸਟਪੇਡ ਤੇ ਪੋਸਟਪੇਡ ਤੋਂ ਪ੍ਰੀਪੇਡ 'ਚ ਸਿਮ ਕਰਵਰਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਮੋਬਾਈਲ ਨੰਬਰ ਤੋਂ ਇਕ ਰਿਕਵੈਸਟ SMS, IVRS, ਵੈੱਬਸਾਈਟ ਤੇ ਆਥਰਾਈਜ਼ਡ ਐਪ ਤੋਂ ਭੇਜਣੀ ਪਵੇਗੀ।
 • ਇਸ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ 'ਤੇ ਇਕ ਯੂਨੀਕ ਟ੍ਰਾਂਜ਼ੈਕਸ਼ਨ ਆਈਡੀ ਤੇ ਓਟੀਪੀ ਮੈਸੇਜ ਆਵੇਗਾ। ਇਸ ਤੋਂ ਬਾਅਦ ਪ੍ਰੀ-ਪੇਡ ਤੋਂ ਪੋਸਟਪੇਡ 'ਚ ਕਨਵਰਟ ਦਾ ਕਨਫਰਮ ਮੈਸੇਜ ਆਵੇਗਾ। ਕਸਟਮਰ ਦੇ ਇਸ ਤੋਂ ਬਾਅਦ e-KyC ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਪਵੇਗਾ।
 • ਕਸਟਮਰ 90 ਦਿਨਾਂ ਬਾਅਦ ਹੀ ਪ੍ਰੀ-ਪੇਡ ਤੋਂ ਪੋਸਟਪੇਡ ਤੇ ਪੋਸਟਪੇਡ ਤੋਂ ਪ੍ਰੀ-ਪੇਡ 'ਚ ਸਿਮ ਕਨਵਰਟ ਕਰਨ ਸਕਣਗੇ।
 • ਕਸਟਮਰ ਨੂੰ ਪ੍ਰੀ-ਪੇਡ ਤੋਂ ਪੋਸਟਪੇਡ 'ਚ ਸਿਮ ਕਨਵਰਟ ਕਰਨ ਲਈ ਸਿਮ ਬਦਲਣ ਦੀ ਜ਼ਰੂਰਤ ਨਹੀਂ ਪਵੇਗੀ।
 • ਇਹ ਸਰਵਿਸ ਜੰਮੂ ਕਸ਼ਮੀਰ ਤੇ LSA ਰੀਜਨ ਲਈ ਉਪਲਬਧ ਨਹੀਂ ਹੋਵੇਗੀ।

e-KYC ਪ੍ਰੋਸੈੱਸ

 • ਜੇਕਰ ਤੁਸੀਂ ਖ਼ੁਦ e-KYC ਦੀ ਪ੍ਰਕਿਰਿਆ ਨਹੀਂ ਪੂਰੀ ਕਰ ਪਾ ਰਹੇ ਹਨ ਤਾਂ ਡੀਲਰ ਜਾਂ ਏਜੰਟ ਤੁਹਾਡੇ ਘਰ 'ਚ ਵਿਜ਼ਿਟ ਕਰੇਗਾ। ਇਸ ਤੋਂ ਬਾਅਦ ਘਰ ਬੈਠੇ e-KYC ਦੀ ਪ੍ਰਕਿਰਿਆ ਪੂਰੀ ਕਰੇਗਾ।
 • ਕਸਟਮਰ ਨੂੰ ਇਸ ਦੇ ਲਈ ਕੋਈ ਦਸਤਾਵੇਜ਼ ਸਬਮਿਟ ਕਰਨ ਦੀ ਜ਼ਰੂਰਤ ਨਹੀਂ ਪਵੇਗੀ, ਡਿਜੀਟਲ ਸਾਰਾ ਕੰਮ ਹੋ ਜਾਵੇਗਾ।
 • ਡੀਲਰ ਜਾਂ ਏਜੰਟ ਤੁਹਾਡੀ ਲਾਈਵ ਫੋਟੋ ਨੂੰ ਦਿਨ ਅਤੇ ਟਾਈਮ ਦੇ ਹਿਸਾਬ ਨਾਲ ਕਲਿੱਕ ਕਰੇਗਾ। ਨਾਲ ਹੀ ਡਿਜੀਟਲ ਹਾਸਲ ਕਰੇਗਾ।

Posted By: Seema Anand