ਨਵੀਂ ਦਿੱਲੀ : ਟੈਲੀਕਾਮ ਆਪ੍ਰੇਟਰਜ਼ ਇਸ ਵਿੱਤੀ ਵਰ੍ਹੇ ਦੇ ਅੰਤ ਤਕ ਦਿਹਾਤੀ ਇਲਾਕਿਆਂ 'ਚ 57,500 ਤੋਂ ਜ਼ਿਆਦਾ ਮੋਬਾਈਲ ਟਾਵਰ ਇੰਸਟਾਲ ਕਰਨਗੇ। ਇਹ ਜਾਣਕਾਰੀ ਟੈਲੀਕਾਮ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸੰਸਦ ਵਿਚ ਦਿੱਤੀ ਹੈ। ਟੈਲੀਕਾਮ ਮੰਤਰੀ ਲੋਕ ਸਭਾ 'ਚ ਇਕ ਸਵਾਲ ਦੇ ਜਵਾਬ 'ਚ ਲਿਖਤੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚਾਲੂ ਵਿੱਤ ਵਰ੍ਹੇ 2019-20 'ਚ ਟੈਲੀਕਾਮ ਸਰਵਿਸ ਪ੍ਰੋਵਾਈਡਰ ਕੰਪਨੀਆਂ ਪੇਂਡੂ ਖੇਤਰਾਂ ਦੀ ਨੈੱਟਵਰਕ ਕੁਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ 5,559 ਮੋਬਾਈਲ ਟਾਵਰ ਲਗਾਉਣਗੀਆਂ।

ਇਹ ਵੀ ਪੜ੍ਹੋ : ਦੁਨੀਆ ਦਾ ਪਹਿਲਾ 5 ਕੈਮਰਿਆਂ ਵਾਲਾ Nokia 9 Pure View ਭਾਰਤ 'ਚ ਹੋਇਆ ਲਾਂਚ, ਜਾਣੋ ਕੀਮਤ ਤੇ ਫੀਚਰ

ਇਕ ਹੋਰ ਸਵਾਲ ਦੇ ਜਵਾਬ 'ਚ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ 2018 ਦੇ ਉਪਲਬਧ ਡਾਟਾ ਮੁਤਾਬਿਕ, ਇਸ ਵੇਲੇ ਦੇਸ਼ ਦੇ 5.54 ਲੱਖ ਪਿੰਡਾਂ 'ਚ ਮੋਬਾਈਲ ਸਰਵਿਸ ਉਪਲਬਧ ਹੈ ਜਦਕਿ 43,088 ਪਿੰਡਾਂ 'ਚ ਮੋਬਾਈਲ ਦੀ ਪਹੁੰਚ ਨਹੀਂ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਪਿੰਡਾਂ 'ਚ ਨੈੱਟਵਰਕ ਉਪਲਬਧ ਨਹੀਂ ਹੈ ਉਨ੍ਹਾਂ ਵਿਚ ਫੇਜ਼ ਨੈੱਟਵਰਕ ਪ੍ਰੋਵਾਈਡ ਕਰਵਾਇਆ ਜਾਵੇਗਾ। ਰਵੀਸ਼ੰਕਰ ਪ੍ਰਸਾਦ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਪਿੰਡਾਂ 'ਚ ਹੁਣ ਤਕ ਮੋਬਾਈਲ ਨੈੱਟਵਰਕ ਨਹੀਂ ਪਹੁੰਚਿਆ ਹੈ, ਉਹ ਪਿੰਡ ਜਾਂ ਦੂਰ-ਦੁਰਾਡੇ ਸਥਿਤ ਹਨ ਜਾਂ ਫਿਰ ਉੱਥੋਂ ਦੀ ਜਨਸੰਖਿਆ ਕਾਫ਼ੀ ਘਟ ਹੈ ਜਿਸ ਕਾਰਨ ਮੋਬਾਈਲ ਨੈੱਟਵਰਕ ਨੂੰ ਕਮਰਸ਼ਿਅਲੀ ਆਪਰੇਟ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਇਨ੍ਹਾਂ ਪਿੰਡਾਂ 'ਚ ਵੀ ਮੋਬਾਈਲ ਕਵਰੇਜ ਨੂੰ ਫੇਜ਼ ਵਾਈਜ਼ ਬਹਾਲ ਕੀਤਾ ਜਾਵੇਗਾ।

ਰਵੀਸ਼ੰਕਰ ਪ੍ਰਸਾਦ ਨੇ ਭਾਰਤ ਨੈੱਟ ਬ੍ਰਾਡਬੈਂਡ ਸੇਵਾ ਬਾਰੇ ਦੱਸਦਿਆਂ ਕਿਹਾ ਕਿ ਇਸ ਸੇਵਾ ਨੂੰ ਦੇਸ਼ ਦੇ 2.5 ਲੱਖ ਗ੍ਰਾਮ ਪੰਚਾਇਤ 'ਚ ਬਹਾਲ ਕੀਤਾ ਜਾਣਾ ਹੈ। ਹੁਣ ਤਕ ਦੇਸ਼ ਭਰ 'ਚ 3,37,515 ਕਿਲੋਮੀਟਰ ਆਪਟੀਕਲ ਆਇਬਰ ਕੇਬਲ ਵਿਛਾਈ ਜਾ ਚੁੱਕੀ ਹੈ, ਜਿਸ ਕਾਰਨ ਦੇਸ਼ ਦੇ 1,28,870 ਗ੍ਰਾਮ ਪੰਚਾਇਤਾ ਨੂੰ ਆਪਟੀਕਲ ਫਾਈਬਰ ਕੇਬਲ ਜ਼ਰੀਏ ਕੁਨੈਕਟ ਕੀਤਾ ਜਾ ਚੁੱਕਾ ਹੈ। ਇਨ੍ਹਾਂ ਗ੍ਰਾਮ ਪੰਚਾਇਤਾਂ 'ਚੋਂ ਕੁੱਲ 1,20,341 ਗ੍ਰਾਮ ਪੰਚਾਇਤਾਂ ਨੂੰ ਸਰਵਿਸ ਰੈੱਡੀ ਬਣਾਇਆ ਜਾ ਚੁੱਕਾ ਹੈ।

Posted By: Seema Anand