ਨਵੀਂ ਦਿੱਲੀ, ਟੈਕ ਡੈਸਕ : ਟੈਕਨੋ ਸਪਾਰਕ 7 ਨੂੰ ਲੈ ਕੇ ਪਿਛਲੇ ਦਿਨੀਂ ਸਾਹਮਣੇ ਆਈ ਰਿਪੋਰਟ ’ਚ ਖ਼ੁਲਾਸਾ ਕੀਤਾ ਗਿਆ ਕਿ ਇਹ ਸਮਾਰਟਫ਼ੋਨ ਅਗਲੇ ਹਫ਼ਤੇ ਭਾਰਤੀ ਬਾਜ਼ਾਰ ’ਚ ਦਸਤਕ ਦੇਣ ਵਾਲਾ ਹੈ। ਇਸਦੇ ਨਾਲ ਹੀ ਹੁਣ ਕੰਪਨੀ ਨੇ ਅਧਿਕਾਰਕ ਤੌਰ ’ਤੇ ਸਪੱਸ਼ਟ ਕਰ ਦਿੱਤਾ ਹੈ ਕਿ ਅਪਕਮਿੰਗ ਸਮਾਰਟਫ਼ੋਨ ਟੈਕਨੋ ਸਪਾਰਕ 7 ਭਾਰਤ ਵਿਚ 9 ਅਪ੍ਰੈਲ ਨੂੰ ਲਾਂਚ ਕੀਤਾ ਜਾਵੇਗਾ। ਇਸਦੇ ਨਾਲ ਹੀ ਕੰਪਨੀ ਨੇ ਫ਼ੋਨ ਦੀ ਫ਼ੋਟੋ ਵੀ ਸਾਂਝੀ ਕੀਤੀ ਹੈ ਜਿਸ ਵਿਚ ਫ਼ੋਨ ਦੇ ਕਲਰ ਵੇਰੀਅੰਟ ਤੇ ਕੈਮਰਾ ਡਿਜ਼ਾਇਨ ਨੂੰ ਸਪੱਸ਼ਟ ਤੌਰ ’ਤੇ ਦੇਖਿਆ ਜਾ ਸਕਦਾ ਹੈ। ਹੁਣ ਤਕ ਸਾਹਮਣੇ ਆਈ ਲੀਕਸ ਦੇ ਅਨੁਸਾਰ ਕੰਪਨੀ ਟੈਕਨੋ ਸਪਾਰਕ 7 ਨੂੰ ਭਾਰਤ ਵਿਚ 10,000 ਰੁਪਏ ਦੀ ਕੀਮਤ ਦੇ ਕਰੀਬ ਲਾਂਚ ਕਰ ਸਕਦੀ ਹੈ ਤੇ ਇਸ ਕੀਮਤ ’ਚ ਇਹ ਫ਼ੋਨ ਕਈ ਸ਼ਾਨਦਾਰ ਕੈਮਰਾ ਫੀਚਰ ਨਾਲ ਲੈੱਸ ਹੋਵੇਗਾ।


ਟੈਕਨੋ ਸਪਾਰਕ 7 ਦੀ ਲਾਂਚਿੰਗ

ਟੈਕਨੋ ਸਪਾਰਕ 7 ਦੀ ਲਾਂਚਿੰਗ ਨੂੰ ਲੈ ਕੇ ਕੰਪਨੀ ਨੇ ਆਪਣੇ ਅਧਿਕਾਰਕ ਟਵਿੱਟਰ ਆਕਉਂਟ ’ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਖ਼ੁਲਾਸਾ ਕੀਤਾ ਗਿਆ ਹੈ ਕਿ ਇਹ ਸਮਾਰਟਫ਼ੋਨ ਭਾਰਤ ’ਚ 9 ਅਪ੍ਰੈਲ ਨੂੰ ਲਾਂਚ ਕੀਤਾ ਜਾਵੇਗਾ। ਇਸਦੇ ਇਲਾਵਾ ਈ-ਕਾਮਰਸ ਸਾਈਟ ਐਮਾਜ਼ਨ ਇੰਡੀਆ ’ਤੇ ਵੀ ਟੈਕਨੋ ਸਪਾਰਕ 7 ਨੂੰ ਲੈ ਕੇ ਇਕ ਮਾਈਕ੍ਰੋ ਸਾਈਟ ਜਾਰੀ ਕੀਤੀ ਗਈ ਹੈ। ਜਿਸ ਵਿਚ ਫ਼ੋਨ ਲਾਂਚ ਦੀ ਮਿਤੀ ਦੇ ਨਾਲ ਹੀ ਕੁਝ ਫੀਚਰਸ ਦਾ ਵੀ ਖ਼ੁਲਾਸਾ ਕੀਤਾ ਗਿਆ ਹੈ। ਇਸ ਨਾਲ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਇਹ ਟੈਕਨੋ ਸਪਾਰਕ 7 ਭਾਰਤ ’ਚ ਐਕਸਕਿਊਜ਼ਿਵਲੀ ਐਮਾਜ਼ਨ ਇੰਡੀਆ ’ਤੇ ਉਪਲਬਧ ਹੋਵੇਗਾ।


ਟੈਕਨੋ ਸਪਾਰਕ 7 ਦੀਆਂ ਸੰਭਾਵਤ ਵਿਸ਼ੇਸ਼ਤਾਵਾਂ

ਸਾਹਮਣੇ ਆਈ ਫ਼ੋਟੋ ’ਚ ਟੈਕਨੋ ਸਪਾਰਕ 7 ਦੇ ਨੀਲੇ ਤੇ ਹਰੇ ਵੇਰੀਏਂਟ ਨੂੰ ਦਿਖਾਇਆ ਗਿਆ ਹੈ। ਇਸਦੇ ਇਲਾਵਾ ਫ਼ੋਨ ਦੇ ਬੈਕ ਪੈਨਲ ’ਚ ਐਲਈਡੀ ਫਲੈਸ਼ ਦੇ ਨਾਲ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸਦੇ ਨੇੜੇ ਹੀ ਫਿੰਗਰਪਿ੍ਰੰਟ ਸੈਂਸਰ ਮੌਜੂਦ ਹੈ ਤੇ ਨਾਲ ਹੀ ਸਾਈਡ ’ਤੇ ਕੰਪਨੀ ਦੀ ਬ੍ਰਾਂਡਿੰਗ ਕੀਤੀ ਗਈ ਹੈ। ਫ਼ੋਨ ਦੇ ਸਾਈਡ ਪੈਨਲ ’ਚ ਪਾਵਰ ਤੇ ਵਾਲਿਊਮ ਬਟਨ ਮੌਜੂਦ ਹੈ। ਫ਼ੋਨ ਦਾ ਫਰੰਟ ਕੈਮਰਾ ਫਲੈਸ਼ ਦੇ ਨਾਲ ਆਵੇਗਾ ਤੇ ਇਸ ਵਿਚ ਡਾਟ ਨਾਚ ਡਿਸਪਲੇ ਦਿੱਤੀ ਗਈ ਹੈ। ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਫ਼ੋਨ ’ਚ ਯੂਜ਼ਰ ਨੂੰ ਵਧੀਆ ਬੈਟਰੀ ਬੈਕਅਪ ਦੀ ਸਹੂਲਤ ਮਿਲੇਗੀ।

Posted By: Sunil Thapa